ISRO ਹੈਡਕੁਆਰਟਰ ਪਹੁੰਚੀ ਪਿੰਜੌਰ ਦੀ ਨਿਸ਼ਠਾ, PM ਮੋਦੀ ਨਾਲ ਵੇਖੇਗੀ Chandrayaan 2 ਦੀ ਲੈਂਡਿੰਗ
ਪੰਚਕੁਲਾ ਦੀ ਨਿਸ਼ਠਾ ਵੀ 48 ਦਿਨਾਂ ਦੇ ਸਫ਼ਰ 'ਤੇ ਨਿਕਲੇ ਚੰਦਰਯਾਨ-2 ਦੀ ਯਾਤਰਾ ਪੂਰੀ ਹੋਣ ਦੀ ਗਵਾਹ ਬਣੇਗੀ। 7 ਮਿੰਟ ਵਿੱਚ 10 ਸਵਾਲਾਂ ਦਾ ਜਵਾਬ ਦੇ ਕੇ ਨਿਸ਼ਠਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਚੰਦਰਯਾਨ-2 ਮਿਸ਼ਨ ਦੇ ਇਤਿਹਾਸਿਕ ਪਲ ਨੂੰ ਦੇਖਣ ਲਈ ਬੰਗਲੁਰੂ ਸਥਿਤ ਇਸਰੋ ਹੈਡਕੁਆਰਟਰ ਪਹੁੰਚ ਗਈ ਹੈ।
ਚੰਡੀਗੜ੍ਹ: ਪੰਚਕੁਲਾ ਦੀ ਨਿਸ਼ਠਾ ਵੀ 48 ਦਿਨਾਂ ਦੇ ਸਫ਼ਰ 'ਤੇ ਨਿਕਲੇ ਚੰਦਰਯਾਨ-2 ਦੀ ਯਾਤਰਾ ਪੂਰੀ ਹੋਣ ਦੀ ਗਵਾਹ ਬਣੇਗੀ। 7 ਮਿੰਟ ਵਿੱਚ 10 ਸਵਾਲਾਂ ਦਾ ਜਵਾਬ ਦੇ ਕੇ ਨਿਸ਼ਠਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਚੰਦਰਯਾਨ-2 ਮਿਸ਼ਨ ਦੇ ਇਤਿਹਾਸਿਕ ਪਲ ਨੂੰ ਦੇਖਣ ਲਈ ਬੰਗਲੁਰੂ ਸਥਿਤ ਇਸਰੋ ਹੈਡਕੁਆਰਟਰ ਪਹੁੰਚ ਗਈ ਹੈ। ਨਿਸ਼ਠਾ ਦੇ ਪਿਤਾ ਅੰਮ੍ਰਿਤਪਾਲ ਸ਼ਰਮਾ ਵੀ ਉਸ ਦੇ ਨਾਲ ਗਏ ਪਰ ਸਿਰਫ ਜੇਤੂ ਵਿਦਿਆਰਥੀਆਂ ਨੂੰ ਹੀ ਐਂਟਰੀ ਦਿੱਤੀ ਗਈ ਹੈ। ਮਾਪਿਆਂ ਨੂੰ ਗੈਸਟ ਹਾਊਸ ਵਿੱਚ ਰੱਖਿਆ ਗਿਆ ਹੈ।
ਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਇਸਰੋ ਦੀਆਂ ਟੋਪੀਆਂ ਤੇ ਟੀ-ਸ਼ਰਟਾਂ ਦਿੱਤੀਆਂ ਗਈਆਂ ਹਨ। ਨਿਸ਼ਠਾ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ। ਉਸ ਨੇ ਕਿਹਾ ਕਿ ਕੁਝ ਹੀ ਪਲਾਂ ਬਾਅਦ ਜਦੋਂ ਪ੍ਰਧਾਨ ਮੰਤਰੀ ਉਨ੍ਹਾਂ ਦੇ ਨਾਲ ਹੋਣਗੇ ਤਾਂ ਉਹ ਪਲ ਇਤਿਹਾਸਿਕ ਹੋਏਗਾ।
ਦੱਸ ਦੇਈਏ ਨਿਸ਼ਠਾ ਐਸਟ੍ਰੋਨਾਟ ਬਣਨਾ ਚਾਹੁੰਦੀ ਹੈ ਤੇ ਇਸਰੋ ਵਿੱਚ ਕੰਮ ਕਰਨਾ ਉਸ ਦਾ ਸੁਪਨਾ ਹੈ। ਕੁਝ ਦਿਨ ਪਹਿਲਾਂ ਨਿਸ਼ਠਾ ਫੇਸਬੁੱਕ ਚਲਾ ਰਹੀ ਸੀ ਤਾਂ ਉਸ ਦੀ ਮਾਂ ਪ੍ਰੀਤੀ ਸ਼ਰਮਾ ਨੇ ਉਸ ਨੂੰ ਚੁਣੌਤੀ ਦਿੱਤੀ ਕਿ ਜੇ ਉਹ ਸੱਚ ਵਿੱਚ ਐਸਟ੍ਰੋਨਾਟ ਬਣਨਾ ਚਾਹੁੰਦੀ ਹੈ ਤਾਂ ਭਾਰਤ ਸਰਕਾਰ ਵੱਲੋਂ ਕਰਾਏ ਸਪੇਸ ਕੁਇਜ਼ 2019 ਦੇ ਸਵਾਲ ਹੱਲ ਕਰਕੇ ਦਿਖਾਏ। ਨਿਸ਼ਠਾ ਨੇ ਮਾਂ ਦਾ ਚੈਲੰਜ ਸਵੀਕਾਰ ਕੀਤਾ ਤੇ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ: ਚੰਦਰਯਾਨ-2 ਦੀ ਲੈਂਡਿੰਗ ਵੇਖਣ ਲਈ ISRO ਨੇ ਪਿੰਜੌਰ ਦੀ 13 ਸਾਲਾ ਬੱਚੀ ਨੂੰ ਭੇਜਿਆ ਸੱਦਾ