Odisha Train Accident: ‘ਬਿਨਾਂ ਟਿਕਟ ਤੋਂ ਸਫ਼ਰ ਕਰਨ ਵਾਲਿਆਂ ਨੂੰ ਵੀ ਮਿਲੇਗਾ ਮੁਆਵਜ਼ਾ’ ਰੇਲਵੇ ਦਾ ਵੱਡਾ ਫੈਸਲਾ
Coromandel Express Accident: ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਕਿਹਾ ਕਿ ਯਾਤਰੀਆਂ ਕੋਲ ਟਿਕਟਾਂ ਸਨ ਜਾਂ ਨਹੀਂ, ਇਸ ਨੂੰ ਦੇਖਿਆਂ ਬਿਨਾਂ ਹੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
Railway Compensation For Death: ਰੇਲਵੇ ਨੇ ਐਤਵਾਰ (4 ਜੂਨ) ਨੂੰ ਕਿਹਾ ਕਿ ਓਡੀਸ਼ਾ 'ਚ ਦੁਰਘਟਨਾ ਪੀੜਤਾਂ 'ਚ ਬਿਨਾਂ ਟਿਕਟ ਤੋਂ ਸਫਰ ਕਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬਿਨਾਂ ਟਿਕਟਾਂ ਵਾਲੇ ਯਾਤਰੀਆਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕੀਤਾ ਜਾਵੇਗਾ।
ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਕਿਹਾ, "ਮੁਸਾਫਰਾਂ ਕੋਲ ਟਿਕਟਾਂ ਹੋਣ ਜਾਂ ਨਾ ਹੋਣ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।" ਰੇਲਵੇ ਬੋਰਡ ਦੇ ਸੰਚਾਲਨ ਮੈਂਬਰ ਜਯਾ ਵਰਮਾ ਸਿਨਹਾ ਨੇ ਕਿਹਾ ਕਿ ਹਸਪਤਾਲਾਂ ਵਿਚ ਦਾਖਲ ਹਰ ਜ਼ਖਮੀ ਯਾਤਰੀ ਦੇ ਨਾਲ ਇਕ ਸਕਾਊਟ ਜਾਂ ਗਾਈਡ ਹੈ, ਜੋ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਪਤਾ ਲਗਾਉਣ ਵਿਚ ਮਦਦ ਕਰ ਰਿਹਾ ਹੈ।
ਰੇਲਵੇ ਦੇ ਸੀਨੀਅਰ ਅਧਿਕਾਰੀ 139 'ਤੇ ਦੇ ਰਹੇ ਸਵਾਲਾਂ ਦੇ ਜਵਾਬ
ਜਯਾ ਵਰਮਾ ਸਿਨਹਾ ਨੇ ਕਿਹਾ ਕਿ ਹੈਲਪਲਾਈਨ ਨੰਬਰ 139 'ਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਸਵਾਲਾਂ ਦੇ ਜਵਾਬ ਦੇ ਰਹੇ ਹਨ ਅਤੇ ਵੱਧ ਤੋਂ ਵੱਧ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ। "ਜ਼ਖਮੀ ਜਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸਾਨੂੰ ਕਾਲ ਕਰ ਸਕਦੇ ਹਨ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਉਨ੍ਹਾਂ ਨੂੰ ਮਿਲ ਸਕਣ। ਉਨ੍ਹਾਂ ਨੇ ਅੱਗੇ ਕਿਹਾ, 'ਅਸੀਂ ਉਨ੍ਹਾਂ ਦੀ ਯਾਤਰਾ ਅਤੇ ਹੋਰ ਖਰਚਿਆਂ ਦਾ ਧਿਆਨ ਰੱਖਾਂਗੇ'।
ਇਹ ਵੀ ਪੜ੍ਹੋ: ਬਿਹਾਰ ਦੇ ਭਾਗਲਪੁਰ ਵਿੱਚ ਵਾਪਰਿਆ ਹਾਦਸਾ, ਦੇਖਦਿਆਂ ਹੀ ਦੇਖਦਿਆਂ ਗੰਗਾ ਨਦੀ ‘ਚ ਡਿੱਗਿਆ ਪੁਲ
'ਮੌਤ ਦੇ ਮਾਮਲੇ 'ਚ 10 ਲੱਖ ਰੁਪਏ'
ਰੇਲਵੇ ਨੇ ਇਹ ਵੀ ਕਿਹਾ ਕਿ 139 ਸੇਵਾ ਨਿਰਵਿਘਨ ਜਾਰੀ ਰਹੇਗੀ ਅਤੇ ਰੇਲ ਮੰਤਰੀ ਦੁਆਰਾ ਐਲਾਨੀ ਗਈ ਐਕਸ-ਗ੍ਰੇਸ਼ੀਆ ਰਾਸ਼ੀ ਦੀ ਤੁਰੰਤ ਵੰਡ ਨੂੰ ਯਕੀਨੀ ਬਣਾਇਆ ਜਾਵੇਗਾ - ਮੌਤ ਦੀ ਸਥਿਤੀ ਵਿੱਚ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 2 ਲੱਖ ਰੁਪਏ ਅਤੇ ਮਾਮੂਲੀ ਸੱਟਾਂ ਲਈ 50,000 ਰੁਪਏ - ਨੂੰ ਯਕੀਨੀ ਬਣਾਇਆ ਜਾਵੇਗਾ।
ਰੇਲਵੇ ਮੁਤਾਬਕ ਓਡੀਸ਼ਾ ਦੇ ਬਾਲਾਸੋਰ 'ਚ ਤਿੰਨ ਟਰੇਨਾਂ ਵਿਚਾਲੇ ਹੋਏ ਭਿਆਨਕ ਹਾਦਸੇ 'ਚ ਹੁਣ ਤੱਕ 275 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਦਸੇ ਦੇ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਕਈ ਯਾਤਰੀਆਂ ਦੇ ਪਰਿਵਾਰ ਆਪਣਿਆਂ ਦੀ ਭਾਲ ਕਰ ਰਹੇ ਹਨ। ਮੌਕੇ 'ਤੇ ਰਾਹਤ ਬਚਾਅ ਕਾਰਜ ਲਗਾਤਾਰ ਜਾਰੀ ਹੈ। ਇਸ ਹਾਦਸੇ 'ਚ 1100 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: Odisha Train Accident: ਲਾਸ਼ਾਂ ਦੇ ਢੇਰ ਵਿਚਕਾਰ ਕੋਈ ਪੁੱਤ ਤਾਂ ਕੋਈ ਧੀ ਦੀ ਕਰ ਰਿਹਾ ਤਲਾਸ਼...ਓਡੀਸ਼ਾ ਰੇਲ ਹਾਦਸੇ ਦੀ ਖੌਫ਼ਨਾਕ ਦਾਸਤਾਨ