Omicron in India: ਦੇਸ਼ 'ਚ ਫਿਰ ਵਧਿਆ ਕੋਰੋਨਾ ਸੰਕਟ, ਕੇਂਦਰ ਨੇ 10 ਸੂਬਿਆਂ 'ਚ ਭੇਜੀਆਂ ਮਲਟੀ ਡਿਸਪਿਲਨਰੀ ਟੀਮਾਂ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਜਿਨ੍ਹਾਂ ਰਾਜਾਂ 'ਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਾਂ ਟੀਕਾਕਰਨ ਦੀ ਦਰ ਘੱਟ ਹੈ, ਉੱਥੇ ਕੇਂਦਰੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।
Omicron in India: ਦੇਸ਼ 'ਚ ਕੋਰੋਨਾ ਵਾਇਰਸ ਦਾ ਸੰਕਟ ਡੂੰਘਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਸੰਕਟ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਹਰਕਤ 'ਚ ਆ ਗਈ ਹੈ। ਸਰਕਾਰ ਨੇ 10 ਰਾਜਾਂ 'ਚ ਮਲਟੀ ਡਿਸਪਿਲਨਰੀ ਟੀਮਾਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਰੋਨਾ ਨੂੰ ਵਧਣ ਤੋਂ ਰੋਕਿਆ ਜਾ ਸਕੇ। ਰਾਜਧਾਨੀ ਦਿੱਲੀ ਤੇ ਮਹਾਰਾਸ਼ਟਰ 'ਚ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹੀ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਵੀ ਤੇਜ਼ੀ ਨਾਲ ਫੈਲ ਰਿਹਾ ਹੈ।
ਕੇਂਦਰੀ ਟੀਮਾਂ ਕਿੱਥੇ ਤਾਇਨਾਤ ਹੋਣਗੀਆਂ?
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਜਿਨ੍ਹਾਂ ਰਾਜਾਂ 'ਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਾਂ ਟੀਕਾਕਰਨ ਦੀ ਦਰ ਘੱਟ ਹੈ, ਉੱਥੇ ਕੇਂਦਰੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਇਹ ਟੀਮਾਂ ਅਗਲੇ ਤਿੰਨ ਤੋਂ ਪੰਜ ਦਿਨਾਂ ਤਕ ਰਾਜਾਂ 'ਚ ਤਾਇਨਾਤ ਰਹਿਣਗੀਆਂ। ਇਨ੍ਹਾਂ 'ਚ ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਮਿਜ਼ੋਰਮ, ਕਰਨਾਟਕ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਪੰਜਾਬ ਸ਼ਾਮਲ ਹਨ। ਇਹ ਟੀਮਾਂ ਹਰ ਰੋਜ਼ ਸ਼ਾਮ 7 ਵਜੇ ਤਕ ਇਲਾਕੇ ਦੀ ਸਥਿਤੀ ਦੀ ਜਾਣਕਾਰੀ ਦੇਣਗੀਆਂ।
ਭਾਰਤ ਵਿਚ ਓਮੀਕਰੋਨ ਦੇ ਕੇਸ ਵਧ ਕੇ 415 ਹੋ ਗਏ ਹਨ
ਭਾਰਤ ਵਿਚ ਹੁਣ ਤਕ ਓਮੀਕਰੋਨ ਰੂਪ ਦੇ ਕੋਰੋਨਾ ਵਾਇਰਸ ਦੇ ਕੁੱਲ 415 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 115 ਲੋਕ ਸਿਹਤਮੰਦ ਹੋ ਗਏ ਹਨ ਜਾਂ ਦੇਸ਼ ਛੱਡ ਚੁੱਕੇ ਹਨ। ਓਮੀਕਰੋਨ ਦੇ ਸਭ ਤੋਂ ਵੱਧ 108 ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦਿੱਲੀ ਵਿਚ 79, ਗੁਜਰਾਤ ਵਿਚ 43, ਤੇਲੰਗਾਨਾ ਵਿਚ 38, ਕੇਰਲ 'ਚ 37, ਤਾਮਿਲਨਾਡੂ ਵਿਚ 34 ਅਤੇ ਕਰਨਾਟਕ ਵਿਚ 31 ਮਾਮਲੇ ਸਾਹਮਣੇ ਆਏ ਹਨ।
ਅੰਕੜਿਆਂ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ 7,189 ਨਵੇਂ ਕੇਸਾਂ ਦੇ ਆਉਣ ਨਾਲ, ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 3,47,79,815 ਤਕ ਪਹੁੰਚ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 77,032 ਹੋ ਗਈ ਹੈ। ਇਸ ਬਿਮਾਰੀ ਕਾਰਨ 387 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 4,79,520 ਹੋ ਗਈ ਹੈ।
ਇਹ ਵੀ ਪੜ੍ਹੋ : Merry Christmas 2021: 5,400 ਲਾਲ ਗੁਲਾਬ ਨਾਲ ਸੁਦਰਸ਼ਨ ਪਟਨਾਇਕ ਨੇ ਤਿਆਰ ਕੀਤਾ ਸੈਂਟਾ ਕਲਾਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin