ਪੜਚੋਲ ਕਰੋ
ਰੈਲੀ 'ਚ ਸਾਨ੍ਹ ਦਾ ਘੜਮੱਸ, ਭੂਤਰੇ ਢੱਠੇ ਨੇ ਅੱਧਾ ਘੰਟਾ ਨਹੀਂ ਉੱਤਰਣ ਦਿੱਤਾ ਹੈਲੀਕਾਪਟਰ
ਰੈਲੀ ਵਿੱਚ ਕਿਤਿਓਂ ਆਵਾਰਾ ਸਾਨ੍ਹ ਦਾਖ਼ਲ ਹੋ ਗਿਆ ਤੇ ਉਸ ਨੇ ਅੱਧੇ ਘੰਟੇ ਤਕ ਪੁਲਿਸ ਮੁਲਾਜ਼ਮਾਂ ਤੇ ਸਫਾਈ ਕਰਮੀਆਂ ਨੂੰ ਵਾਹਣੀਂ ਪਾਈ ਰੱਖਿਆ।

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿੱਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮਹਾਗਠਜੋੜ ਰੈਲੀ ਵਿੱਚ ਵੱਡੀ ਸੁਰੱਖਿਆ ਕੁਤਾਹੀ ਦੇਖਣ ਨੂੰ ਮਿਲੀ। ਰੈਲੀ ਵਿੱਚ ਕਿਤਿਓਂ ਆਵਾਰਾ ਸਾਨ੍ਹ ਦਾਖ਼ਲ ਹੋ ਗਿਆ ਤੇ ਉਸ ਨੇ ਅੱਧੇ ਘੰਟੇ ਤਕ ਪੁਲਿਸ ਮੁਲਾਜ਼ਮਾਂ ਤੇ ਸਫਾਈ ਕਰਮੀਆਂ ਨੂੰ ਵਾਹਣੀਂ ਪਾਈ ਰੱਖਿਆ।
ਸਾਨ੍ਹ ਦੇ ਇਸ ਹੰਗਾਮੇ ਕਾਰਨ ਅਖਿਲੇਸ਼ ਯਾਦਵ ਤੇ ਮਾਇਆਵਤੀ ਦਾ ਹੈਲੀਕਾਪਟਰ ਹਵਾ ਵਿੱਚ ਅੱਧੇ ਘੰਟੇ ਤਕ ਚੱਕਰ ਕੱਟਦਾ ਰਿਹਾ। ਅਖਿਲੇਸ਼ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਡੀਜੀਪੀ ਓਪੀ ਸਿੰਘ ਨੂੰ ਫ਼ੋਨ ਕਰਕੇ ਮਦਦ ਮੰਗੀ। ਅਖਿਲੇਸ਼ ਨੇ ਟਵੀਟ ਕਰ ਕਿਹਾ ਕਿ ਅਸੀਂ 21 ਮਹੀਨਿਆਂ ਵਿੱਚ ਐਕਸਪ੍ਰੈਸਵੇਅ ਬਣਵਾ ਦਿੱਤਾ ਸੀ ਪਰ ਪਿਛਲੇ ਦੋ ਸਾਲਾਂ ਵਿੱਚ ਜਨਤਾ ਪੰਜ ਕਰੋੜ ਆਵਾਰਾ ਪਸ਼ੂਆਂ ਕਾਰਨ ਪ੍ਰੇਸ਼ਾਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿਆਸੀ ਪ੍ਰੋਗਰਾਮਾਂ ਵਿੱਚ ਸਾਨ੍ਹ ਨੂੰ ਦਾਖ਼ਲ ਹੋਣ ਤੋਂ ਨਹੀਂ ਰੋਕ ਸਕਦੀ ਤਾਂ ਗਰੀਬ ਕਿਸਾਨਾਂ ਦਾ ਕੀ ਹਾਲ ਹੋਵੇਗਾ, ਇਹ ਤਾਂ ਸਿਰਫ ਉਹੀ ਜਾਣਦੇ ਹੋਣਗੇ। ਅਖਿਲੇਸ਼ ਨੇ ਟਵੀਟ ਵਿੱਚ ਲਿਖਿਆ, "ਵਿਕਾਸ ਪੁੱਛ ਰਿਹਾ ਹੈ: ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਨਾ ਕਿ ਕਿਵੇਂ ਅਨਾਥ ਸਾਨ੍ਹਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ?" ਦੇਖੋ ਵੀਡੀਓ-21 महीनों में हमने एक्सप्रेसवे बनाया था, लेकिन पिछले 2 सालों में जनता 5 करोड़ आवारा पशुओं से परेशान हो गई है। अगर सरकार राजनीतिक कार्यक्रमों में सांड को घुसने से नहीं रोक पा रही है, तो ग़रीब किसानों का क्या हाल हो रहा होगा यह बस वही जानते होंगे। pic.twitter.com/6hQcYSbWqp
— Akhilesh Yadav (@yadavakhilesh) April 25, 2019
#WATCH A stray bull created ruckus ahead of SP-BSP-RLD rally in Kannauj today;Akhilesh Yadav later said in his speech,"prashashan Hardoi ke baad tayaar to raho ye kahin bhi aa jaayenge shikayat lekar. Unhe laga shayad Hardoi waala helicopter aane waala h,shikhayat karne aaya tha" pic.twitter.com/VL9KobzFXp
— ANI UP (@ANINewsUP) April 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਦੇਸ਼
Advertisement
ਟ੍ਰੈਂਡਿੰਗ ਟੌਪਿਕ
