ਪੜਚੋਲ ਕਰੋ
Advertisement
ਆਕਸਫੋਰਡ ਦੀ ਵੈਕਸੀਨ ਦਾ ਭਾਰਤ 'ਚ ਹੋਏਗਾ ਆਖ਼ਰੀ ਮਨੁੱਖੀ ਟ੍ਰਾਇਲ, ਦੇਸ਼ ਦੀਆਂ ਪੰਜ ਥਾਵਾਂ ਦੀ ਚੋਣ
ਹਿਊਮਨ ਟ੍ਰਾਇਲ ਤੋਂ ਪਹਿਲੇ ਪੜਾਅ ਵਿੱਚ ਇਸ ਟੀਕੇ ਦਾ ਟ੍ਰਾਇਲ ਸਿਰਫ ਇਹ ਵੇਖਣ ਲਈ ਲੋਕਾਂ 'ਤੇ ਕੀਤਾ ਜਾਂਦਾ ਹੈ ਕਿ ਕੀ ਇਹ ਮਨੁੱਖ ਦੇ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਦੂਜੇ ਪੜਾਅ ਵਿੱਚ ਸੈਂਕੜੇ ਲੋਕਾਂ ਨੂੰ ਬੱਚਿਆਂ ਤੇ ਬਜ਼ੁਰਗਾਂ ਦੇ ਸਮੂਹਾਂ ਵਿੱਚ ਵੰਡ ਕੇ ਇਸ ਦਾ ਟ੍ਰਾਇਲ ਕੀਤਾ ਜਾਂਦਾ ਹੈ।
ਨਵੀਂ ਦਿੱਲੀ: ਕੋਰੋਨਾ ਦੇ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਆਕਸਫੋਰਡ ਤੇ ਇਸ ਦੇ ਸਾਥੀ ਐਸਟਰਾਜ਼ੈਨੇਕਾ ਨੇ ਵੈਕਸੀਨ ਤਿਆਰ ਕਰਨ ਲਈ ਚੁਣਿਆ ਹੈ। ਭਾਰਤ ਵਿੱਚ ਆਕਸਫੋਰਡ-ਐਸਟਰਾਜ਼ੈਨੇਕਾ Covid-19 ਵੈਕਸੀਨ ਮਨੁੱਖੀ ਟ੍ਰਾਇਲ ਦੇ ਤੀਜੇ ਤੇ ਅੰਤਮ ਪੜਾਅ ਲਈ ਤਿਆਰ ਹੈ। ਇਸ ਲਈ ਭਾਰਤ ਵਿੱਚ 5 ਥਾਵਾਂ ਦੀ ਚੋਣ ਕੀਤੀ ਗਈ ਹੈ।
ਬਾਇਓਟੈਕਨਾਲੋਜੀ ਵਿਭਾਗ ਦੇ ਸੈਕਟਰੀ (ਡੀਬੀਟੀ) ਰੇਨੂੰ ਸਵਰੂਪ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਕਦਮ ਹੈ ਕਿਉਂਕਿ ਭਾਰਤੀਆਂ ਨੂੰ ਟੀਕਾ ਦੇਣ ਤੋਂ ਪਹਿਲਾਂ ਦੇਸ਼ ਦੇ ਅੰਦਰ ਅੰਕੜੇ ਰੱਖਣੇ ਜ਼ਰੂਰੀ ਹਨ। ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਚੋਣ ਆਕਸਫੋਰਡ ਤੇ ਇਸ ਦੇ ਸਹਿਭਾਗੀ ਐਸਟਰਾਜ਼ੇਨੇਕਾ ਨੇ ਵੈਕਸੀਨ ਤਿਆਰ ਕਰਨ ਲਈ ਕੀਤੀ ਹੈ। ਇਸ ਲਈ ਪਹਿਲੇ ਦੋ ਪੜਾਵਾਂ ਲਈ ਟੈਸਟ ਦੇ ਨਤੀਜੇ ਇਸ ਮਹੀਨੇ ਦੇ ਸ਼ੁਰੂ ਵਿੱਚ ਪ੍ਰਕਾਸ਼ਤ ਕੀਤੇ ਗਏ ਸੀ।
ਰੇਨੂੰ ਸਵਰੂਪ ਦਾ ਕਹਿਣਾ ਹੈ ਕਿ "ਡੀਬੀਟੀ ਹੁਣ ਫੇਜ਼ 3 ਕਲੀਨਿਕਲ ਸਾਈਟਾਂ ਸਥਾਪਤ ਕਰ ਰਹੀ ਹੈ। ਅਸੀਂ ਪਹਿਲਾਂ ਹੀ ਉਨ੍ਹਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਪੰਜ ਸਾਈਟਾਂ ਹੁਣ ਫੇਜ਼ III ਦੇ ਟ੍ਰਾਇਲ ਲਈ ਉਪਲਬਧ ਹੋਣ ਲਈ ਤਿਆਰ ਹਨ।" ਸਵਰੂਪ ਮੁਤਾਬਕ ਪੁਣੇ ਸਥਿਤ SII ਨੇ ਸੰਭਾਵਤ ਟੀਕੇ ਦੇ ਮਨੁੱਖੀ ਕਲੀਨੀਕਲ ਟਰਾਇਲਾਂ ਦੇ ਫੇਜ਼ 2 ਤੇ 3 ਕਰਵਾਉਣ ਲਈ ਡ੍ਰਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਤੋਂ ਇਜਾਜ਼ਤ ਵੀ ਮੰਗੀ ਹੈ।
20 ਜੁਲਾਈ ਨੂੰ ਵਿਗਿਆਨੀਆਂ ਨੇ ਐਲਾਨ ਕੀਤਾ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਕੋਰੋਨਾਵਾਇਰਸ ਟੀਕਾ ਸੁਰੱਖਿਅਤ ਹੈ ਤੇ ਇਸ ਘਾਤਕ ਬਿਮਾਰੀ ਦੇ ਵਿਰੁੱਧ ਮਨੁੱਖੀ ਟੈਸਟਿੰਗ ਦੇ ਪਹਿਲੇ ਪੜਾਅ ਤੋਂ ਬਾਅਦ ਸਰੀਰ ਦੇ ਅੰਦਰ ਇੱਕ ਇਮਿਊਨਟੀ ਪ੍ਰਤੀਕ੍ਰਿਆ ਪੈਦਾ ਕਰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement