Pastor Bajinder Singh: ਪਾਸਟਰ ਬਜਿੰਦਰ ਸਿੰਘ ਵੱਲੋਂ ਥੱਪੜ ਮਾਰਨ ਦੀ ਵੀਡੀਓ ਨੂੰ ਲੈ ਵੱਡਾ ਖੁਲਾਸਾ, ਬੋਲੇ- AI ਦੁਆਰਾ ਐਡਿਟ ਕੀਤੀ...
Pastor Bajinder Viral Video: ਮੋਹਾਲੀ ਪੁਲਿਸ ਨੇ ਪਾਸਟਰ ਬਜਿੰਦਰ ਸਿੰਘ ਵਿਰੁੱਧ 14 ਫਰਵਰੀ ਨੂੰ ਨਿਊ ਚੰਡੀਗੜ੍ਹ ਦੇ ਬੜੌਦੀ ਪਿੰਡ ਵਿੱਚ ਆਪਣੇ ਚਰਚ ਵਿੱਚ ਇੱਕ 35 ਸਾਲਾ ਮਹਿਲਾ ਪਾਦਰੀ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਦੇ

Pastor Bajinder Viral Video: ਮੋਹਾਲੀ ਪੁਲਿਸ ਨੇ ਪਾਸਟਰ ਬਜਿੰਦਰ ਸਿੰਘ ਵਿਰੁੱਧ 14 ਫਰਵਰੀ ਨੂੰ ਨਿਊ ਚੰਡੀਗੜ੍ਹ ਦੇ ਬੜੌਦੀ ਪਿੰਡ ਵਿੱਚ ਆਪਣੇ ਚਰਚ ਵਿੱਚ ਇੱਕ 35 ਸਾਲਾ ਮਹਿਲਾ ਪਾਦਰੀ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ। ਸੋਸ਼ਲ ਮੀਡੀਆ 'ਤੇ ਘਟਨਾ ਦੀ ਕਥਿਤ ਵੀਡੀਓ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਪੀੜਤਾ, ਜੋ ਕਿ ਇੱਕ ਆਦਮੀ ਅਤੇ ਉਸਦੀ ਡੇਢ ਸਾਲ ਦੀ ਧੀ ਨਾਲ ਸੀ, ਨੇ ਦਾਅਵਾ ਕੀਤਾ ਕਿ ਜਦੋਂ ਬਜਿੰਦਰ ਸਿੰਘ ਨੇ ਉਸਦੇ ਵਿਵਹਾਰ ਦਾ ਵਿਰੋਧ ਕੀਤਾ ਤਾਂ ਉਸਨੇ ਉਸਨੂੰ ਥੱਪੜ ਮਾਰਿਆ, ਗਲਾ ਘੁੱਟਿਆ ਅਤੇ ਧੱਕਾ ਦਿੱਤਾ। ਹਾਲਾਂਕਿ ਇਸ ਮਾਮਲੇ ਵਿੱਚ ਹੁਣ ਨਵਾਂ ਮੋੜ੍ਹ ਆਇਆ ਹੈ।
ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਪਾਸਟਰ ਬਜਿੰਦਰ ਸਿੰਘ ਇਸ ਵੀਡੀਓ ਨੂੰ ਏਆਈ ਜੈਨਰੇਟ ਦੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿੱਚ ਵਿਅਕਤੀ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਸਨੂੰ ਥੱਪੜ ਨਹੀਂ ਮਾਰੇ ਗਏ ਬਲਕਿ ਉਹ ਵੀਡੀਓ ਏਆਈ ਐਪ ਰਾਹੀਂ ਐਡਿਟ ਕੀਤੀ ਗਈ ਹੈ।
How many of you think the CCTV footage below is AI-generated? ☠️🤣😂 https://t.co/XSwxbFWCeg pic.twitter.com/WJv8Xj5s1F
— BALA (@erbmjha) March 25, 2025
ਪੀੜਤਾ ਨੇ ਲਗਾਏ ਦੋਸ਼
ਪੀੜਤਾ ਦੇ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਬਜਿੰਦਰ ਸਿੰਘ ਇੱਕ ਆਦਮੀ ਨੂੰ ਮਿਲ ਰਿਹਾ ਸੀ ਜਿਸਦੀ ਭੈਣ ਨੇ ਚਰਚ ਜਾਣਾ ਬੰਦ ਕਰ ਦਿੱਤਾ ਸੀ। ਬਜਿੰਦਰ ਸਿੰਘ ਦਾ ਮੰਨਣਾ ਸੀ ਕਿ ਪੀੜਤਾ ਨੇ ਪਰਿਵਾਰ ਨੂੰ ਆਪਣੀ ਧੀ ਨੂੰ ਚਰਚ ਭੇਜਣ ਤੋਂ ਰੋਕਣ ਲਈ ਉਕਸਾਇਆ ਸੀ। ਪੀੜਤਾ ਨੇ ਮੁੱਲਾਂਪੁਰ ਪੁਲਿਸ ਸਟੇਸ਼ਨ ਵਿਖੇ ਡੀਐਸਪੀ ਸਿਟੀ 1 ਮੋਹਿਤ ਅਗਰਵਾਲ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਉਸਨੇ ਦੋਸ਼ ਲਾਇਆ ਕਿ ਬਜਿੰਦਰ ਸਿੰਘ ਦੇ ਸਮਰਥਕ ਉਸਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇ ਰਹੇ ਸਨ ਅਤੇ ਉਸਦੀ ਜਾਨ ਨੂੰ ਖ਼ਤਰਾ ਸੀ। ਬਜਿੰਦਰ ਸਿੰਘ ਦੇ ਸਮਰਥਕਾਂ ਨੇ ਦਾਅਵਾ ਕੀਤਾ ਹੈ ਕਿ ਘਟਨਾ ਦੀ ਵੀਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਦੋਸ਼ ਝੂਠੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
