ਮਾਮਤਾ ਬੈਨਰਜੀ 'ਤੇ ਹਮਲੇ ਦਾ ਨਹੀਂ ਮਿਲਿਆ ਕੋਈ ਸਬੂਤ, ਚੋਣ ਕਮਿਸ਼ਨ ਨੇ ਦੱਸਿਆ ਹਾਦਸਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨੰਦੀਗ੍ਰਾਮ ਵਿੱਚ ਰੈਲੀ ਦੌਰਾਨ ਸੱਟ ਲੱਗ ਗਈ ਸੀ। ਉਨ੍ਹਾਂ ਦੀ ਲੱਤ ਤੇ ਸੱਟ ਲੱਗੀ ਹੈ। ਹੁਣ ਇਸ ਮਾਮਲੇ ਤੇ ਚੋਣ ਕਮਿਸ਼ਨ ਨੇ ਸਾਫ ਕੀਤਾ ਹੈ ਕਿ ਇਹ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਸੀ।
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨੰਦੀਗ੍ਰਾਮ ਵਿੱਚ ਰੈਲੀ ਦੌਰਾਨ ਸੱਟ ਲੱਗ ਗਈ ਸੀ। ਉਨ੍ਹਾਂ ਦੀ ਲੱਤ ਤੇ ਸੱਟ ਲੱਗੀ ਹੈ। ਹੁਣ ਇਸ ਮਾਮਲੇ ਤੇ ਚੋਣ ਕਮਿਸ਼ਨ ਨੇ ਸਾਫ ਕੀਤਾ ਹੈ ਕਿ ਇਹ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਸੀ। ਚੋਣ ਕਮਿਸ਼ਨ ਨੇ ਵੱਖ-ਵੱਖ ਰਿਪੋਰਟਾਂ ਦੇ ਆਧਾਰ ਤੇ ਕਿਹਾ ਕਿ ਮਮਤਾ ਬੈਨਰਜੀ ਤੇ ਕੋਈ ਹਮਲਾ ਨਹੀਂ ਹੋਇਆ ਸੀ, ਉਨ੍ਹਾਂ ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੇ ਸਬੂਤ ਨਹੀਂ ਮਿਲੇ ਹਨ।ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਇਹ ਸਾਫ ਹੋ ਚੁੱਕਾ ਹੈ ਕਿ ਮਮਤਾ ਬੈਨਰਜੀ ਦੇ ਸੱਟ ਲੱਗਣ ਇੱਕ ਹਾਦਸਾ ਸੀ। 10 ਮਾਰਚ ਨੂੰ ਮਮਤਾ ਦੇ ਸੱਟ ਲੱਗੀ ਸੀ ਜਿਸ ਮਗਰੋਂ ਚੋਣ ਕਮਿਸ਼ਨ ਨੇ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਸੀ ਜਿਸ ਨੂੰ ਸ਼ਨੀਵਾਰ ਰਾਤ ਨੂੰ ਸੂਬਾ ਸਰਕਾਰ ਵੱਲੋਂ ਸੌਂਪ ਦਿੱਤਾ ਗਿਆ।ਇਸ ਪੂਰੀ ਰਿਪੋਰਟ ਤੇ ਚੋਣ ਕਮਿਸ਼ਨ ਨੇ ਅੱਜ ਦੁਪਹਿਰ ਵਿਸਥਾਰ ਨਾਲ ਚਰਚਾ ਕੀਤੀ ਜਿਸ ਤੋਂ ਬਾਅਦ ਇਹ ਨਤੀਜਾ ਨਿਕਲਿਆ ਕੇ ਇਹ ਕੋਈ ਹਮਲਾ ਨਹੀਂ ਸੀ।ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਮਤਾ ਬੈਨਰਜੀ ਦੇ ਸੱਟ ਲੱਗਣ ਦਾ ਕਾਰਨ ਸਿਰਫ ਇੱਕ ਘੱਟਨਾ ਸੀ। ਇਹ ਦੁਰਘਟਨਾ ਸੀ ਕੋਈ ਪਲਾਨ ਕੀਤਾ ਹਮਲਾ ਨਹੀਂ ਸੀ। ਅਚਾਨਕ ਹੋਈ ਘਟਨਾ ਦੇ ਕਾਰਨ ਹੀ ਉਨ੍ਹਾਂ ਨੂੰ ਸੱਟ ਲੱਗੀ ਇਸ ਪਿੱਛੇ ਕੋਈ ਸਾਜਿਸ਼ ਨਹੀਂ ਸੀ।
ਨੰਦੀਗ੍ਰਾਮ ਕਾਂਡ ਤੋਂ ਬਾਅਦ ਰਾਜ ਦੇ ਏਡੀਜੀ (ਲਾਅ ਐਂਡ ਆਰਡਰ) ਤੇ ਨੋਡਲ ਅਧਿਕਾਰੀ ਜਗਮੋਹਨ ਨੇ ਸ਼ਨੀਵਾਰ ਨੂੰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲੇ ਵਿਚ 27 ਮਾਰਚ ਤੋਂ ਹੋਣ ਵਾਲੀ ਅੱਠ ਪੜਾਅ ਦੀਆਂ ਵੋਟਾਂ ਲਈ ਚੋਣ ਮੁਹਿੰਮ ਦੌਰਾਨ ਮੁੱਖ ਮੰਤਰੀ ਦੇ ਚੋਣ ਪ੍ਰਚਾਰ ਦੌਰਾਨ ਸਖਤ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਗਿਆ। ਪੱਛਮੀ ਬੰਗਾਲ ਦੀ 294 ਮੈਂਬਰੀ ਅਸੈਂਬਲੀ ਲਈ ਚੋਣਾਂ 27 ਮਾਰਚ ਤੋਂ 29 ਅਪ੍ਰੈਲ ਤੱਕ ਅੱਠ ਪੜਾਵਾਂ ਵਿੱਚ ਹੋਣਗੀਆਂ। ਦੋ ਮਈ ਨੂੰ ਇਨ੍ਹਾਂ ਵੋਟਾਂ ਦੇ ਨਤੀਜੇ ਕੀਤੇ ਜਾਣਗੇ।ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :