ਪੜਚੋਲ ਕਰੋ
ਚੀਨ ਤੇ ਪਾਕਿਸਤਾਨ ਦੀ ਭਾਰਤ ਖਿਲਾਫ ਸਾਜਿਸ਼, 20,000 ਪਾਕਿਸਤਾਨੀ ਫੌਜੀ ਸਰਹੱਦ ਨੇੜੇ ਪਹੁੰਚੇ
ਲੱਦਾਖ ਵਿੱਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਨੇ ਗਿਲਗਿਤ-ਬਾਲਟਿਸਤਾਨ ਵਿੱਚ ਕੰਟਰੋਲ ਰੇਖਾ (LOC) ਨੇੜੇ ਦੋ ਫੌਜੀ ਡਿਵੀਜ਼ਨਾਂ ਤਾਇਨਾਤ ਕੀਤੀਆਂ ਹਨ।
![ਚੀਨ ਤੇ ਪਾਕਿਸਤਾਨ ਦੀ ਭਾਰਤ ਖਿਲਾਫ ਸਾਜਿਸ਼, 20,000 ਪਾਕਿਸਤਾਨੀ ਫੌਜੀ ਸਰਹੱਦ ਨੇੜੇ ਪਹੁੰਚੇ Pakistan and China Conspiracy against India: tension at border ਚੀਨ ਤੇ ਪਾਕਿਸਤਾਨ ਦੀ ਭਾਰਤ ਖਿਲਾਫ ਸਾਜਿਸ਼, 20,000 ਪਾਕਿਸਤਾਨੀ ਫੌਜੀ ਸਰਹੱਦ ਨੇੜੇ ਪਹੁੰਚੇ](https://static.abplive.com/wp-content/uploads/sites/5/2016/09/05170925/Pakistan-and-China-e1429634879417.jpg?impolicy=abp_cdn&imwidth=1200&height=675)
ਇਸਲਾਮਾਬਾਦ: ਲੱਦਾਖ ਵਿੱਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਨੇ ਗਿਲਗਿਤ-ਬਾਲਟਿਸਤਾਨ ਵਿੱਚ ਕੰਟਰੋਲ ਰੇਖਾ (LOC) ਨੇੜੇ ਦੋ ਫੌਜੀ ਡਿਵੀਜ਼ਨਾਂ ਤਾਇਨਾਤ ਕੀਤੀਆਂ ਹਨ। ਪਾਕਿਸਤਾਨੀ ਸੈਨਾ ਦੇ ਕੰਟਰੋਲ ਰੇਖਾ ਨੇੜੇ ਕਰੀਬ 20,000 ਫੌਜੀਆਂ ਦੀ ਤਾਇਨਾਤੀ ਭਾਰਤ ਤੇ ਦਬਾਅ ਪਾਉਣ ਦੀ ਕੋਸ਼ਿਸ਼ ਵਜੋਂ ਵੇਖੀ ਜਾਂਦੀ ਹੈ। ਖਦਸ਼ਾ ਹੈ ਕਿ ਪਾਕਿਸਤਾਨ ਚੀਨ ਦੇ ਇਸ਼ਾਰੇ 'ਤੇ ਅਜਿਹੀਆਂ ਗਤੀਵਿਧੀਆਂ ਕਰ ਰਿਹਾ ਹੈ।
ਮੀਡੀਆ ਰਿਪੋਰਟਸ ਮੁਤਾਬਕ ਚੀਨੀ ਅਧਿਕਾਰੀ ਜੰਮੂ-ਕਸ਼ਮੀਰ ਵਿੱਚ ਹਿੰਸਾ ਭੜਕਾਉਣ ਲਈ ਕੱਟੜਪੰਥੀ ਸਮੂਹ ਅਲ ਬਦਰ ਨਾਲ ਗੱਲਬਾਤ ਕਰ ਰਹੇ ਹਨ, ਜਿਸ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਚੀਨ ਤੇ ਪਾਕਿਸਤਾਨ ਸਰਹੱਦ ਤੇ ਮਿਲੇ ਹੋਏ ਹਨ। ਪਾਕਿਸਤਾਨ ਨੇ ਕਸ਼ਮੀਰ ਦੀ ਪੱਛਮੀ ਸਰਹੱਦ ‘ਤੇ ਤਣਾਅ ਵਧਾਉਣ ਲਈ 20 ਹਜ਼ਾਰ ਫੌਜੀਆਂ ਨੂੰ ਤਾਇਨਾਤ ਕੀਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪਾਕਿਸਤਾਨ ਨੇ ਇਸ ਵਾਰ ਤਾਇਨਾਤ ਕੀਤੇ ਫੌਜਾਂ ਦੀ ਗਿਣਤੀ ਬਾਲਾਕੋਟ ਹਵਾਈ ਹਮਲੇ ਦੌਰਾਨ ਤਾਇਨਾਤ ਸੈਨਿਕਾਂ ਨਾਲੋਂ ਵਧੇਰੇ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦਾ ਏਅਰ ਡਿਫੈਂਸ ਰਾਡਾਰ ਵੀ 24 ਘੰਟੇ ਪੂਰੇ ਖੇਤਰ ਦੀ ਨਿਗਰਾਨੀ ਕਰ ਰਿਹਾ ਹੈ। ਪਾਕਿਸਤਾਨ-ਚੀਨ ਸਰਹੱਦ ਦੇ ਨਾਲ ਫੌਜਾਂ ਦੀ ਤਾਇਨਾਤੀ ਤੇ ਅੱਤਵਾਦੀਆਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਨੂੰ ਦੋ ਫਰੰਟ ਤੇ ਘਾਟੀ ਵਿੱਚ ਅੱਤਵਾਦ ਨਾਲ ਲੜਨ ਪਵੇਗਾ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)