ਪੜਚੋਲ ਕਰੋ
Advertisement
ਰੇਲ ਲਾਈਨਾਂ 'ਤੇ ਡਿੱਗੀ ਬੱਚੀ ਉੱਪਰੋਂ ਗੁਜ਼ਰੀ ਟਰੇਨ, ਪਰ ਹੋਇਆ ਚਮਤਕਾਰ, ਦੇਖੋ ਵੀਡੀਓ
ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਸਾਹ ਰੁਕ ਜਾਂਦੇ ਹਨ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰੇਲ ਜੰਕਸ਼ਨ ਤੋਂ ਗੁਜ਼ਰ ਰਹੀ ਹੈ ਅਤੇ ਚਾਰੇ ਪਾਸੇ ਚੀਕ ਚਿਹਾੜਾ ਪਿਆ ਹੋਇਆ ਹੈ। ਦਰਅਸਲ, ਜਿਸ ਰੇਲ ਲਾਈਨ ਤੋਂ ਟਰੇਨ ਗੁਜ਼ਰ ਰਹੀ ਹੁੰਦੀ ਹੈ, ਉੱਥੇ ਇੱਕ ਛੋਟੀ ਬੱਚੀ ਡਿੱਗ ਜਾਂਦੀ ਹੈ।
ਸੋਨੂੰ ਨਾਂਅ ਦਾ ਇੱਕ ਵਿਅਕਤੀ ਆਪਣੀ ਪਤਨੀ ਤੇ ਦੋ ਧੀਆਂ ਨਾਲ ਮਥੁਰਾ ਸਟੇਸ਼ਨ 'ਤੇ ਖੜ੍ਹਾ ਸੀ। ਉਸ ਦੀ ਪਤਨੀ ਨੂੰ ਕਿਸੇ ਦਾ ਧੱਕਾ ਵੱਜਿਆ ਤੇ ਕੁੱਛੜ ਚੁੱਕੀ ਬੱਚੀ ਡਿੱਗ ਕੇ ਰੇਲਵੇ ਟ੍ਰੈਕ 'ਤੇ ਜਾ ਡਿੱਗੀ। ਇਸ ਤੋਂ ਪਹਿਲਾਂ ਬੱਚੀ ਨੂੰ ਚੁੱਕਿਆ ਜਾਂਦਾ, ਸੈਕੰਡ ਭਰ ਵਿੱਚ ਹੀ ਟਰੇਨ ਉੱਪਰੋਂ ਗੁਜ਼ਰਨ ਲੱਗੀ।
ਟਰੇਨ ਦੇ ਲੰਘਣ ਤੋਂ ਬਾਅਦ ਜਦ ਪਿਤਾ ਸੋਨੂੰ ਨੇ ਰੇਲਵੇ ਟਰੈਕ 'ਤੇ ਪਈ ਆਪਣੀ ਧੀ ਨੂੰ ਚੁੱਕਿਆ ਤਾਂ ਉਹ ਬਿਲਕੁਲ ਠੀਕ ਸੀ। ਬੱਚੀ ਸਲਾਮਤ ਪਾ ਸਾਰਿਆਂ ਦੇ ਸਾਹ ਵਿੱਚ ਸਾਹ ਆਇਆ।
ਖ਼ੁਸ਼ਕਿਸਮਤੀ ਰਹੀ ਕਿ ਬੱਚੀ ਰੇਲ ਲਾਈਨ ਤੋਂ ਪਾਸੇ ਡਿੱਗੀ ਤੇ ਉਸ ਦਾ ਕੋਈ ਵੀ ਅੰਗ ਜਾਂ ਕੱਪੜਾ ਗੱਡੀ ਦੀ ਪਹੁੰਚ ਤੋਂ ਹਲਕੇ ਜਿਹੇ ਫਾਸਲੇ 'ਤੇ ਰਿਹਾ। ਇਹ ਬੱਚੀ ਤਾਂ ਬਚ ਗਈ ਪਰ ਹਰ ਕੋਈ ਇੰਨਾ ਖ਼ੁਸ਼ਕਿਸਮਤ ਨਹੀਂ ਹੁੰਦਾ। ਸੋ ਤੁਸੀਂ ਵੀ ਸਟੇਸ਼ਨ 'ਤੇ ਆਪਣਾ ਧਿਆਨ ਰੱਖੋ ਹੀ ਤੇ ਨਾਲ ਹੀ ਹੋਰਾਂ ਦਾ ਵੀ ਰੱਖੋ।
ਤੁਸੀਂ ਵੀ ਦੇਖੋ ਵੀਡੀਓ ਤੇ ਸਬਕ ਲਵੋ-
#WATCH: One-year-old girl escapes unhurt after a train runs over her at Mathura Railway station. pic.twitter.com/a3lleLhliE
— ANI UP (@ANINewsUP) November 20, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement