Odisha Train Accident: 288 ਨਹੀਂ, 275 ਲੋਕਾਂ ਦੀ ਹੋਈ ਮੌਤ, ਉੜੀਸਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਬੋਲੇ, ਕੁੱਝ ਲਾਸ਼ਾਂ ਦੀ ਹੋ ਰਹੀ ਹੈ ਡਬਲ ਗਿਣਤੀ
ਸੂਬੇ ਦੇ ਮੁੱਖ ਸਕੱਤਰ ਪ੍ਰਦੀਪ ਕੁਮਾਰ ਜੇਨਾ ਨੇ ਐਤਵਾਰ ਨੂੰ ਦੱਸਿਆ ਕਿ ਓਡੀਸ਼ਾ ਰੇਲ ਹਾਦਸੇ 'ਚ 275 ਲੋਕਾਂ ਦੀ ਮੌਤ ਹੋ ਗਈ ਸੀ। ਬਾਲਾਸੋਰ ਦੇ ਜ਼ਿਲ੍ਹਾ ਕੁਲੈਕਟਰ ਨੇ ਸਭ ਕੁਝ ਜਾਂਚਣ ਤੋਂ ਬਾਅਦ ਅੰਤਿਮ ਰਿਪੋਰਟ ਦੇ ਦਿੱਤੀ ਹੈ। 88 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ।
Odisha Train Accident: ਬਾਲਾਸੋਰ ਜ਼ਿਲ੍ਹੇ ਦੇ ਬਹੰਗਾ ਵਿਖੇ ਹੋਏ ਰੇਲ ਹਾਦਸੇ ਵਿੱਚ 288 ਨਹੀਂ ਸਗੋਂ 275 ਲੋਕਾਂ ਦੀ ਮੌਤ ਹੋ ਗਈ ਸੀ। ਓਡੀਸ਼ਾ ਦੇ ਮੁੱਖ ਸਕੱਤਰ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।
ਸੂਬੇ ਦੇ ਮੁੱਖ ਸਕੱਤਰ ਪ੍ਰਦੀਪ ਕੁਮਾਰ ਜੇਨਾ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 275 ਹੈ। ਹਾਲਾਂਕਿ ਪਹਿਲਾਂ ਮਰਨ ਵਾਲਿਆਂ ਦਾ ਅਧਿਕਾਰਤ ਅੰਕੜਾ 288 ਸੀ। ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਹਾਦਸੇ ਤੋਂ ਬਾਅਦ ਕੁਝ ਲਾਸ਼ਾਂ ਦੀ ‘ਡਬਲ ਕਾਊਂਟਿੰਗ’ ਹੋਈ।
ਹੁਣ ਬਾਲਾਸੌਰ ਦੇ ਜ਼ਿਲ੍ਹਾ ਕੁਲੈਕਟਰ ਨੇ ਸਭ ਕੁਝ ਜਾਂਚਣ ਤੋਂ ਬਾਅਦ ਅੰਤਿਮ ਰਿਪੋਰਟ ਦੇ ਦਿੱਤੀ ਹੈ। ਉਨ੍ਹਾਂ ਦੇ ਲਿਖਤੀ ਰਿਕਾਰਡ ਅਨੁਸਾਰ ਬਹਿੰਗਾ ਰੇਲ ਹਾਦਸੇ ਵਿੱਚ 275 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 78 ਲਾਸ਼ਾਂ ਦੀ ਪਛਾਣ ਕਰ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
#WATCH | Odisha Train Accident | The collector of Balasore has confirmed the final figure of death as 288 after the reconciliation of district hospitals, mortuaries & reports from collectors of different districts. Over 205 bodies have been transferred...: Odisha Chief Secretary… pic.twitter.com/o2TGhQrS6L
— ANI (@ANI) June 6, 2023
ਅਜੇ ਬਾਕੀ ਹੈ 187 ਲਾਸ਼ਾਂ ਦੀ ਪਛਾਣ
ਇਸ ਦੇ ਨਾਲ ਹੀ ਬਾਕੀ 10 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ। ਬਾਕੀ 187 ਲਾਸ਼ਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਮੁੱਖ ਸਕੱਤਰ ਨੇ ਕਿਹਾ ਹੈ ਕਿ ਲਾਸ਼ਾਂ ਦੀ ਸ਼ਨਾਖਤ ਅਤੇ ਸਵੀਕ੍ਰਿਤੀ ਲਈ ਟਰੋਲ-ਫ੍ਰੀ ਨੰਬਰ 18003450061 ਜਾਰੀ ਕੀਤਾ ਗਿਆ ਹੈ। ਲਾਸ਼ਾਂ ਦੀ ਸ਼ਨਾਖਤ ਲਈ ਆਉਣ ਵਾਲੇ ਲੋਕ ਇਸ ਨੰਬਰ 'ਤੇ ਕਾਲ ਕਰ ਸਕਦੇ ਹਨ। ਸਾਡੇ ਅਧਿਕਾਰੀ ਉਨ੍ਹਾਂ ਦੀ ਮਦਦ ਕਰਨਗੇ। 1929 ਟੋਲ ਫ੍ਰੀ ਨੰਬਰ ਸਿਰਫ ਓਡੀਸ਼ਾ ਦੇ ਲੋਕਾਂ ਲਈ ਜਾਰੀ ਕੀਤਾ ਗਿਆ ਹੈ।