ਪੜਚੋਲ ਕਰੋ
ਬਾਰਸ਼ ਨੇ ਵਧਾਈ ਠੰਢ, ਆਮ ਲੋਕਾਂ ਦੀ ਵਧੀਆਂ ਮੁਸ਼ਕਿਲਾਂ

ਚੰਡੀਗੜ੍ਹ: ਮੌਸਮ ਦਾ ਮਿਜਾਜ ਬਦਲਣ ਤੋਂ ਬਾਅਦ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜਾਂ ‘ਤੇੇ ਬਰਫਬਾਰੀ ਨਾਲ ਆਫਤ ਹੈ ਤਾਂ ਉਧਰ ਮੈਦਾਨਾਂ ਇਲਾਕਿਆਂ ‘ਚ ਬਾਰਸ਼ ਅਤੇ ਤੇਜ਼ ਹਵਾਵਾਂ ਨਾਲ ਠੰਢ ਦਾ ਕਹਿਰ ਫੇਰ ਸ਼ੁਰੂ ਹੋ ਗਿਆ ਹੈ। ਲੋਕ ਘਰਾਂ ‘ਚ ਬੈਠਣ ਲਈ ਮਜਬੂਰ ਹਨ ਅਤੇ ਇਸ ਮੌਸਮ ਦਾ ਅਸਰ ਆਵਾਜਾਈ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕੋਹਰਾ ਅਤੇ ਖ਼ਰਾਬ ਮੌਸਮ ਦੀ ਮਾਰ ਰੇਲਵੇ ‘ਤੇ ਵੀ ਦਿਖਣ ਨੂੰ ਮਿਲ ਰਿਹਾ ਹੈ। ਕੋਹਰਾ ਅਤੇ ਘੱਟ ਵਿਜ਼ੀਵਿਲਟੀ ਕਰਕੇ ਦਿੱਲੀ ਤੋਂ ਆਉਣ ਵਾਲੀਆਂ ਕਰੀਬ 15 ਰੇਲਾਂ ਆਪਣੇ ਤੈਅ ਸਮੇਂ ਤੋਂ ਦੇਰੀ ‘ਤੇ ਚਲ ਰਹੀਆਂ ਹਨ।
ਇੱਕ ਪਾਸੇ ਸਥਾਨਿਕ ਲੋਕਾਂ ਨੂੰ ਇਸ ਮੌਸਮ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਸੈਲਾਨੀ ਇਸ ਮੌਸਮ ਦਾ ਲੁਤਫ ਲੈ ਰਹੇ ਹਨ। ਉਧਰ ਪੰਜਾਬ-ਹਰਿਆਣਾ ‘ਚ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਹਿਰੇ ਮੁਸਕੁਰਾਹਟ ਲਿਅਓਦੀ ਹੈ। ਫਸਲ ਨੂੰ ਮੀਂਹ ਨਾਲ ਫਾਈਦਾ ਜ਼ਰੂਰ ਮਿਲੇਗਾ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕਰਕੇ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਸਰ ਸਾਫ ਨਜ਼ਰ ਆ ਰਿਹਾ ਹੈ। ਇਸ ਕਰਕੇ ਹਿਮਾਚਲ ‘ਚ ਵੀ ਬਰਫਬਾਰੀ ਹੋ ਰਹੀ ਹੈ। ਜੰਮੂ–ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦ ਉਪਰੀ ਖੇਤਰਾਂ ‘ਚ ਬਰਫਬਾਰੀ ਨਾਲ ਤਾਪਮਾਨ ਸਿਫਰ ‘ਤੇ ਪਹੁੰਚ ਗਿਆ ਹੈ।Delhi: 15 trains are running late due to foggy weather conditions/low visibility. pic.twitter.com/TjgVw9NHrt
— ANI (@ANI) January 22, 2019
ਇੱਕ ਪਾਸੇ ਸਥਾਨਿਕ ਲੋਕਾਂ ਨੂੰ ਇਸ ਮੌਸਮ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਸੈਲਾਨੀ ਇਸ ਮੌਸਮ ਦਾ ਲੁਤਫ ਲੈ ਰਹੇ ਹਨ। ਉਧਰ ਪੰਜਾਬ-ਹਰਿਆਣਾ ‘ਚ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਹਿਰੇ ਮੁਸਕੁਰਾਹਟ ਲਿਅਓਦੀ ਹੈ। ਫਸਲ ਨੂੰ ਮੀਂਹ ਨਾਲ ਫਾਈਦਾ ਜ਼ਰੂਰ ਮਿਲੇਗਾ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















