ਪਾਕਿਸਤਾਨ ਨੇ ਭਾਰਤ ‘ਤੇ ਹਮਲਾ ਕਰਨ ਲਈ ਵਰਤੇ ਤੁਰਕੀ ਦੇ ਡਰੋਨ, ਨਾਗਰਿਕ ਜਹਾਜ਼ਾਂ ਨੂੰ ਬਣਾਇਆ ਢਾਲ, ਸਰਕਾਰ ਨੇ ਆਖੀ ਵੱਡੀ ਗੱਲ
MEA Press Confrence: ਆਪਰੇਸ਼ਨ ਸਿੰਦੂਰ ਤੋਂ ਬਾਅਦ ਵਿਦੇਸ਼ ਮੰਤਰਾਲੇ ਵਲੋਂ ਇੱਕ ਵਾਰ ਫਿਰ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਈ ਵੱਡੇ ਖੁਲਾਸੇ ਕੀਤੇ ਗਏ।

MEA Press Confrence: ਆਪਰੇਸ਼ਨ ਸਿੰਦੂਰ ਤੋਂ ਬਾਅਦ ਵਿਦੇਸ਼ ਮੰਤਰਾਲੇ ਵਲੋਂ ਇੱਕ ਵਾਰ ਫਿਰ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਈ ਵੱਡੇ ਖੁਲਾਸੇ ਕੀਤੇ ਗਏ। ਇਸ ਦੌਰਾਨ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਮਿਲ ਕੇ 8-9 ਮਈ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਬਾਰੇ ਜਾਣਕਾਰੀ ਦਿੱਤੀ।
ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਪਾਕਿਸਤਾਨੀ ਫੌਜ ਨੇ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਭਾਰਤੀ ਇਲਾਕਿਆਂ 'ਤੇ ਹਮਲਾ ਕੀਤਾ। ਪਾਕਿਸਤਾਨ ਨੇ 36 ਥਾਵਾਂ 'ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਵੱਲੋਂ 300 ਤੋਂ 400 ਡਰੋਨ ਭੇਜੇ ਗਏ ਸਨ। ਜਾਂਚ ਤੋਂ ਪਤਾ ਲੱਗਿਆ ਕਿ ਡਰੋਨ ਤੁਰਕੀ ਵਿੱਚ ਬਣੇ ਸਨ। ਇਸ ਤਣਾਅਪੂਰਨ ਸਥਿਤੀ ਅਤੇ ਭਾਰਤ ਦੇ ਜਵਾਬੀ ਹਮਲੇ ਦੀ ਸੰਭਾਵਨਾ ਦੇ ਬਾਵਜੂਦ, ਪਾਕਿਸਤਾਨ ਨੇ ਆਪਣਾ ਸਿਵਲੀਅਨ ਹਵਾਈ ਖੇਤਰ ਬੰਦ ਨਹੀਂ ਕੀਤਾ। ਉਹ ਉਸ ਨੂੰ ਢਾਲ ਦੇ ਤੌਰ ‘ਤੇ ਵਰਤ ਰਿਹਾ ਹੈ। ਅਸੀਂ ਜਵਾਬੀ ਕਾਰਵਾਈ ਕੀਤੀ ਅਤੇ ਏਅਰ ਡਿਫੈਂਸ ਸਿਸਟਮ ਨਸ਼ਟ ਕਰ ਦਿੱਤਾ।
ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਕਿਹਾ, '7 ਮਈ ਨੂੰ ਰਾਤ 8:30 ਵਜੇ ਇੱਕ ਅਸਫਲ ਡਰੋਨ ਅਤੇ ਮਿਜ਼ਾਈਲ ਹਮਲਾ ਕਰਨ ਦੇ ਬਾਵਜੂਦ ਪਾਕਿਸਤਾਨ ਨੇ ਆਪਣਾ ਨਾਗਰਿਕਾਂ ਵਾਲਾ ਹਵਾਈ ਖੇਤਰ ਬੰਦ ਨਹੀਂ ਕੀਤਾ। ਪਾਕਿਸਤਾਨ ਸਿਵਲੀਅਨ ਜਹਾਜ਼ਾਂ ਨੂੰ ਢਾਲ ਵਜੋਂ ਵਰਤ ਰਿਹਾ ਹੈ, ਇਹ ਚੰਗੀ ਤਰ੍ਹਾਂ ਜਾਣਦਿਆਂ ਹੋਇਆਂ ਕਿ ਭਾਰਤ 'ਤੇ ਉਸ ਦੇ ਹਮਲਿਆਂ ਦਾ ਤੇਜ਼ ਹਵਾਈ ਰੱਖਿਆ ਪ੍ਰਤੀਕਿਰਿਆ ਮਿਲੇਗੀ।' ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਉੱਡਣ ਵਾਲੇ ਸਾਰੇ ਨਾਗਰਿਕ ਜਹਾਜ਼ਾਂ, ਅੰਤਰਰਾਸ਼ਟਰੀ ਜਹਾਜ਼ਾਂ ਸਮੇਤ, ਲਈ ਸੁਰੱਖਿਅਤ ਨਹੀਂ ਹੈ।
ਅਸੀਂ ਤੁਹਾਨੂੰ ਇੱਕ ਸਕ੍ਰੀਨਸ਼ੌਟ ਵੀ ਦਿਖਾ ਰਹੇ ਹਾਂ, ਜੋ ਕਿ ਪੰਜਾਬ ਸੈਕਟਰ ਵਿੱਚ ਉੱਚ ਹਵਾਈ ਰੱਖਿਆ ਚੇਤਾਵਨੀ ਦੀ ਸਥਿਤੀ ਦੇ ਦੌਰਾਨ ਐਪਲੀਕੇਸ਼ਨ ਫਲਾਈਟ ਰਡਾਰ 24 ਦਾ ਡੇਟਾ ਦਿਖਾ ਰਿਹਾ ਹੈ। ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ, ਸਾਡੇ ਐਲਾਨੇ ਬੰਦ ਹੋਣ ਕਰਕੇ ਭਾਰਤੀ ਪਾਸੇ ਦਾ ਹਵਾਈ ਖੇਤਰ ਨਾਗਰਿਕ ਹਵਾਈ ਆਵਾਜਾਈ ਤੋਂ ਪੂਰੀ ਤਰ੍ਹਾਂ ਖਾਲੀ ਹੈ। ਹਾਲਾਂਕਿ, ਕਰਾਚੀ ਅਤੇ ਲਾਹੌਰ ਵਿਚਕਾਰ ਹਵਾਈ ਰਸਤੇ 'ਤੇ ਸਿਵਲੀਅਨ ਜਹਾਜ਼ ਉਡਾਣ ਭਰ ਰਹੇ ਹਨ। ਭਾਰਤੀ ਹਵਾਈ ਸੈਨਾ ਨੇ ਆਪਣੀ ਪ੍ਰਤੀਕਿਰਿਆ ਵਿੱਚ ਬਹੁਤ ਸੰਜਮ ਦਿਖਾਇਆ ਹੈ, ਇਸ ਤਰ੍ਹਾਂ ਅੰਤਰਰਾਸ਼ਟਰੀ ਨਾਗਰਿਕ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ।




















