ਪੜਚੋਲ ਕਰੋ
ਨੋਟਬੰਦੀ 'ਤੇ ਜੰਗ: ਇੱਕ ਹੰਝੂ ਵੀ ਹਕੂਮਤ ਲਈ ਖਤਰਾ !

ਨਵੀਂ ਦਿੱਲੀ: ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ 'ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਟਵੀਟ ਕਰਕੇ ਤਨਜ਼ ਕੱਸਿਆ ਹੈ। ਰਾਹੁਲ ਨੇ ਟਵੀਟ 'ਚ ਨੋਟਬੰਦੀ ਨੂੰ ਤ੍ਰਾਸਦੀ ਦੱਸਿਆ ਹੈ। ਰਾਹੁਲ ਲਿਖਦੇ ਹਨ, "ਅਸੀਂ ਉਨ੍ਹਾਂ ਕਰੋੜਾਂ ਇਮਾਨਦਾਰ ਲੋਕਾਂ ਦੇ ਨਾਲ ਹਾਂ ਜਿਨ੍ਹਾਂ ਦੀ ਜ਼ਿੰਦਗੀ ਪੀ.ਐਮ. ਮੋਦੀ ਦੇ ਬਿਨਾ ਸੋਚੇ-ਸਮਝੇ ਲਏ ਗਏ ਫੈਸਲੇ ਕਾਰਨ ਬਰਬਾਦ ਹੋ ਗਈ।" ਅੱਜਕੱਲ੍ਹ ਟਵਿੱਟਰ 'ਤੇ ਵੀ ਰਾਹੁਲ ਗਾਂਧੀ ਕਾਫੀ ਸਰਗਰਮ ਤੇ ਹਮਲਾਵਰ ਨਜ਼ਰ ਆ ਰਹੇ ਹਨ। ਆਪਣੇ ਵਿਰੋਧੀਆਂ 'ਤੇ ਹਮਲਾ ਕਰਨ ਲਈ ਉਹ ਵਿਅੰਗ ਦੇ ਨਾਲ-ਨਾਲ ਸ਼ੇਅਰ-ਓ-ਸ਼ਾਇਰੀ ਦਾ ਵੀ ਇਸਤੇਮਾਲ ਕਰਨ ਲੱਗੇ ਹਨ। ਨੋਟਬੰਦੀ 'ਤੇ ਮੋਦੀ ਸਰਕਾਰ ਨੂੰ ਘੇਰਨ ਲਈ ਉਨ੍ਹਾਂ ਨੇ ਸ਼ਾਇਰ ਮੁਨੱਵਰ ਰਾਣਾ ਦਾ ਇੱਕ ਸ਼ੇਅਰ ਟਵੀਟ ਕੀਤਾ ਤੇ ਜਨਤਾ ਦਾ ਦਰਦ ਬਿਆਨ ਕੀਤਾ। ਉਨ੍ਹਾਂ ਟਵੀਟ ਕੀਤਾ, "ਏਕ ਆਂਸੂ ਵੀ ਹਕੂਮਤ ਕੇ ਲੀਏ ਖਤਰਾ ਹੈ, ਤੁਮਨੇ ਦੇਖਾ ਨਹੀਂ ਆਂਖੋ ਕਾ ਸਮੰਦਰ ਹੋਣਾ।' ਇਸ ਨਾਲ ਉਨ੍ਹਾਂ ਦਾ ਮਤਲਬ ਹੈ ਕਿ ਮੋਦੀ ਸਰਕਾਰ ਨੂੰ ਲੋਕਾਂ ਦੇ ਹੰਝੂਆਂ ਦੀ ਕੀਮਤ ਚੁਕਾਉਣੀ ਪਵੇਗੀ। ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ 'ਤੇ ਰਾਹੁਲ ਗਾਂਧੀ ਅੱਜ ਸੂਰਤ 'ਚ ਕੈਂਡਲ ਮਾਰਚ ਕੱਢਣਗੇ। ਰਾਹੁਲ ਅੱਜ ਪੂਰੇ ਦਿਨ ਕਾਰੋਬਾਰੀਆਂ ਨਾਲ ਬੈਠਕ ਕਰਨਗੇ। ਦੱਸਦੇ ਚਲੀਏ ਕਿ ਨੋਟਬੰਦੀ ਦਾ ਇੱਕ ਸਾਲ ਪੂਰਾ ਹੋਣ 'ਤੇ ਵਿਰੋਧੀ ਧਿਰ ਅੱਜ ਕਾਲਾ ਦਿਨ ਮਨਾ ਰਹੀ ਹੈ। ਕਾਂਗਰਸ ਦੇਸ਼ ਭਰ 'ਚ ਰਾਤ 8 ਵਜੇ ਕੈਂਡਲ ਮਾਰਚ ਕੱਢੇਗੀ। ਉੱਥੇ ਦਿੱਲੀ 'ਚ ਹਿਊਮਨ ਚੇਨ ਬਣਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਯੂਥ ਕਾਂਗਰਸ ਨੇ ਦਿੱਲੀ ਦੇ ਆਰਬੀਆਈ ਦਫਤਰ ਬਾਹਰ ਪ੍ਰਦਰਸ਼ਨ ਵੀ ਕੀਤਾ। ਆਮ ਆਦਮੀ ਪਾਰਟੀ ਅੱਜ ਧੋਖਾ ਦਿਹਾੜਾ ਮਨਾਵੇਗੀ। ਨੋਟਬੰਦੀ ਨੂੰ ਮੋਦੀ ਸਰਕਾਰ ਦੀ ਨਾਕਾਮ ਪਹਿਲ ਦੱਸਦੇ ਹੋਏ ਪਾਰਟੀ ਅੱਜ ਪ੍ਰਦਰਸ਼ਨ ਕਰੇਗੀ। 'ਆਪ' ਨੇ ਐਲਾਨ ਕੀਤਾ ਹੈ ਕਿ ਪਾਰਟੀ ਮੋਦੀ ਸਰਕਾਰ ਵੱਲੋਂ ਡਬੋਈ ਅਰਥਵਿਵਸਥਾ ਦੀ ਅਰਥੀ ਪੂਰੇ ਮੁਲਕ 'ਚ ਕੱਢੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















