Parwanoo Cable Car Rescue: ਪਰਵਾਣੂ 'ਚ ਕੇਬਲ ਕਾਰ ਹਵਾ 'ਚ ਫਸੀ, 11 ਸੈਲਾਨੀ ਕੀਤੇ ਗਏ ਰੈਸਕਿਊ
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕੇਬਲ ਕਾਰ ਟਰਾਲੀ ਹਵਾ ਵਿੱਚ ਫਸ ਗਈ। ਜਾਣਕਾਰੀ ਮੁਤਾਬਕ ਪਰਵਾਣੂ ਟਿੰਬਰ ਟਰੇਲ 'ਚ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਹਵਾ 'ਚ ਫਸ ਗਏ।

Himachal Pradesh Cable Car trolly Stuck Mid Air: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕੇਬਲ ਕਾਰ ਟਰਾਲੀ ਹਵਾ ਵਿੱਚ ਫਸ ਗਈ। ਜਾਣਕਾਰੀ ਮੁਤਾਬਕ ਪਰਵਾਣੂ ਟਿੰਬਰ ਟਰੇਲ 'ਚ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਹਵਾ 'ਚ ਫਸ ਗਏ। ਸੂਚਨਾ ਮਿਲਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਜਾਣਕਾਰੀ ਮੁਤਾਬਕ ਹੁਣ ਸਾਰੇ 11 ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਇੱਕ-ਇੱਕ ਕਰਕੇ ਟਰਾਲੀ ਵਿੱਚ ਫਸੇ ਲੋਕਾਂ ਨੂੰ ਬਚਾਅ ਕਰਮੀਆਂ ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਕੇਬਲ ਕਾਰ ਟਰਾਲੀ 250 ਤੋਂ 300 ਫੁੱਟ ਦੀ ਉਚਾਈ 'ਤੇ ਫਸੀ ਹੋਈ ਸੀ। ਰੱਸੀ ਦੀ ਮਦਦ ਨਾਲ ਬਾਕੀਆਂ ਨੂੰ ਟਰਾਲੀ ਵਿੱਚੋਂ ਬਾਹਰ ਕੱਢਿਆ ਗਿਆ। ਸੋਲਨ ਜ਼ਿਲ੍ਹਾ ਪੁਲਿਸ ਮੁਖੀ ਦੇ ਅਨੁਸਾਰ, ਸੈਲਾਨੀਆਂ ਨੂੰ ਕੱਢਣ ਲਈ ਕੇਬਲ 'ਤੇ ਇੱਕ ਬਚਾਅ ਟਰਾਲੀ ਲਗਾਈ ਗਈ ਸੀ। ਟਰਾਲੀ ਦੀ ਤਕਨੀਕੀ ਟੀਮ ਵੀ ਮੌਕੇ 'ਤੇ ਮੌਜੂਦ ਸੀ।
#WATCH via ANI Multimedia | Tourist stuck mid-air in cable car at Parwanoo Timber Trail in Himachal Pradeshhttps://t.co/OeHSNcgHKm
— ANI (@ANI) June 20, 2022
ਹਵਾ ਵਿੱਚ ਫਸੀ ਜ਼ਿੰਦਗੀ!
ਹਿਮਾਚਲ ਪ੍ਰਦੇਸ਼ ਦੇ ਪਰਵਾਣੂ 'ਚ ਸੋਮਵਾਰ ਦੁਪਹਿਰ ਨੂੰ ਅੱਧ ਵਿਚਾਲੇ ਰੁਕੀ ਕੇਬਲ ਕਾਰ 'ਚ 11 ਲੋਕ ਫਸ ਗਏ। ਤੇਜ਼ੀ ਨਾਲ ਬਚਾਅ ਮੁਹਿੰਮ ਚਲਾ ਕੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਪ੍ਰਮੁੱਖ ਸਕੱਤਰ ਓਂਕਾਰ ਚੰਦ ਸ਼ਰਮਾ ਨੇ ਦੱਸਿਆ ਕਿ ਦੋ ਕੇਬਲ ਕਾਰਾਂ ਵਿੱਚ ਕੁੱਲ 15 ਲੋਕ ਫਸੇ ਹੋਏ ਹਨ। 4 ਲੋਕ ਉੱਪਰ ਦੀ ਟਰਾਲੀ ਵਿੱਚ ਅਤੇ 11 ਲੋਕ ਥੱਲੇ ਵਾਲੀ ਟਰਾਲੀ ਵਿੱਚ ਫਸ ਗਏ। ਐਨਡੀਆਰਐਫ ਦੀ ਟੀਮ ਜਲਦੀ ਹੀ ਮੌਕੇ ’ਤੇ ਪਹੁੰਚ ਗਈ। ਏਅਰਫੋਰਸ ਨੂੰ ਵੀ ਅਲਰਟ ਕਰ ਦਿੱਤਾ ਗਿਆ।
View this post on Instagram
ਬਚਾਅ ਕਾਰਜ ਜਾਰੀ
ਸਾਰੇ ਲੋਕਾਂ ਨੂੰ ਕੱਢਣ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਸੀ ਕਿ ਸੋਲਨ 'ਚ ਪਰਵਾਣੂ ਟਿੰਬਰ ਟ੍ਰੇਲ 'ਚ ਫਸੇ ਸੈਲਾਨੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਖੁਦ ਮੌਕੇ 'ਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੈ ਅਤੇ ਐਨਡੀਆਰਐਫ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਸਾਰੇ ਯਾਤਰੀਆਂ ਨੂੰ ਜਲਦੀ ਹੀ ਸੁਰੱਖਿਅਤ ਕੱਢ ਲਿਆ ਜਾਵੇਗਾ।
View this post on Instagram
ਅਜਿਹਾ ਹਾਦਸਾ ਸਾਲ 1992 ਵਿੱਚ ਵੀ ਵਾਪਰਿਆ ਸੀ
ਇਸ ਤੋਂ ਪਹਿਲਾਂ ਅਕਤੂਬਰ 1992 ਵਿੱਚ ਵੀ ਇੱਥੇ ਅਜਿਹੀ ਹੀ ਘਟਨਾ ਵਾਪਰੀ ਸੀ। ਹਾਦਸੇ ਵਿੱਚ ਚਾਲਕ ਟਰਾਲੀ ਤੋਂ ਛਾਲ ਮਾਰ ਗਿਆ। ਫੌਜ ਅਤੇ ਹਵਾਈ ਫੌਜ ਦੇ ਆਪਰੇਸ਼ਨ ਤੋਂ ਬਾਅਦ 10 ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਦਰਅਸਲ ਸੋਲਨ ਸਥਿਤ ਟਿੰਬਰ ਕੇਬਲ ਕਾਰ ਟਰਾਲੀ ਦਾ ਆਨੰਦ ਲੈਣ ਲਈ ਲੋਕ ਹਿਮਾਚਲ ਸਮੇਤ ਪੰਜਾਬ ਅਤੇ ਚੰਡੀਗੜ੍ਹ ਪਹੁੰਚਦੇ ਹਨ। ਕੇਬਲ ਕਾਰ ਟਿੰਬਰ ਟ੍ਰੇਲ ਪ੍ਰਾਈਵੇਟ ਰਿਜ਼ੋਰਟ ਦੀ ਇੱਕ ਪ੍ਰਸਿੱਧ ਵਿਸ਼ੇਸ਼ਤਾ ਹੈ, ਜੋ ਕਿ ਚੰਡੀਗੜ੍ਹ ਤੋਂ ਕਸੌਲੀ ਅਤੇ ਸ਼ਿਮਲਾ ਦੇ ਰਸਤੇ ਵਿੱਚ ਲਗਭਗ 35 ਕਿਲੋਮੀਟਰ ਦੂਰ ਹੈ।






















