Delhi AIIMS: ਇੱਕ ਵਾਰ ਫਿਰ ਹੈਕਰਾਂ ਨੇ ਦਿੱਲੀ ਏਮਜ਼ ਨੂੰ ਬਣਾਇਆ ਨਿਸ਼ਾਨਾ! ਹਸਪਤਾਲ ਨੇ ਖੁਦ ਸਾਈਬਰ ਹਮਲੇ ਦੀ ਦਿੱਤੀ ਜਾਣਕਾਰੀ
ਇਸ ਤੋਂ ਪਹਿਲਾਂ ਵੀ ਸਾਲ 2022 'ਚ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਸਾਈਬਰ ਹਮਲਾ ਹੋਇਆ ਸੀ। ਹਸਪਤਾਲ ਦੇ 100 ਸਰਵਰਾਂ ਵਿੱਚੋਂ, 40 ਨੂੰ ਸਰੀਰਕ ਤੌਰ 'ਤੇ ਹੈਕ ਕੀਤਾ ਗਿਆ ਸੀ ਤੇ 60 ਨੂੰ ਵਰਚੁਅਲ ਤੌਰ 'ਤੇ ਹੈਕ ਕੀਤਾ ਗਿਆ ਸੀ।
AIIMS Server Attack: ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇੱਕ ਵਾਰ ਫਿਰ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਖੁਦ ਆਲ ਇੰਡੀਆ ਇੰਸਟੀਚਿਊਟ (ਏਮਜ਼) ਦੀ ਤਰਫੋਂ ਟਵੀਟ ਕਰਕੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ (6 ਜੂਨ) ਨੂੰ ਦੁਪਹਿਰ 3 ਵਜੇ ਦੇ ਕਰੀਬ ਏਮਜ਼, ਨਵੀਂ ਦਿੱਲੀ ਵਿਖੇ ਸਾਈਬਰ ਸੁਰੱਖਿਆ ਪ੍ਰਣਾਲੀ ਦੁਆਰਾ ਮਾਲਵੇਅਰ ਹਮਲੇ ਦਾ ਪਤਾ ਲਗਾਇਆ ਗਿਆ। ਹਾਲਾਂਕਿ ਸਾਈਬਰ ਹਮਲੇ ਦੀ ਇਸ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਨਾਲ ਨਾਕਾਮ ਕਰ ਦਿੱਤਾ ਗਿਆ ਹੈ।
A malware attack was detected at 1450 hrs by the cyber-security systems in AIIMS, New Delhi
— AIIMS, New Delhi (@aiims_newdelhi) June 6, 2023
The attempt was successfully thwarted, and the threat was neutralised by the deployed cyber-security systems. The eHospital services remain to be fully secure and are functioning normally
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹੈਕਰਾਂ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (All India Institute of Medical Sciences (AIIMS) 'ਤੇ ਸਾਈਬਰ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਨਵੰਬਰ 2022 'ਚ ਵੀ ਹਸਪਤਾਲ 'ਤੇ ਰੈਨਸਮਵੇਅਰ ਅਟੈਕ ਨਾਂ ਦਾ ਸਾਈਬਰ ਹਮਲਾ ਹੋਇਆ ਸੀ। ਇਸ ਕਾਰਨ ਮਰੀਜ਼ਾਂ ਨੂੰ ਕਈ ਦਿਨਾਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਸਰਵਰ ਵਿਗੜ ਗਏ।
ਸਾਈਬਰ ਹਮਲੇ ਨੇ ਕੀਤਾ ਹੈ ਕਾਫੀ ਨੁਕਸਾਨ
ਪਿਛਲੇ ਸਾਲ ਹੋਏ ਸਾਈਬਰ ਹਮਲੇ ਕਾਰਨ ਹਸਪਤਾਲ ਦਾ ਰੋਜ਼ਾਨਾ ਕੰਮਕਾਜ ਜਿਵੇਂ ਕਿ ਨਿਯੁਕਤੀ, ਮਰੀਜਾਂ ਦੀ ਰਜਿਸਟ੍ਰੇਸ਼ਨ, ਡਿਸਚਾਰਜ ਸਲਿੱਪ ਬਾਰੇ ਜਾਣਕਾਰੀ ਆਦਿ ਬਹੁਤ ਪ੍ਰਭਾਵਿਤ ਹੋਇਆ ਹੈ। ਮਾਮਲਾ ਇੰਨਾ ਵੱਡਾ ਸੀ ਕਿ ਦਿੱਲੀ ਪੁਲਿਸ ਅਤੇ ਗ੍ਰਹਿ ਮੰਤਰਾਲੇ ਦੇ ਨੁਮਾਇੰਦੇ ਜਾਂਚ ਵਿੱਚ ਜੁੱਟ ਗਏ। ਦੱਸਿਆ ਗਿਆ ਕਿ ਹਾਂਗਕਾਂਗ ਦੇ ਦੋ ਈ-ਮੇਲ ਆਈਡੀ ਤੋਂ ਏਮਜ਼ ਦੇ ਸਰਵਰ 'ਤੇ ਸਾਈਬਰ ਹਮਲਾ ਹੋਇਆ ਹੈ। ਹਮਲੇ 'ਚ ਚੀਨ ਦੀ ਭੂਮਿਕਾ ਸਾਹਮਣੇ ਆਈ ਹੈ। ਇਹ ਖੁਲਾਸਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਇੰਟੈਲੀਜੈਂਸ ਫਿਊਜ਼ਨ ਸਟ੍ਰੈਟਜਿਕ ਆਪਰੇਸ਼ਨਜ਼ (IFSO) ਨੇ ਕੀਤਾ ਹੈ।