ਤਿਉਹਾਰਾਂ ਮੌਕੇ ਵੱਡੀ ਦਹਿਸ਼ਤੀ ਸਾਜ਼ਿਸ਼, ਖੁਫੀਆ ਏਜੰਸੀਆਂ ਨੇ ਕੀਤਾ ਅਲਰਟ
ਰੱਖਿਆ ਮਾਹਿਰ ਮੰਨਦੇ ਹਨ ਕਿ ਮੌਜੂਦ ਸਮੇਂ ਪਾਕਿਸਤਾਨ ਤੇ ਅੱਤਵਾਦੀ ਸੰਗਠਨ ਨਾ ਸਿਰਫ ਸਿਆਸੀ ਅਸਥਿਰਤਾ ਬਲਕਿ ਤਿਉਹਾਰਾਂ 'ਚ ਖਲਲ ਪਾਉਣ ਲਈ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ।
ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਬਰਫ ਪੈਣ ਤੋਂ ਪਹਿਲਾਂ ਤਿਉਹਾਰਾਂ ਦੇ ਮੌਸਮ ਦੌਰਾਨ ਪਾਕਿਸਤਾਨ ਵੱਡੀ ਸਾਜ਼ਿਸ਼ ਰਚ ਰਿਹਾ ਹੈ। ਇਸ ਬਾਬਤ ਖੁਫੀਆਂ ਏਜੰਸੀਆਂ ਨੂੰ ਕੁਝ ਅੱਤਵਾਦੀਆਂ ਦੇ ਇਨਪੁੱਟਸ ਮਿਲੇ ਹਨ ਜਿਸ 'ਚ ਪਾਕਿਸਤਾਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ।
ਅੱਤਵਾਦੀ ਸਰਗਨਿਆਂ ਤੇ ਕਈ ਅੱਤਵਾਦੀ ਸੰਗਠਨਾਂ 'ਚ ਹੋਈ ਇਸ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ 'ਚ ਮੌਜੂਦਾ ਸਿਆਸੀ ਮਾਹੌਲ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਨਾ ਸਿਰਫ ਧਰਮ ਦੇ ਨਾਂ 'ਤੇ ਦੰਗੇ ਫੈਲਾਉਣ ਦੀ ਕੋਸ਼ਿਸ਼ 'ਚ ਹੈ, ਸਗੋਂ ਸਰਹੱਦ 'ਤੇ ਕਿਸੇ ਵੱਡੇ BAT ਐਕਸ਼ਨ ਦੀ ਤਿਆਰੀ 'ਚ ਵੀ ਹੈ।
ਰੱਖਿਆ ਮਾਹਿਰ ਮੰਨਦੇ ਹਨ ਕਿ ਮੌਜੂਦ ਸਮੇਂ ਪਾਕਿਸਤਾਨ ਤੇ ਅੱਤਵਾਦੀ ਸੰਗਠਨ ਨਾ ਸਿਰਫ ਸਿਆਸੀ ਅਸਥਿਰਤਾ ਬਲਕਿ ਤਿਉਹਾਰਾਂ 'ਚ ਖਲਲ ਪਾਉਣ ਲਈ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ।
ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਰਿਹੇ ISI ਤੇ SSG
ਭਾਰਤ 'ਚ ਇਸ ਵਾਰ ਅਸ਼ਾਂਤੀ ਤੇ ਹਿੰਸਾ ਫੈਲਾਉਣ ਲਈ ਪਾਕਿਸਤਾਨ ਕਿੰਨਾ ਉਤਸੁਕ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਇਸ ਵਾਰ ISI ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਅਲ-ਬਦਰ ਨੂੰ ਦਿੱਤੀ ਹੈ ਜਿਸ ਲਈ ਇਨ੍ਹਾਂ ਸੰਗਠਨਾਂ ਦੇ ਅੱਤਵਾਦੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਰਾਵਲਕੋਟ, ਸਮਾਨੀ ਤੇ ਸਿਆਲਕੋਟ ਦੇ ਲੌਂਚ ਪੈਡਸ 'ਤੇ ਭੇਜ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਦੇ ਬਿੱਲਾਂ ਦਾ ਆਖਰ ਹੁਣ ਕੀ ਹੋਏਗਾ ? ਪੜ੍ਹੋ ਮਾਹਿਰਾਂ ਦੀ ਰਾਏ
ਅੱਤਵਾਦੀ ਸੰਗਠਨਾਂ ਤੇ ਅੱਤਵਾਦੀਆਂ ਦੇ ਵਿਚ ਹੋਈ ਗੱਲਬਾਤ ਤੋਂ ਇਹ ਵੀ ਖੁਲਾਸਾ ਹੋਇਆ ਕਿ ਸਰਜੀਕਲ ਸਟ੍ਰਾਇਕ ਤੇ ਏਅਰ ਸਟ੍ਰਾਇਕ ਤੋਂ ਘਬਰਾਏ ਪਾਕਿਸਤਾਨ ਨੇ ਭਾਰਤ ਵੱਲੋਂ ਕਿਸੇ ਅਜਿਹੇ ਹਮਲੇ ਤੋਂ ਬਚਣ ਦੀ ਤਿਆਰੀ ਵੀ ਪਹਿਲਾਂ ਤੋਂ ਕੀਤੀ ਹੋਈ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਕਿਸੇ ਵੱਡੀ ਜਵਾਬੀ ਕਾਰਵਾਈ ਤੋਂ ਬਚਣ ਲਈ ਸਰਹੱਦ 'ਤੇ ਆਪਣੇ ਕਮਾਂਡੋ ਤੇ ਰਿਜ਼ਰਵ ਯੂਨਿਟਸ ਨੂੰ ਤਾਇਨਾਤ ਕਰ ਦਿੱਤਾ ਹੈ।
ਕੈਪਟਨ ਦੇ ਖੇਤੀ ਬਿੱਲਾਂ 'ਤੇ ਮੋਦੀ ਸਰਕਾਰ ਲਵੇਗੀ ਐਕਸ਼ਨ, ਖੇਤੀਬਾੜੀ ਮੰਤਰੀ ਦਾ ਦਾਅਵਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ