India-Pak Match: ਅਨਿਲ ਵਿਜ ਨੇ ਕਿਹਾ- ਪਾਕਿਸਤਾਨ ਦੇ ਜਿੱਤਣ ‘ਤੇ ਪਟਾਕੇ ਚਲਾਉਣ ਵਾਲਿਆਂ ਦਾ DNA ਭਾਰਤੀ ਨਹੀਂ ਹੋ ਸਕਦਾ
ਅਨਿਲ ਵਿਜੇ ਨੇ ਟਵੀਟ ਕਰਕੇ ਕਿਹਾ, ‘ਪਾਕਿਸਤਾਨ ਦੇ ਕ੍ਰਿਕਟ ਮੈਚ ਜਿੱਤਣ ਤੇ ਭਾਰਤ ‘ਚ ਪਟਾਕੇ ਚਲਾਉਣ ਵਾਲਿਆਂ ਦਾ ਡੀਐਨਏ ਭਾਰਤੀ ਨਹੀਂ ਹੋ ਸਕਦਾ।
India-Pak Match: ਟੀ20 ਵਰਲਡ ਕੱਪ ‘ਚ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਹੱਥੋਂ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਤੋਂ ਭਾਰਤ ‘ਚ ਕੁਝ ਥਾਂਵਾਂ ‘ਤੇ ਜਸ਼ਨ ਮਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਥਾਂਵਾਂ ‘ਤੇ ਪਟਾਕੇ ਚਲਾਏ ਗਏ। ਹਿੰਦੁਸਤਾਨ ਵਿਰੋਧੀ ਨਾਅਰੇ ਲਾਏ ਗਏ ਤੇ ਕਸ਼ਮੀਰੀ ਵਿਦਿਆਰਥੀਆਂ ‘ਤੇ ਹਮਲਾ ਵੀ ਕੀਤਾ ਗਿਆ। ਇਸ ਮਾਮਲੇ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੇ ਸ਼ਿਵਸੇਨਾ ਸੰਸਦ ਮੈਂਬਰ ਸੱਜੇ ਰਾਓਤ ਦਾ ਬਿਆਨ ਆਇਆ ਹੈ।
ਅਨਿਲ ਵਿਜੇ ਨੇ ਟਵੀਟ ਕਰਕੇ ਕਿਹਾ, ‘ਪਾਕਿਸਤਾਨ ਦੇ ਕ੍ਰਿਕਟ ਮੈਚ ਜਿੱਤਣ ਤੇ ਭਾਰਤ ‘ਚ ਪਟਾਕੇ ਚਲਾਉਣ ਵਾਲਿਆਂ ਦਾ ਡੀਐਨਏ ਭਾਰਤੀ ਨਹੀਂ ਹੋ ਸਕਦਾ। ਸੰਭਲ਼ ਕੇ ਰਹਿਣਾ ਆਪਣੇ ਘਰ ‘ਚ ਲੁਕੇ ਹੋਏ ਗ਼ਦਾਰਾਂ ਤੋਂ।’
पाकिस्तान के क्रिकेट मैच जीतने पर भारत में पटाखे फोड़ने वालों का डीएनए भारतीय नहीं हो सकता । संभल के रहना अपने घर में छुपे हुए गद्दारों से ।
— ANIL VIJ MINISTER HARYANA (@anilvijminister) October 26, 2021
ਉੱਥੇ ਹੀ ਸੰਜੇ ਰਾਓਤ ਨੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ, ‘ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਸ਼ਮੀਰ ‘ਚ ਰਹਿੰਦਿਆਂ ਪਾਕਿਸਤਾਨੀ ਟੀਮ ਦੀ ਟੀ20 ਜਿੱਤ ਦਾ ਤੇ ਹਿੰਦੁਸਤਾਨ ਦੀ ਹਾਰ ਦਾ ਇਸ ਤਰਾਂ ਜਸ਼ਨ ਮਨਾਇਆ ਜਾਵੇ ਤੇ ਹਿੰਦੁਸਤਾਨ ਵਿਰੋਧੀ ਨਾਅਰੇ ਲਾਏ ਜਾਣ ਤਾਂ ਇਹ ਨਿਸਚਿਤ ਹੀ ਚਿੰਤਾ ਦਾ ਵਿਸ਼ਾ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੈ ਹਿੰਦ!! ਵੰਦੇਮਾਤਰਮ’
UAPA ਤਹਿਤ ਕੇਸ ਦਰਜ
ਸ੍ਰੀਨਗਰ SKIMS ਮੈਡੀਕਲ ਕਾਲਜ ਦੇ ਵਿਦਿਆਰਥੀਆਂ ਤੇ ਸਰਕਾਰੀ ਮੈਡੀਕਲ ਕਾਲਜ ਦੀਆਂ ਵਿਦਿਆਰਥਨਾਂ ਦੇ ਖ਼ਿਲਾਫ਼ UAPA ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇੰਨਾਂ ਦੋਵਾਂ ਕਾਲਜਾਂ ਦੇ ਵਿਦਿਆਰਥੀਆਂ ‘ਤੇ ਐਤਵਾਰ ਟੀ20 ਵਰਲਡ ਕੱਪ ਦੇ ਦੌਰਾਨ ਪਾਕਿਸਤਾਨ ਦੇ ਸਮਰਥਨ ‘ਚ ਨਾਅਰੇਬਾਜ਼ੀ ਕਰਨ ਦਾ ਇਲਜ਼ਾਮ ਹੈ।
ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹੁਣ ਯੂਏਪੀਏ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨਾਂ ਧਾਰਾਵਾਂ ਟਚ ਜੇਕਰ ਕਿਸੇ ਵਿਦਿਆਰਥੀ ਜਾਂ ਵਿਦਿਆਰਥੀ ਦੀ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਉਸ ਨੂੰ ਜ਼ਮਾਨਤ ਮਿਲਣੀ ਮੁਸ਼ਕਿਲ ਹੋ ਜਾਵੇਗੀ। ਇਸ ਕਾਨੂੰਨ ਦਾ ਮੁੱਖ ਮਕਸਦ ਅੱਤਵਾਦੀ ਗਤੀਵਿਧੀਆਂ ਨੂੰ ਰੋਕਣਾ ਹੁੰਦਾ ਹੈ। ਇਸ ਕਾਨੂੰਨ ਦੇ ਤਹਿਤ ਪੁਲਿਸ ਅਜਿਹੇ ਅੱਤਵਾਦੀਆਂ, ਅਪਰਾਧੀਆਂ ਜਾਂ ਹੋਰ ਲੋਕਾਂ ਨੂੰ ਦਰਸਾਉਂਦੀ ਹੈ ਜੋ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੁੰਦੇ ਹਨ।