ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ, 283 ਕਰੋੜ ਜਮ੍ਹਾ
ਈਡੀ ਨੇ ਸਵਿਟਜ਼ਰਲੈਂਡ ਵਿੱਚ ਨੀਰਵ ਮੋਦੀ ਤੇ ਉਸ ਦੀ ਭੈਣ ਪੂਰਵੀ ਮੋਦੀ ਨਾਲ ਸਬੰਧਤ 4 ਬੈਂਕ ਖ਼ਾਤੇ ਜ਼ਬਤ ਕਰ ਲਏ ਹਨ। ਇਨ੍ਹਾਂ ਚਾਰ ਖ਼ਾਤਿਆਂ ਵਿੱਚ ਕਰੀਬ 283.16 ਕਰੋੜ ਰੁਪਏ ਜਮ੍ਹਾ ਹਨ।
![ਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ, 283 ਕਰੋੜ ਜਮ੍ਹਾ nirav modi and purvi modis 4 bank accounts have been frozen in switzerland ਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ, 283 ਕਰੋੜ ਜਮ੍ਹਾ](https://static.abplive.com/wp-content/uploads/sites/5/2019/03/20155551/nirav-modi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਤੇ ਭਗੌੜੇ ਨੀਰਵ ਮੋਦੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਵੱਡੀ ਕਾਮਯਾਬੀ ਮਿਲੀ ਹੈ। ਈਡੀ ਨੇ ਸਵਿਟਜ਼ਰਲੈਂਡ ਵਿੱਚ ਨੀਰਵ ਮੋਦੀ ਤੇ ਉਸ ਦੀ ਭੈਣ ਪੂਰਵੀ ਮੋਦੀ ਨਾਲ ਸਬੰਧਤ 4 ਬੈਂਕ ਖ਼ਾਤੇ ਜ਼ਬਤ ਕਰ ਲਏ ਹਨ। ਇਨ੍ਹਾਂ ਚਾਰ ਖ਼ਾਤਿਆਂ ਵਿੱਚ ਕਰੀਬ 283.16 ਕਰੋੜ ਰੁਪਏ ਜਮ੍ਹਾ ਹਨ। ਇਹ ਜਾਣਕਾਰੀ ਸਵਿਸ ਬੈਂਕ ਵੱਲੋਂ ਦਿੱਤੀ ਗਈ ਹੈ।
ਸਵਿਸ ਬੈਂਕ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੀ ਜਾਂਚ ਏਜੰਸੀ ਈਡੀ ਦੀ ਮੰਗ 'ਤੇ ਸਵਿਸ ਬੈਂਕ ਨੇ ਨੀਰਵ ਮੋਦੀ ਤੇ ਪੂਰਵੀ ਮੋਦੀ ਦੇ ਚਾਰ ਖ਼ਾਤੇ ਸੀਜ਼ ਕਰ ਲਏ ਹਨ। ਦੱਸ ਦੇਈਏ ਪੀਐਨਬੀ ਬੈਂਕ ਦੇ ਕਰੀਬ 11 ਹਜ਼ਾਰ ਕਰੋੜ ਦੇ ਘਪਲੇ ਦਾ ਮੁਲਜ਼ਮ ਨੀਰਵ ਮੋਦੀ ਮਾਚਰ ਵਿੱਚ ਆਪਣੀ ਗ੍ਰਿਫ਼ਤਾਰੀ ਮਗਰੋਂ ਦੱਖਣ ਪੱਛਮੀ ਲੰਦਨ ਦੀ ਵਾਂਡਸਵਰਥ ਜੇਲ੍ਹ ਵਿੱਚ ਕੈਦ ਹੈ। ਨੀਰਵ ਮੋਦੀ ਦੀ ਜ਼ਮਾਨਤ ਦੀ ਅਰਜ਼ੀ ਚਾਰ ਵਾਰ ਠੁਕਰਾਈ ਜਾ ਚੁੱਕੀ ਹੈ।
ਭਗੌੜੇ ਨੀਰਵ ਮੋਦੀ ਦੀ ਅੱਜ ਵੀਡੀਓ ਲਿੰਕ ਜ਼ਰੀਏ ਜੇਲ੍ਹ ਤੋਂ ਲੰਦਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ੀ ਹੋਏਗੀ। ਉਸ ਦੀ ਨਿਯਮਿਤ ਹਿਰਾਸਤ 'ਤੇ ਸੁਣਵਾਈ ਲਈ ਪੇਸ਼ੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)