IPL 2022: ਮੁੰਬਈ ਇੰਡੀਅਨਜ਼ ਨੂੰ ਲੱਗਾ ਵੱਡਾ ਝਟਕਾ, ਸੂਰਿਆਕੁਮਾਰ ਯਾਦਵ ਸੱਟ ਲੱਗਣ ਕਰਕੇ ਟੂਰਨਾਮੈਂਟ ਤੋਂ ਬਾਹਰ
Suryakumar Yadav Ruled Out: IPL 2022 ਵਿੱਚ ਅੱਠ ਮੈਚ ਹਾਰਨ ਵਾਲੀ ਮੁੰਬਈ ਇੰਡੀਅਨਜ਼ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ।

Suryakumar Yadav Ruled Out From IPL 2022: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਬੇਹੱਦ ਖ਼ਰਾਬ ਪ੍ਰਦਰਸ਼ਨ ਕਰ ਰਹੀ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਟੀਮ ਦੇ ਭਰੋਸੇਮੰਦ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। IPL ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਮੁੰਬਈ ਇੰਡੀਅਨਜ਼ ਫ੍ਰੈਂਚਾਇਜ਼ੀ ਨੇ ਆਪਣੇ ਬਿਆਨ 'ਚ ਕਿਹਾ, ਸੂਰਿਆਕੁਮਾਰ ਯਾਦਵ ਦੀ ਖੱਬੀ ਬਾਂਹ ਦੇ ਉੱਪਰਲੇ ਹਿੱਸੇ 'ਚ ਮਾਸਪੇਸ਼ੀਆਂ 'ਚ ਖਿਚਾਅ ਹੋਇਆ ਹੈ ਅਤੇ ਉਹ ਇਸ ਸੀਜ਼ਨ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: Lakhimpur Kheri: ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਆਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, 25 ਮਈ ਨੂੰ ਹੋਵੇਗੀ ਸੁਣਵਾਈ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
