ਫ਼ਿਰੋਜ਼ਪੁਰ 'ਚ ਪਲਟਿਆ ਪੀਟਰ ਰੇਹੜਾ, ਸ਼ੋਕ ਸਭਾ 'ਚ ਜਾ ਰਹੇ 4 ਵਿਅਕਤੀਆਂ ਦੀ ਮੌਤ
ਫ਼ਿਰੋਜ਼ਪੁਰ ਵਿੱਚ ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 20 ਲੋਕ ਜ਼ਖਮੀ ਹੋਏ ਹਨ।
ਚੰਡੀਗੜ੍ਹ: ਫ਼ਿਰੋਜ਼ਪੁਰ ਵਿੱਚ ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 20 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ 30 ਦੇ ਕਰੀਬ ਲੋਕ ਪੀਟਰ ਰੇਹੜਾ 'ਤੇ ਸ਼ੋਕ ਸਭਾ 'ਚ ਹਿੱਸਾ ਲੈਣ ਜਾ ਰਹੇ ਸਨ। ਮਮਦੋਟ ਦੇ ਗਜਨੀ ਵਾਲਾ ਮੋੜ ਨੇੜੇ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਪੀਟਰ ਰੇਹੜਾ ਪਲਟ ਗਿਆ।
ਇਹ ਵੀ ਪੜ੍ਹੋੇ- ਨਸ਼ੇ ਦਾ ਅੱਡਾ ਬਣ ਚੁੱਕੀ ਹੈ ਗੁਜਰਾਤ ਦੀ ਮੁੰਦਰਾ ਪੋਰਟ, ਫਿਰ ਬਦਨਾਮ ਪੰਜਾਬ ਕਿਓਂ ? ਜਾਣੋ ਹੁਣ ਤੱਕ ਕਿੰਨਾ ਨਸ਼ਾ ਹੋਇਆ ਬਰਾਮਦ
ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ- Chandigarh University Case: 'ਕਿਸੇ ਨੇ ਨਹੀਂ ਕੀਤੀ ਖ਼ੁਦਕੁਸ਼ੀ, ਅਫ਼ਵਾਹਾਂ 'ਤੇ ਨਾ ਕਰੋ ਯਕੀਨ'