ਪੜਚੋਲ ਕਰੋ
Advertisement
ਕਠੂਆ ਗੈਂਗਰੇਪ ਮਾਮਲੇ 'ਚ ਛੇ ਦੋਸ਼ੀ, ਸਜ਼ਾ ਦਾ ਫੈਸਲਾ ਜਲਦ
ਦੋਸ਼ੀਆਂ ਵਿੱਚ ਸਾਂਝੀ ਰਾਮ, ਦੀਪਕ ਖਜੂਰੀਆ, ਪਰਵੇਸ਼, ਆਨੰਦ ਦੱਤਾ, ਸੁਰਿੰਦਰ ਵਰਮਾ ਅਤੇ ਤਿਲਕ ਰਾਜ ਸ਼ਾਮਲ ਹਨ ਜਦਕਿ ਮੁਲਜ਼ਮ ਵਿਸ਼ਾਲ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਉਕਤ ਛੇ ਦੋਸ਼ੀਆਂ ਨੂੰ ਅਦਾਲਤ ਨੇ ਗੈਂਗਰੇਪ ਤੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ।
ਪਠਾਨਕੋਟ: ਕਠੂਆ ਗੈਂਗਰੇਪ ਮਾਮਲੇ 'ਚ ਪਠਾਨਕੋਟ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ। ਅਦਲਤ ਨੇ ਸੱਤ ਵਿੱਚੋਂ ਛੇ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਦਕਿ ਇੱਕ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਲਈ ਸਜ਼ਾ ਦਾ ਐਲਾਨ ਬਾਅਦ ਦੁਪਹਿਰ ਦੋ ਵਜੇ ਕੀਤਾ ਜਾ ਸਕਦਾ ਹੈ।
ਦੋਸ਼ੀਆਂ ਵਿੱਚ ਸਾਂਝੀ ਰਾਮ, ਦੀਪਕ ਖਜੂਰੀਆ, ਪਰਵੇਸ਼, ਆਨੰਦ ਦੱਤਾ, ਸੁਰਿੰਦਰ ਵਰਮਾ ਅਤੇ ਤਿਲਕ ਰਾਜ ਸ਼ਾਮਲ ਹਨ ਜਦਕਿ ਮੁਲਜ਼ਮ ਵਿਸ਼ਾਲ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਉਕਤ ਛੇ ਦੋਸ਼ੀਆਂ ਨੂੰ ਅਦਾਲਤ ਨੇ ਗੈਂਗਰੇਪ ਤੇ ਕਤਲ ਮਾਮਲੇ ਵਿੱਚ ਧਾਰਾਵਾਂ 201, 302,363, 120B, 343 ਤੇ 376B ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।
ਅਦਾਲਤ ਨੇ ਮੰਨਿਆ ਕਿ ਵਿਸ਼ਾਲ ਮੌਕਾ ਏ ਵਾਰਦਾਤ 'ਤੇ ਮੌਜੂਦ ਨਹੀਂ ਸੀ, ਇਸ ਲਈ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ ਪਰ ਉਸ ਦੇ ਪਿਤਾ ਸਾਂਝੀ ਰਾਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਕੁਝ ਘੰਟਿਆਂ ਵਿੱਚ ਦੋਸ਼ੀਆਂ ਲਈ ਸਜ਼ਾ ਦਾ ਐਲਾਨ ਸੰਭਵ ਹੈ।
ਪੂਰਾ ਮਾਮਲਾ ਜਾਣਨ ਲਈ ਪੜ੍ਹੋ- ਕਠੂਆ ਬਲਾਤਕਾਰ ਮਾਮਲਾ: ਭਲਕੇ ਆਵੇਗਾ ਪਠਾਨਕੋਟ ਅਦਾਲਤ ਦਾ ਫੈਸਲਾ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement