ਪੜਚੋਲ ਕਰੋ
(Source: ECI/ABP News)
ਯਾਤਰੀਆਂ ਦੀ ਸਹੂਲਤ ਲਈ ਸੜਕਾਂ ਤੇ ਮੁੜ ਦੌੜੇਗੀ OLA ਕੈਬ
OLA ਦੇਸ਼ ਦੇ 22 ਸ਼ਹਿਰਾਂ ਦੇ ਹਵਾਈ ਅੱਡੇ 'ਤੇ ਆਪਣੀ ਸੇਵਾ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ।
![ਯਾਤਰੀਆਂ ਦੀ ਸਹੂਲਤ ਲਈ ਸੜਕਾਂ ਤੇ ਮੁੜ ਦੌੜੇਗੀ OLA ਕੈਬ Ola to Ply on Roads Agains after two months of Gap ਯਾਤਰੀਆਂ ਦੀ ਸਹੂਲਤ ਲਈ ਸੜਕਾਂ ਤੇ ਮੁੜ ਦੌੜੇਗੀ OLA ਕੈਬ](https://static.abplive.com/wp-content/uploads/sites/5/2020/05/27025753/OLA.jpg?impolicy=abp_cdn&imwidth=1200&height=675)
ਨਵੀਂ ਦਿੱਲੀ: OLA ਦੇਸ਼ ਦੇ 22 ਸ਼ਹਿਰਾਂ ਦੇ ਹਵਾਈ ਅੱਡੇ 'ਤੇ ਆਪਣੀ ਸੇਵਾ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਏਅਰਪੋਰਟ 'ਤੇ ਉਤਰਣ ਵਾਲੇ ਯਾਤਰੀ ਹੁਣ ਆਸਾਨੀ ਨਾਲ OLA ਕੈਬਸ ਬੁੱਕ ਕਰ ਸਕਣਗੇ। ਕੈਬ ਸੇਵਾ ਕੰਪਨੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਾਡੀ ਪਹਿਲ ਹੋਵੇਗੀ। OLA ਕੈਬਜ਼ ਦਿੱਲੀ, ਮੁੰਬਈ, ਬੰਗਲੌਰ ਅਤੇ ਹੈਦਰਾਬਾਦ ਸਣੇ ਦੂਜੇ ਰਾਜ ਦੇ ਹਵਾਈ ਅੱਡਿਆਂ 'ਤੇ ਚਲਦੀਆਂ ਦਿਖਾਈ ਦੇਣਗੀਆਂ।
ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲੌਕਡਾਉਨ ਲਾਗੂ ਹੋਣ ਕਾਰਨ ਕੈਬ ਸੇਵਾਵਾਂ ‘ਤੇ ਪਾਬੰਦੀ ਲਗਾਈ ਗਈ ਸੀ। ਪਰ ਵੱਖ-ਵੱਖ ਰਾਜਾਂ ਦੇ ਤਾਲਾਬੰਦੀ ਦੇ ਚੌਥੇ ਪੜਾਅ ਦੇ ਐਲਾਨ ਤੋਂ ਬਾਅਦ, ਕੈਬ ਸੇਵਾਵਾਂ ਸ਼ੁਰੂ ਕਰਨ ਲਈ ਗਾਈਡਲਾਇਨ ਜਾਰੀ ਕੀਤਾ ਗਿਆ ਸੀ। ਇਸ ਦੇ ਤਹਿਤ OLA ਨੇ ਹੁਣ ਏਅਰਪੋਰਟ 'ਤੇ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਹਵਾਈ ਅੱਡੇ ਤੋਂ ਬਾਹਰ ਨਿਕਲਣ ਵੇਲੇ ਯਾਤਰੀ ਆਮ ਦਿਨਾਂ ਵਿੱਚ ਅਸਾਨੀ ਨਾਲ ਕੈਬ ਦੀ ਸਹੂਲਤ ਪ੍ਰਾਪਤ ਕਰਦੇ ਸਨ ਪਰ ਲੌਕਡਾਊਨ ਕਾਰਨ ਸਥਿਤੀ ਬਦਲ ਗਈ। ਹਵਾਈ ਅੱਡੇ 'ਤੇ ਓਲਾ ਕੈਬ ਸੇਵਾ ਸ਼ੁਰੂ ਹੋਣ ਤੋਂ ਬਾਅਦ ਯਾਤਰੀਆਂ ਨੂੰ ਰਾਹਤ ਮਿਲੇਗੀ। ਮਹੱਤਵਪੂਰਨ ਹੈ ਕਿ ਘਰੇਲੂ ਏਅਰਲਾਈਨਾ ਕੰਪਨੀਆਂ ਨੇ ਉਡਾਣਾਂ ਦੀ ਸ਼ੁਰੂਆਤ 25 ਮਈ ਤੋਂ ਦੇਸ਼ ਵਿੱਚ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ
ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ
ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)