ਪੜਚੋਲ ਕਰੋ
(Source: ECI/ABP News)
ਹੁਣ ਸੋਚ-ਸਮਝ ਕੇ ਜਾਇਓ ਦਿੱਲੀ, 4 ਨਵੰਬਰ ਤੋਂ ਦੂਜਿਆਂ ਸੂਬਿਆਂ ਲਈ ਵੀ ਸਖਤੀ
ਹੁਣ ਸੋਚ-ਸਮਝ ਕੇ ਜਾਇਓ ਦਿੱਲੀ ਜਾਇਓ ਕਿਉਂਕਿ ਦੇਸ਼ ਦੀ ਰਾਜਧਾਨੀ ‘ਚ 4 ਤੋਂ 15 ਨਵੰਬਰ ਤਕ ਔਡ-ਈਵਨ ਫਾਰਮੂਲਾ ਲਾਗੂ ਹੋਵੇਗਾ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 4 ਹਜ਼ਾਰ ਰੁਪਏ ਜ਼ੁਰਮਾਨਾ ਲੱਗੇਗਾ।
![ਹੁਣ ਸੋਚ-ਸਮਝ ਕੇ ਜਾਇਓ ਦਿੱਲੀ, 4 ਨਵੰਬਰ ਤੋਂ ਦੂਜਿਆਂ ਸੂਬਿਆਂ ਲਈ ਵੀ ਸਖਤੀ Odd-even scheme: Two-wheelers likely to be exempted in Delhi ਹੁਣ ਸੋਚ-ਸਮਝ ਕੇ ਜਾਇਓ ਦਿੱਲੀ, 4 ਨਵੰਬਰ ਤੋਂ ਦੂਜਿਆਂ ਸੂਬਿਆਂ ਲਈ ਵੀ ਸਖਤੀ](https://static.abplive.com/wp-content/uploads/sites/5/2019/10/17141335/KEJRIWAL.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਹੁਣ ਸੋਚ-ਸਮਝ ਕੇ ਜਾਇਓ ਦਿੱਲੀ ਜਾਇਓ ਕਿਉਂਕਿ ਦੇਸ਼ ਦੀ ਰਾਜਧਾਨੀ ‘ਚ 4 ਤੋਂ 15 ਨਵੰਬਰ ਤਕ ਔਡ-ਈਵਨ ਫਾਰਮੂਲਾ ਲਾਗੂ ਹੋਵੇਗਾ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 4 ਹਜ਼ਾਰ ਰੁਪਏ ਜ਼ੁਰਮਾਨਾ ਲੱਗੇਗਾ। ਵੀਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦੂਜੇ ਸੂਬਿਆਂ ਤੇ ਸੀਐਨਜੀ ਨਾਲ ਚੱਲਣ ਵਾਲੇ ਵਾਹਨਾਂ ‘ਤੇ ਔਡ-ਈਵਨ ਲਾਗੂ ਹੋਵੇਗਾ, ਜਦਕਿ ਦੋ-ਪਹੀਆ ਵਾਹਨ ਇਸ ਦੇ ਦਾਇਰੇ ਤੋਂ ਬਾਹਰ ਹਨ। ਇਸ ਨਿਯਮ ‘ਚ ਐਤਵਾਰ ਨੂੰ ਰਾਹਤ ਮਿਲੇਗੀ।
ਹੁਣ ਜਾਣੋ ਕਿਹੜੇ ਵਾਹਨਾਂ ਨੂੰ ਮਿਲੇਗੀ ਛੂਟ:
ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੂਬਿਆਂ ਦੇ ਰਾਜਪਾਲ, ਲੋਕ ਸਭਾ ਸਪੀਕਰ, ਕੇਂਦਰੀ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ, ਚੋਣ ਕਮਿਸ਼ਨ ਤੇ ਸੀਏਜੀ ਦੀ ਗੱਡੀਆਂ, ਸੈਨਾ ਨਾਲ ਜੁੜੇ ਵਹਨਾਂ, ਐਮਰਜੈਂਸੀ ਗੱਡੀਆਂ, ਮਰੀਜ਼ਾਂ ਨੂੰ ਲੈ ਜਾ ਰਹੀਆਂ ਗੱਡੀਆਂ ਦੇ ਨਾਲ ਸਕੂਲੀ ਡ੍ਰੈਸ ‘ਚ ਬੈਠੇ ਬੱਚਿਆਂ ਤੇ ਅਪਹਾਜਾਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੀਆਂ ਗੱਡੀਆਂ ਨੂੰ ਇਸ ਨਿਯਮ ‘ਚ ਰਾਹਤ ਹੈ।
ਨਿਯਮ ਇਨ੍ਹਾਂ ਵਾਹਨਾਂ ‘ਤੇ ਲਾਗੂ:
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਔਡ-ਈਵਨ ‘ਚ ਰਾਹਤ ਨਹੀਂ। ਇਸ ਦੇ ਨਾਲ ਹੀ ਦੂਜੇ ਸੂਬਿਆਂ ਦੀਆਂ ਗੱਡੀਆਂ ਤੇ ਸੀਐਨਜੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਵੀ ਇਸ ਨਿਯਮ ਦੇ ਦਾਇਰੇ ‘ਚ ਰੱਖਿਆ ਗਿਆ ਹੈ। ਪਿਛਲੀ ਵਾਰ ਸੀਐਨਜੀ ਵਾਹਨਾਂ ਨੂੰ ਛੂਟ ਸੀ। ਇਸ ਵਾਰ ਵੀ ਮਹਿਲਾਵਾਂ ਨੂੰ ਇਸ ਨਿਯਮ ਤੋਂ ਬਾਹਰ ਰੱਖਿਆ ਗਿਆ ਹੈ।
ਦਿੱਲੀ ਸਰਕਾਰ ਮੁਤਾਬਕ ਜੇਕਰ ਕੋਈ ਵਾਹਨ ਚਾਲਕ ਔਡ-ਈਵਨ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਤੋਂ 4000 ਰੁਪਏ ਤਕ ਦਾ ਜ਼ੁਰਮਾਨਾ ਵਸੂਲ ਕੀਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)