ਖੇਤੀ ਕਾਨੂੰਨਾਂ ਖਿਲਾਫ ਅੱਜ ਲਾਮਬੰਦ ਹੋਣਗੀਆਂ ਵਿਰੋਧੀ ਧਿਰਾਂ, ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਪਹਿਲਾਂ ਪਵਾਰ ਦੇ ਘਰ ਸਾਰੇ ਲੀਡਰਾਂ ਦੀ ਬੈਠਕ ਹੋਵੇਗੀ ਉਸ ਤੋਂ ਬਾਅਦ ਰਾਸ਼ਟਰਪਤੀ ਭਵਨ ਰਵਾਨਾ ਹੋਣ ਦਾ ਪ੍ਰੋਗਰਾਮ ਹੈ।
ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈਕੇ ਸ਼ਰਦ ਪਵਾਰ ਸਮੇਤ ਪੰਜ ਵਿਰੋਧੀ ਨੇਤਾ ਅੱਜ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨ ਵਾਲੇ ਹਨ। ਰਾਸ਼ਟਰਪਤੀ ਨੂੰ ਮਿਲਣ ਜਾਣ ਵਾਲੇ ਲੀਡਰਾਂ 'ਚ ਐਨਸੀਪੀ ਮੁਖੀ ਸ਼ਰਦ ਪਵਾਰ, ਕਾਂਗਰਸ ਲੀਡਰ ਰਾਹੁਲ ਗਾਂਧੀ, ਸੀਪੀਐਮ ਲੀਡਰ ਸੀਤਾਰਾਮ ਯੇਚੁਰੀ, ਸੀਪੀਆਈ ਮਹਾਸਕੱਤਰ ਡੀ ਰਾਜਾ ਤੇ ਡੀਐਮਕੇ ਲੀਡਰ ਟੀਆਰ ਬਾਲੂ ਸ਼ਾਮਲ ਹਨ।
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਪਹਿਲਾਂ ਪਵਾਰ ਦੇ ਘਰ ਸਾਰੇ ਲੀਡਰਾਂ ਦੀ ਬੈਠਕ ਹੋਵੇਗੀ ਉਸ ਤੋਂ ਬਾਅਦ ਰਾਸ਼ਟਰਪਤੀ ਭਵਨ ਰਵਾਨਾ ਹੋਣ ਦਾ ਪ੍ਰੋਗਰਾਮ ਹੈ। ਯੇਚੁਰੀ ਨੇ ਕਿਹਾ, 'ਅਸੀਂ ਪੰਜ ਲੋਕ ਰਾਸ਼ਟਰਪਤੀ ਨੂੰ ਭੇਂਟ ਕਰਨ ਤੋਂ ਪਹਿਲਾਂ ਬੈਠਕ ਕਰਾਂਗੇ ਤੇ ਆਪਣੀ ਰਣਨੀਤੀ ਤੈਅ ਕਰਾਂਗੇ।
ਅਸੀਂ ਸਾਰੇ ਵਿਰੋਧੀ ਲੀਡਰਾਂ ਨਾਲ ਗੱਲ ਕੀਤੀ ਹੈ ਤੇ ਅਗਲੇ ਕਦਮ ਨੂੰ ਲੈਕੇ ਫੈਸਲਾ ਕੀਤਾ ਹੈ। ਕੋਵਿਡ-19 ਦੀ ਸਥਿਤੀ ਕਾਰਨ ਪ੍ਰਤੀਨਿਧੀਮੰਡਲ 'ਚ ਪੰਜ ਮੈਂਬਰ ਹੀ ਹੋਣਗੇ। ਹਾਲਾਂਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਹੋਰ ਲੀਡਰਾਂ ਨੂੰ ਇਸ 'ਚ ਸ਼ਾਮਲ ਹੋਣ ਦਿੱਤਾ ਜਾਵੇ। ਅਜਿਹੀ ਸਥਿਤੀ 'ਚ ਸਾਨੂੰ ਲੀਡਰਾਂ ਨੂੰ ਦਿੱਲੀ ਬੁਲਾਉਣਾ ਹੋਵੇਗਾ ਕਿਉਂਕਿ ਉਹ ਆਪਣੇ ਸਬੰਧਤ ਸੂਬਿਆਂ 'ਚ ਹਨ।
ਕੈਪਟਨ ਦਾ ਦਾਅਵਾ: 'ਜੇ ਮੈਂ ਹੁੰਦਾ ਤਾਂ ਝੱਟ ਗਲਤੀ ਮੰਨਦਾ ਤੇ ਕਾਨੂੰਨ ਰੱਦ ਕਰਨ ਲਈ ਮਿੰਟ ਵੀ ਨਾ ਲਾਉਂਦਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ