ਪੜਚੋਲ ਕਰੋ
ਰਾਜਪਾਲ ਸ਼ਾਸਨ ਦੇ ਪਹਿਲੇ ਦਿਨ ਜੰਮੂ ਕਸ਼ਮੀਰ 'ਚ ਜਵਾਨ ਸ਼ਹੀਦ

ਪੰਪੋਰ: ਜੰਮੂ ਕਸ਼ਮੀਰ ਵਿੱਚ ਰਾਜਪਾਲ ਸ਼ਾਸਨ ਦੇ ਪਹਿਲੇ ਦਿਨ ਹੀ ਪੁਲਿਸ 'ਤੇ ਅੱਤਵਾਦੀ ਹਮਲਾ ਹੋਇਆ ਹੈ। ਸ਼੍ਰੀਨਗਰ-ਜੰਮੂ ਕੌਮੀ ਮਾਰਗ 'ਤੇ ਗਲਾਂਦਰ ਨੇੜੇ ਅੱਤਵਾਦੀਆਂ ਨੇ ਲੰਘੀ ਰਾਤ ਪੁਲਿਸ ਦੇ ਇੱਕ ਵਾਹਨ 'ਤੇ ਗੋਲ਼ੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਹੈ ਜਦਕਿ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਕੀਤੀ ਗੋਲ਼ੀਬਾਰੀ ਵਿੱਚ ਕਾਂਸਟੇਬਲ ਤਨਵੀਰ ਅਹਿਮਦ ਸ਼ਹੀਦ ਹੋ ਗਿਆ ਤੇ ਤਿੰਨ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਫ਼ੌਜ ਮੁਖੀ ਨੇ ਕਿਹਾ ਕਿ ਫ਼ੌਜ ਸਿਆਸੀ ਦਬਾਅ ਵਿੱਚ ਨਹੀਂ, ਅੱਤਵਾਦੀਆਂ ਖਿਲਾਫ਼ ਆਪ੍ਰੇਸ਼ਨ ਜਾਰੀ ਰਹੇਗਾ। ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ ਦੀ ਪੀਡੀਪੀ ਤੋਂ ਸਮਰਥਨ ਵਾਪਸ ਲੈ ਲਿਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਰਾਜਪਾਲ ਐਨਐਨ ਵੋਹਰਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਰਾਜਪਾਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਗਵਰਨ ਰੂਲ ਦੀ ਪ੍ਰਵਾਨਗੀ ਦੀ ਮੰਗੀ ਕੀਤੀ ਸੀ। ਇਸ ਤੋਂ ਬਾਅਦ ਬੀਤੇ ਕੱਲ੍ਹ ਸੂਬੇ ਵਿੱਚ ਰਾਜਪਾਲ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। https://twitter.com/ANI/status/1009487001450680320
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















