Pakistan Bans Indian Songs: ਬੈਨ ਹੋਏ ਅਦਾਕਾਰਾਂ ਦੇ ਖਾਤਿਆਂ ਤੋਂ ਬਾਅਦ ਬੌਖਲਾਇਆ ਹੋਏ ਪਾਕਿਸਤਾਨ ਵੱਲੋਂ ਵੱਡਾ ਐਕਸ਼ਨ, ਲਤਾ ਮੰਗੇਸ਼ਕਰ ਸਮੇਤ ਭਾਰਤੀ ਗੀਤਾਂ 'ਤੇ ਲੱਗਾਈ ਰੋਕ
ਭਾਰਤ ਵੱਲੋਂ ਪਾਕਿਸਤਾਨੀ ਕਲਾਕਾਰਾਂ ਅਤੇ ਮਨੋਰੰਜਨ ਚੈਨਲਾਂ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਾਕਿਸਤਾਨ 'ਚ ਗੁੱਸਾ ਵਧ ਗਿਆ ਹੈ। ਇਸ ਦੇ ਜਵਾਬ ਵਜੋਂ ਪਾਕਿਸਤਾਨ ਨੇ ਆਪਣੇ ਐਫ.ਐਮ. ਰੇਡੀਓ ਸਟੇਸ਼ਨਾਂ 'ਤੇ...

Pakistan Bans Indian Songs: ਭਾਰਤ ਵੱਲੋਂ ਪਾਕਿਸਤਾਨੀ ਕਲਾਕਾਰਾਂ ਅਤੇ ਮਨੋਰੰਜਨ ਚੈਨਲਾਂ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਾਕਿਸਤਾਨ 'ਚ ਗੁੱਸਾ ਵਧ ਗਿਆ ਹੈ। ਇਸ ਦੇ ਜਵਾਬ ਵਜੋਂ ਪਾਕਿਸਤਾਨ ਨੇ ਆਪਣੇ ਐਫ.ਐਮ. ਰੇਡੀਓ ਸਟੇਸ਼ਨਾਂ 'ਤੇ ਭਾਰਤੀ ਗੀਤਾਂ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਫੈਸਲਾ ਪਾਕਿਸਤਾਨ ਬਰਾਡਕਾਸਟਰਜ਼ ਅਸੋਸੀਏਸ਼ਨ (PBA) ਵੱਲੋਂ ਲਿਆ ਗਿਆ ਸੀ, ਜਿਸ ਦੀ ਜਾਣਕਾਰੀ ਪਾਕਿਸਤਾਨ ਦੇ ਜਾਣਕਾਰੀ ਤੇ ਪ੍ਰਸਾਰਣ ਮੰਤਰਾਲੇ ਨੇ ਦਿੱਤੀ ਅਤੇ ਇਸਨੂੰ ਇੱਕ ਰਾਸ਼ਟਰਵਾਦੀ ਕਦਮ ਵਜੋਂ ਵੱਖਵੱਖ ਫੋਰਮਾਂ 'ਤੇ ਸਲਾਹਿਆ ਗਿਆ।
ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਵਜ੍ਹਾ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਭਾਰਤੀ ਸਰਕਾਰ ਨੇ ਪਾਕਿਸਤਾਨ ਅਤੇ ਉਸਦੇ ਅਦਾਕਾਰਾਂ ਖਿਲਾਫ ਕੁਝ ਕੜੇ ਫੈਸਲੇ ਲਏ ਹਨ। ਇਸੇ ਦੌਰਾਨ ਹੁਣ ਪਾਕਿਸਤਾਨ ਵਿੱਚ ਵੀ ਇੱਕ ਐਲਾਨ ਕੀਤਾ ਗਿਆ ਹੈ। ਪਾਕਿਸਤਾਨ ਬ੍ਰੌਡਕਾਸਟਰਸ ਐਸੋਸੀਏਸ਼ਨ ਨੇ ਦੇਸ਼ ਭਰ ਵਿੱਚ ਭਾਰਤੀ ਗੀਤਾਂ 'ਤੇ ਬੈਨ ਲਗਾ ਦਿੱਤਾ ਹੈ।
ਭਾਰਤੀ ਗੀਤਾਂ 'ਤੇ ਪਾਕਿਸਤਾਨ ਨੇ ਲਗਾਈ ਰੋਕ। ਪਾਕਿਸਤਾਨ ਦੀ ਸਰਕਾਰ ਨੇ 1 ਮਈ ਨੂੰ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਕਿ ਹੁਣ ਪਾਕਿਸਤਾਨ ਵਿੱਚ ਬਾਲਿਵੁੱਡ ਦੇ ਗੀਤਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ 'ਹੁਣ ਪਾਕਿਸਤਾਨ ਦੇ ਐਫਐਮ ਰੇਡਿਓ ਸਟੇਸ਼ਨ 'ਤੇ ਭਾਰਤੀ ਗੀਤ ਨਹੀਂ ਚਲਾਏ ਜਾਣਗੇ।' ਇਨ੍ਹਾਂ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਇਹ ਫੈਸਲਾ ਦੇਸ਼ ਭਰ ਵਿੱਚ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















