ਪੜਚੋਲ ਕਰੋ
Advertisement
ਪਾਕਿ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ, ਉੜੀ ਤੇ ਗੁਰੇਜ਼ ਸੈਕਟਰ ਮਗਰੋਂ ਹੁਣ ਤੰਗਧਾਰ 'ਚ ਸੀਜ਼ ਫਾਇਰ ਦਾ ਉਲੰਘਣ
ਕਸ਼ਮੀਰ ਦੇ ਕੁਪਵਾੜਾ 'ਚ ਸੋਮਵਾਰ ਨੂੰ ਪਾਕਿਸਤਾਨ ਨੇ ਤੰਗਧਾਰ ਸੈਕਟਰ' ਚ ਕੰਟਰੋਲ ਰੇਖਾ ਨੇੜੇ ਇੱਕ ਵਾਰ ਫੇਰ ਸੀਜ਼ ਫਾਇਰ ਦੀ ਉਲੰਘਣਾ ਕੀਤੀ।
ਜੰਮੂ: ਜੰਮੂ ਕਸ਼ਮੀਰ ਦੇ ਕੁਪਵਾੜਾ 'ਚ ਸੋਮਵਾਰ ਨੂੰ ਪਾਕਿਸਤਾਨ ਨੇ ਤੰਗਧਾਰ ਸੈਕਟਰ' ਚ ਕੰਟਰੋਲ ਰੇਖਾ ਨੇੜੇ ਇੱਕ ਵਾਰ ਫੇਰ ਸੀਜ਼ ਫਾਇਰ ਦੀ ਉਲੰਘਣਾ ਕੀਤੀ। ਭਾਰਤੀ ਫੌਜ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇ ਰਹੀ ਹੈ।
ਦੱਸ ਦੇਈਏ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕੰਟਰੋਲ ਰੇਖਾ (LOC) 'ਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਸੀਜ਼ ਫਾਇਰ ਦੀ ਉਲੰਘਣਾ ਤੇ ਭਾਰਤ ਨੇ ਸਖ਼ਤ ਕਾਰਵਾਈ ਕਰਦਿਆਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਤਲਬ ਕੀਤਾ ਸੀ।ਇਸ ਗੋਲੀਬਾਰੀ ਵਿੱਚ 4 ਭਾਰਤੀ ਸੈਨਾ ਦੇ ਜਵਾਨ, ਬੀਐਸਐਫ ਦੇ 1 ਸਬ-ਇੰਸਪੈਕਟਰ ਸ਼ਹੀਦ ਹੋ ਗਏ ਸੀ ਅਤੇ 6 ਨਾਗਰਿਕ ਵੀ ਮਾਰੇ ਗਏ ਸੀ। ਜਦੋਂ ਕਿ 4 ਸੁਰੱਖਿਆ ਕਰਮਚਾਰੀ ਅਤੇ 8 ਨਾਗਰਿਕ ਜ਼ਖਮੀ ਵੀ ਹੋਏ। ਪਾਕਿਸਤਾਨੀ ਸੈਨਿਕਾਂ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਅਤੇ ਗੁਰੇਜ਼ ਸੈਕਟਰ ਦੇ ਵਿਚਕਾਰ ਕਈ ਥਾਵਾਂ 'ਤੇ ਕੰਟਰੋਲ ਰੇਖਾ' ਤੇ ਸੀਜ਼ ਫਾਇਰ ਦੀ ਉਲੰਘਣਾ ਕੀਤੀ ਸੀ। ਭਾਰਤੀ ਸੈਨਿਕਾਂ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਨੂੰ ਮੁੰਹ ਤੋੜ ਜਵਾਬ ਦਿੱਤਾ। ਜਿਸ ਵਿਚ ਪਾਕਿਸਤਾਨੀ ਸੈਨਾ ਦੇ ਅੱਠ ਜਵਾਨ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਸੈਨਾ ਨੇ ਕਈ ਬੁਨਿਆਦੀ ਢਾਂਚਿਆ ਨੂੰ ਵੀ ਤਬਾਹ ਕੀਤਾ।J&K: Pakistan initiated ceasefire violation along LoC in Tangdhar Sector of Kupwara district today evening. Indian Army is retaliating.
— ANI (@ANI) November 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement