ਜੈੱਟ ਏਅਰਵੇਜ਼ ਦਾ ਯਾਤਰੀਆਂ ਨੂੰ ਵੱਡਾ ਝਟਕਾ
ਮੁੰਬਈ: ਜੈੱਟ ਏਅਰਵੇਜ਼ ਨੇ ਯਾਤਰੀਆਂ ਦੇ ਬੈਗ ਲਿਜਾਣ ਸਬੰਧੀ ਵੱਡਾ ਫੇਰਬਦਲ ਕੀਤਾ ਹੈ। ਇਸ ਦੇ ਨਾਲ ਹੀ ਜੈੱਟ ਏਅਰਵੇਜ਼ ਭਾਰਤ ਦੀ ਪਹਿਲੀ ਅਜਿਹੀ ਏਅਰਲਾਈਨ ਬਣ ਗਈ ਹੈ ਜਿਸ ਨੇ ਯਾਤਰੀਆਂ ਦੇ ਭਾਰੀ ਬੈਗ ਲਿਜਾਣ 'ਤੇ ਪਾਬੰਦੀ ਲਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਦੇ ਨਵੇਂ ਨਿਯਮਾਂ ਮੁਤਾਬਕ ਆਉਣ ਵਾਲੀ 15 ਜੁਲਾਈ ਤੋਂ ਇਕੋਨੌਮੀ ਕਲਾਸ ਦੇ ਯਾਤਰੀਆਂ ਨੂੰ ਟਿਕਟ ਨਾਲ ਸਿਰਫ਼ 15 ਕਿਲੋ ਤੱਕ ਦਾ ਇੱਕ ਬੈਗ ਲਿਜਾਣ ਦੀ ਇਜਾਜ਼ਤ ਹੋਵੇਗੀ ਜਦਕਿ ਪ੍ਰੀਮੀਅਰ ਕਲਾਸ ਦੇ ਯਾਤਰੀ 15-15 ਕਿਲੋ ਤੱਕ ਦੇ ਦੋ ਬੈਗ ਲਿਜਾ ਸਕਣਗੇ।
ਇਕੋਨੋਮਿਕ ਕਲਾਸ 'ਚ ਸਫਰ ਕਰਨ ਵਾਲੇ ਸਿਰਫ ਜੈੱਟ ਪਲੈਟੀਨਮ ਕਾਰਡ ਮੈਂਬਰ ਹੀ 15-15 ਕਿਲੋ ਤੱਕ ਦੇ 2 ਬੈਗ ਲਿਜਾ ਸਕਣਗੇ ਜਦਕਿ ਪਲੈਟੀਨਮ ਕਾਰਡ ਮੈਂਬਰ ਜੋ ਪ੍ਰੀਮੀਅਰ ਕਲਾਸ 'ਚ ਸਫਰ ਕਰਨਗੇ ਉਹ 25-25 ਕਿਲੋ ਦੇ ਦੋ ਬੈਗ ਯਾਨੀ ਕਿ ਕੁੱਲ 50 ਕਿਲੋਂ ਤੱਕ ਦੇ ਬੈਗ ਲਿਜਾ ਸਕਣਗੇ।
ਏਅਰਲਾਈਨਜ਼ ਨੇ ਸ਼ੁੱਕਰਵਾਰ ਨੂੰ ਭੇਜੇ ਨੋਟਿਸ 'ਚ ਕਿਹਾ ਵਿਕਰੀ ਵਾਲੇ ਸਮਾਨ 'ਤੇ ਨਵੇਂ ਨਿਯਮ 15 ਜੂਨ ਤੋਂ ਲਾਗੂ ਹਨ ਜਦਕਿ ਯਾਤਰੀ ਸਾਮਾਨ 'ਤੇ ਇਹ ਨਿਯਮ 15 ਜੁਲਾਈ ਤੋਂ ਲਾਗੂ ਹੋ ਰਹੇ ਹਨ। ਇਸ ਤੋਂ ਇਲਾਵਾ ਜੋ ਫਲਾਈਟਸ ਕੱਲ੍ਹੇ ਭਾਰਤ 'ਚ ਉੱਡਣਗੀਆਂ ਉਨ੍ਹਾਂ 'ਤੇ ਵੀ ਇਹ ਨਿਯਮ 15 ਜੂਨ ਤੋਂ ਲਾਗੂ ਮੰਨਿਆ ਜਾਵੇਗਾ।
ਜੈੱਟ ਏਅਰਵੇਜ਼ ਮੁਤਾਬਕ ਜਿਨ੍ਹਾਂ ਯਾਤਰੀਆਂ ਨੇ 15 ਜੂਨ ਤੋਂ ਪਹਿਲਾਂ ਟਿਕਟ ਬੁੱਕ ਕਰਵਾਈ ਹੈ ਉਨ੍ਹਾਂ 'ਤੇ ਇਹ ਨਿਯਮ ਲਾਗੂ ਨਹੀਂ ਹੋਣਗੇ।