ਹੁਣ ਡਰਾਇਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ ਤੇ ਮਾਲਕੀ ਤਬਦੀਲੀ ਸਣੇ 58 ਸੇਵਾਵਾਂ ਆਨਲਾਈਨ ਮਿਲਣਗੀਆਂ
ਡਰਾਇਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ ਤੇ ਮਾਲਕੀ ਤਬਦੀਲ ਕਰਨ ਜਿਹੀਆਂ 58 ਨਾਗਰਿਕ ਸੇਵਾਵਾਂ ਹੁਣ ਆਧਾਰ ਕਾਰਡ ਪ੍ਰਮਾਣਿਕਤਾ ਰਾਹੀਂ ਆਨਲਾਈਨ ਮਿਲ ਸਕਣਗੀਆਂ।
ਨਵੀਂ ਦਿੱਲੀ: ਡਰਾਇਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ ਤੇ ਮਾਲਕੀ ਤਬਦੀਲ ਕਰਨ ਜਿਹੀਆਂ 58 ਨਾਗਰਿਕ ਸੇਵਾਵਾਂ ਹੁਣ ਆਧਾਰ ਕਾਰਡ ਪ੍ਰਮਾਣਿਕਤਾ ਰਾਹੀਂ ਆਨਲਾਈਨ ਮਿਲ ਸਕਣਗੀਆਂ। ਹਾਲਾਂਕਿ ਕੁਝ ਸੇਵਾਵਾਂ ਵਿਚ ਆਧਾਰ ਦਿਖਾਉਣਾ ਵਰਤੋਂਕਾਰ ਦੀ ਮਰਜ਼ੀ ਉਤੇ ਨਿਰਭਰ ਹੋਵੇਗਾ। ਸੜਕੀ ਆਵਾਜਾਈ ਤੇ ਕੌਮੀ ਮਾਰਗਾਂ ਬਾਰੇ ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਸੇਵਾਵਾਂ ਆਨਲਾਈਨ ਮਿਲਣ ਨਾਲ ਲੋਕਾਂ ਦਾ ਕਾਫ਼ੀ ਸਮਾਂ ਬਚੇਗਾ।
ਇਸ ਤੋਂ ਇਲਾਵਾ ਖੇਤਰੀ ਟਰਾਂਸਪੋਰਟ ਦਫ਼ਤਰਾਂ ਵਿਚ ਭੀੜ ਵੀ ਘਟੇਗੀ ਤੇ ਉਨ੍ਹਾਂ ਦੀ ਕਾਰਪ੍ਰਣਾਲੀ ਵਿਚ ਸੁਧਾਰ ਆਵੇਗਾ। ਲਰਨਿੰਗ ਲਾਇਸੈਂਸ, ਡੁਪਲੀਕੇਟ ਲਾਇਸੈਂਸ ਤੇ ਲਾਇਸੈਂਸ ਨਵਿਆਉਣ ਲਈ ਆਧਾਰ ਅਪਲੋਡ ਕਰਨਾ ਵਰਤੋਂਕਾਰ ਦੀ ਮਰਜ਼ੀ ’ਤੇ ਨਿਰਭਰ ਹੋਵੇਗਾ। ਕੌਮਾਂਤਰੀ ਡਰਾਇਵਿੰਗ ਪਰਮਿਟ, ਕੰਡਕਟਰ ਲਾਇਸੈਂਸ ਲਈ ਪਤਾ ਬਦਲਣ, ਵਾਹਨ ਦੀ ਮਾਲਕੀ ਤਬਦੀਲ ਕਰਾਉਣ ਜਿਹੀਆਂ ਆਨਲਾਈਨ ਸੇਵਾਵਾਂ ਲਈ ਵੀ ਆਧਾਰ ਪ੍ਰਮਾਣਿਕਤਾ ਵਿਅਕਤੀ ਦੀ ਮਰਜ਼ੀ ’ਤੇ ਨਿਰਭਰ ਹੋਵੇਗੀ।
MoRTH has issued a notification increasing 18 citizen-centric services to 58 services related to driving license, conductor license, vehicle registration, permit, transfer of ownership etc, completely online, eliminating the need to visit the RTO. pic.twitter.com/PCgw7XvYEo
— MORTHINDIA (@MORTHIndia) September 17, 2022
ਮੰਤਰਾਲੇ ਵੱਲੋਂ 16 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਕੋਲ ਆਧਾਰ ਨਹੀਂ ਹੈ, ਉਹ ਸੇਵਾਵਾਂ ਦਾ ਲਾਭ ਸੀਐਮਵੀਆਰ 1989 ਤਹਿਤ ਬਦਲਵੇਂ ਦਸਤਾਵੇਜ਼ ਦਿਖਾ ਕੇ ਹਾਸਲ ਕਰ ਸਕਦਾ ਹੈ, ਪਰ ਇਸ ਲਈ ਉਸ ਨੂੰ ਖ਼ੁਦ ਦਫ਼ਤਰ ਪਹੁੰਚ ਕਰਨੀ ਪਵੇਗੀ।
ਫ਼ਿਰੋਜ਼ਪੁਰ 'ਚ ਪਲਟਿਆ ਪੀਟਰ ਰੇਹੜਾ, ਸ਼ੋਕ ਸਭਾ 'ਚ ਜਾ ਰਹੇ 4 ਵਿਅਕਤੀਆਂ ਦੀ ਮੌਤ
ਉਧਰ, ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਆਰਵੀਐਸਐਫ (ਰਜਿਸਟਰਡ ਵ੍ਹੀਕਲ ਸਕਰੈਪਿੰਗ ਫੈਸਲਿਟੀ) ਲਈ ਸਾਈਬਰ ਸੁਰੱਖਿਆ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਮੰਤਰਾਲੇ ਨੇ ਟਵੀਟ ਕੀਤਾ ਕਿ ਵਾਹਨਾਂ ਨੂੰ ਸਕਰੈਪ ’ਚ ਤਬਦੀਲ ਕਰਨ ਤੋਂ ਪਹਿਲਾਂ ਆਰਵੀਐਸਐਫ ਨੂੰ ਸਥਾਨਕ ਪੁਲਿਸ ਤੋਂ ਵਾਹਨ ਦੇ ਰਿਕਾਰਡ ਦੀ ਪੜਤਾਲ ਦਾ ਸਰਟੀਫਿਕੇਟ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਨੂੰ ਸਕਰੈਪ ’ਚ ਤਬਦੀਲ ਕਰਨ ਦੀ ਪ੍ਰਕਿਰਿਆ ਵਧੇਰੇ ਸੁਖਾਲੀ ਕੀਤੀ ਜਾ ਰਹੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।