Parliament Session Live Updates: ਲੋਕ ਸਭਾ ਸ਼ਾਮ 3 ਵਜੇ ਤੱਕ ਮੁਲਤਵੀ, ਸਦਨ ਵਿੱਚ ਵੇਖੀ ਗਈ ਸਮਾਜਕ ਦੂਰੀ
Parliament session: ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਸੰਸਦ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ ਇੱਕ ਅਕਤੂਬਰ ਤੱਕ ਚੱਲੇਗਾ। ਸੰਸਦ ਦੇ ਹਰ ਸਦਨ ਵਿੱਚ ਪ੍ਰਤੀ ਦਿਨ ਚਾਰ ਘੰਟੇ ਦੇ ਸੈਸ਼ਨ ਹੋਣਗੇ। ਰਾਜ ਸਭਾ ਦਾ ਸੈਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ ਅਤੇ ਲੋਕ ਸਭਾ ਸੈਸ਼ਨ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ।

Background
ਪਿਛੋਕੜ: ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਸੰਸਦ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ ਵੀਰਵਾਰ 1 ਅਕਤੂਬਰ ਤੱਕ ਚੱਲੇਗਾ। ਕੋਵਿਡ-19 ਮਹਾਮਾਰੀ ਦੇ ਸਮੇਂ ਸੰਸਦ ਦਾ ਇਹ ਪਹਿਲਾ ਸੈਸ਼ਨ ਹੈ, ਇਸ ਲਈ ਸੰਸਦ ਦੇ ਸੈਸ਼ਨ ਦੌਰਾਨ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਸੰਸਦ ਦੇ ਹਰ ਸਦਨ ਵਿੱਚ ਪ੍ਰਤੀ ਦਿਨ ਚਾਰ ਘੰਟੇ ਦੇ ਸੈਸ਼ਨ ਹੋਣਗੇ। ਰਾਜ ਸਭਾ ਦਾ ਸੈਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ ਅਤੇ ਲੋਕ ਸਭਾ ਦਾ ਸੈਸ਼ਨ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ। ਪਰ ਅੱਜ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਸਵੇਰੇ ਦੇ ਸੈਸ਼ਨ ਵਿਚ ਅਤੇ ਰਾਜ ਸਭਾ ਦੁਪਹਿਰ ਦੇ ਸੈਸ਼ਨ ਵਿਚ ਹੋਵੇਗੀ।
ਸੈਸ਼ਨ ਦੌਰਾਨ ਸੰਸਦ ਮੈਂਬਰਾਂ ਦੀ ਬੈਠਕ ਪ੍ਰਬੰਧਾਂ ਵਿਚ ਸੁਰੱਖਿਅਤ ਦੂਰੀ ਬਣਾਈ ਰੱਖੀ ਜਾਏਗੀ। ਕੇਵਲ ਉਹੀ ਲੋਕਾਂ ਨੂੰ ਸੰਸਦ ਵਿਚ ਦਾਖਲ ਹੋਣ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਕੋਵਿਡ-19 ਸੰਕਰਮਣ ਨਾ ਹੋਣ ਦੀ ਪੁਸ਼ਟੀ ਹੋਏਗੀ। ਇਸ ਸਮੇਂ ਦੌਰਾਨ ਲੋਕਾਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਮੈਂਬਰਾਂ ਅਤੇ ਸੰਸਦ ਦੇ ਕਰਮਚਾਰੀਆਂ ਸਮੇਤ ਚਾਰ ਹਜ਼ਾਰ ਤੋਂ ਵੱਧ ਲੋਕਾਂ ਦੀ ਕੋਵਿਡ-19 ਲਈ ਜਾਂਚ ਕੀਤੀ ਜਾ ਚੁੱਕੀ ਹੈ। ਸੰਸਦ ਦੇ ਮੌਨਸੂਨ ਸੈਸ਼ਨ ਬਾਰੇ ਪਲ-ਪਲ-ਪਲ ਅਪਡੇਟ ਲਈ ਏਬੀਪੀ ਸਾਂਝਾ ਨਾਲ ਜੁੜੇ ਰਹੋ।
#WATCH: National Conference leader Farooq Abdullah leaves from the Parliament after attending first day of the #MonsoonSession.
— ANI (@ANI) September 14, 2020
He was put under detention after the abrogation of Article 370 in August last year and was released on 13th March. pic.twitter.com/KB6cyQSepI






















