(Source: ECI/ABP News/ABP Majha)
ਅਮਿਤ ਸ਼ਾਹ ਦਾ ਵੱਡਾ ਐਲਾਨ- ਅਗਲੀ ਵਾਰ ਦੇਸ਼ 'ਚ ਈ-ਜਨਗਣਨਾ ਹੋਵੇਗੀ, ਜੋ 100 ਫੀਸਦੀ ਸਹੀ ਹੋਵੇਗੀ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਗਲੀ ਮਰਦਮਸ਼ੁਮਾਰੀ ਈ-ਜਨਗਣਨਾ ਹੋਵੇਗੀ, ਜਿਸ ਤਹਿਤ ਪੂਰੀ ਜਨਗਣਨਾ ਕੀਤੀ ਜਾ ਸਕੇਗੀ।
ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਮਰਦਮਸ਼ੁਮਾਰੀ ਨੂੰ ਹੋਰ ਵਿਗਿਆਨਕ ਬਣਾਉਣ ਲਈ ਆਧੁਨਿਕ ਤਕਨੀਕਾਂ ਨੂੰ ਜੋੜਨ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਗਲੀ ਮਰਦਮਸ਼ੁਮਾਰੀ ਈ-ਜਨਗਣਨਾ ਹੋਵੇਗੀ, ਜਿਸ ਤਹਿਤ ਪੂਰੀ ਜਨਗਣਨਾ ਕੀਤੀ ਜਾ ਸਕੇਗੀ। ਜੋ ਕਿ 100% ਸਹੀ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਨਮ ਤੋਂ ਬਾਅਦ ਜਨਗਣਨਾ ਰਜਿਸਟਰ ਵਿੱਚ ਵੇਰਵੇ ਸ਼ਾਮਲ ਕੀਤੇ ਜਾਣਗੇ ਅਤੇ 18 ਸਾਲ ਦੀ ਉਮਰ ਤੋਂ ਬਾਅਦ ਵੋਟਰ ਸੂਚੀ ਵਿੱਚ ਨਾਂਅ ਸ਼ਾਮਲ ਕੀਤਾ ਜਾਵੇਗਾ ਅਤੇ ਮੌਤ ਤੋਂ ਬਾਅਦ ਨਾਂਅ ਨੂੰ ਮਿਟਾ ਦਿੱਤਾ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਮ/ਪਤਾ ਬਦਲਣਾ ਆਸਾਨ ਹੋਵੇਗਾ, ਤੇ ਇਸ ਨਾਲ ਹਰ ਕੋਈ ਜੁੜ ਜਾਵੇਗਾ।
Assam | The census has an important role in policymaking. Only census can tell what is the status of development, SC & ST, and what kind of lifestyle people have in mountains, cities & villages: Union Home Minister Amit Shah at the inauguration of the census office in Amingaon pic.twitter.com/Cau5WS3opl
— ANI (@ANI) May 9, 2022
ਗ੍ਰਹਿ ਮੰਤਰੀ ਦੇ ਐਲਾਨ ਮੁਤਾਬਕ ਜਨਮ ਅਤੇ ਮੌਤ ਰਜਿਸਟਰ ਨੂੰ ਜਨਗਣਨਾ ਨਾਲ ਜੋੜਿਆ ਜਾਵੇਗਾ। 2024 ਤੱਕ ਹਰ ਜਨਮ ਅਤੇ ਮੌਤ ਦਰਜ ਕੀਤੀ ਜਾਵੇਗੀ, ਯਾਨੀ ਦੇਸ਼ ਦੀ ਜਨਗਣਨਾ ਆਪਣੇ ਆਪ ਅਪਡੇਟ ਹੋ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਅਗਲੀ ਈ-ਜਨਗਣਨਾ ਅਗਲੇ 25 ਸਾਲਾਂ ਦੀਆਂ ਨੀਤੀਆਂ ਨੂੰ ਰੂਪ ਦੇਵੇਗੀ। ਅਮਿਤ ਸ਼ਾਹ ਨੇ ਕਿਹਾ ਕਿ ਸਾਫਟਵੇਅਰ ਲਾਂਚ ਹੋਣ 'ਤੇ ਮੈਂ ਅਤੇ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਸਾਰੇ ਵੇਰਵੇ ਆਨਲਾਈਨ ਭਰਾਂਗੇ।
ਇਹ ਵੀ ਪੜ੍ਹੋ: IPL 2022: ਮੁੰਬਈ ਇੰਡੀਅਨਜ਼ ਨੂੰ ਲੱਗਾ ਵੱਡਾ ਝਟਕਾ, ਸੂਰਿਆਕੁਮਾਰ ਯਾਦਵ ਸੱਟ ਲੱਗਣ ਕਰਕੇ ਟੂਰਨਾਮੈਂਟ ਤੋਂ ਬਾਹਰ