Pegasus: ਇੱਕ ਬੰਦੇ ਦੀ ਜਾਸੂਸੀ ਕਰਨ 'ਤੇ ਖਰਚਣੇ ਪੈਂਦੇ ਮਣਾ ਮੂੰਹੀਂ ਨੋਟ, ਜਾਣ ਕੇ ਹੋ ਜਾਓਗੇ ਹੈਰਾਨ!
2016 'ਚ ਪੇਗਾਸਸ ਜ਼ਰੀਏ 10 ਲੋਕਾਂ ਦੀ ਜਾਸੂਸੀ ਦਾ ਖਰਚ ਕਰੀਬ 9 ਕਰੋੜ ਰੁਪਏ ਆਉਂਦਾ ਹੈ। ਇਸ 'ਚ ਕਰੀਬ 4 ਕਰੋੜ, 84 ਲੱਖ 10 ਫੋਨ ਹੈਕ ਕਰਨ ਦਾ ਖਰਚ ਸੀ। ਕਰੀਬ ਤਿੰਨ ਕਰੋੜ, 75 ਲੱਖ ਰੁਪਏ ਇੰਸਟੌਲੇਸ਼ਨ ਫੀਸ ਦੇ ਤੌਰ 'ਤੇ ਲਏ ਜਾਂਦੇ ਹਨ।
ਨਵੀਂ ਦਿੱਲੀ: ਪੇਗਾਸਸ ਦਾ ਇਸਤੇਮਾਲ ਕਈ ਦੇਸ਼ਾਂ ਦੀਆਂ ਸਰਕਾਰਾਂ ਤੇ ਇੰਟੈਲੀਜੈਂਸ ਏਜੰਸੀਆਂ ਕਰਦੀਆਂ ਹਨ। ਇਜ਼ਰਾਇਲ ਦੇ ਐਨਐਸਓ ਗਰੁੱਪ ਦਾ ਦਾਅਵਾ ਹੈ ਕਿ ਉਹ ਇਸ ਨੂੰ ਸਿਰਫ਼ ਸਰਕਾਰਾਂ ਨੂੰ ਵੇਚਦੀ ਹੈ। ਵੈਸੇ ਵੀ ਇਸ ਨੂੰ ਖਰੀਦਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ। ਆਪਣੀਆਂ ਖੂਬੀਆਂ ਦੇ ਚੱਲਦਿਆਂ ਇਹ ਸੌਫਟਵੇਅਰ ਬਹੁਤ ਮਹਿੰਗਾ ਹੈ।
NSO ਗਰੁੱਪ ਪੈਗਾਸਸ ਸਪਾਈਵੀਅਰ ਦਾ ਲਾਇਸੰਸ ਵੇਚਦੀ ਹੈ। ਲਾਇਸੰਸ ਦੀ ਕੀਮਤ ਵੱਖ-ਵੱਖ ਹੋ ਸਕਦੀ ਹੈ। ਲਾਇਸੰਸ ਦੀ ਕੀਮਤ 70 ਲੱਖ ਰੁਪਏ ਤਕ ਹੁੰਦੀ ਹੈ। ਇਕ ਲਾਇਸੰਸ ਤੋਂ ਕਈ ਸਮਾਰਟਫੋਨ ਹੈਕ ਹੋ ਸਕਦੇ ਹਨ। ਜਾਣਕਾਰੀ ਦੇ ਮੁਤਾਬਕ 500 ਫੋਨ ਨੂੰ ਮੌਨੀਟਰ ਕੀਤਾ ਜਾ ਸਕਦਾ ਹੈ। ਇਕ ਵਾਰ 'ਚ ਸਿਰਫ਼ 50 ਫੋਨ ਦੀ ਟ੍ਰੈਕ ਹੋ ਸਕਦੇ ਹਨ।
ਇਕ ਸ਼ਖਸ ਦੀ ਜਾਸੂਸੀ ਲਈ ਪੈਗਾਸਸ ਦੇ ਇਸਤੇਮਾਲ 'ਤੇ ਕਿੰਨਾ ਖਰਚ?
2016 'ਚ ਪੇਗਾਸਸ ਜ਼ਰੀਏ 10 ਲੋਕਾਂ ਦੀ ਜਾਸੂਸੀ ਦਾ ਖਰਚ ਕਰੀਬ 9 ਕਰੋੜ ਰੁਪਏ ਆਉਂਦਾ ਹੈ। ਇਸ 'ਚ ਕਰੀਬ 4 ਕਰੋੜ, 84 ਲੱਖ 10 ਫੋਨ ਹੈਕ ਕਰਨ ਦਾ ਖਰਚ ਸੀ। ਕਰੀਬ ਤਿੰਨ ਕਰੋੜ, 75 ਲੱਖ ਰੁਪਏ ਇੰਸਟੌਲੇਸ਼ਨ ਫੀਸ ਦੇ ਤੌਰ 'ਤੇ ਲਏ ਜਾਂਦੇ ਹਨ। ਇਸ ਸਾਲ ਦੀ ਲਾਇਸੰਸ ਫੀਸ ਕਰੀਬ 60 ਕਰੋੜ ਰੁਪਏ ਦੇ ਆਸਪਾਸ ਸੀ।
ਭਾਰਤ 'ਚ ਕਰੀਬ 300 ਲੋਕਾਂ ਦੀ ਜਾਸੂਸੀ ਦਾ ਇਲਜ਼ਾਮ ਪੈਗਾਸਸ 'ਤੇ ਲੱਗਾ ਹੈ। ਯਾਨੀ ਜੇਕਰ 2016 ਦੇ ਭਾਅ ਦਾ ਹਿਸਾਬ ਕਿਤਾਬ ਕੀਤਾ ਜਾਵੇ ਤਾਂ ਇਹ ਰਕਮ ਕਰੀਬ 2700 ਕਰੋੜ ਬਣਦੀ ਹੈ।
ਜਾਸੂਸੀ ਕਾਂਡ ਨੂੰ ਲੈਕੇ ਅੱਜ ਵੀ ਸੰਸਦ 'ਚ ਹੰਗਾਮੇ ਦੇ ਆਸਾਰ
ਪੇਗਾਸਸ ਕਾਂਡ ਨੂੰ ਲੈਕੇ ਅੱਜ ਵੀ ਸੰਸਦ 'ਚ ਹੰਗਾਮੇ ਦੇ ਆਸਾਰ ਰਾਜਸਭਾ 'ਚ ਅੱਜ ਜਾਸੂਸੀ ਕਾਂਡ ਤੇ ਆਈਟੀ ਮਿਨਿਸਟਰ ਅਸ਼ਵਿਨੀ ਵੈਸ਼ਣਵ ਬਿਆਨ ਦੇਣਗੇ। ਕਾਂਗਰਸ ਦਾ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਲਈ ਵੱਡਾ ਪਲਾਨ ਹੈ। ਇਸ ਦੇ ਨਾਲ ਹੀ ਰਾਜਸਭਾ 'ਚ ਪੈਗਾਸਸ ਤੇ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਦੇ ਮਾਮਲੇ 'ਤੇ ਹੰਗਾਮੇ ਦੇ ਆਸਾਰ ਹਨ। ਉੱਥੇ ਹੀ ਲੋਕਸਭਾ 'ਚ ਅੱਜ ਕਿਸਾਨਾਂ ਤੇ ਜਾਸੂਸੀ ਕਾਂਡ ਦੇ ਮਸਲੇ 'ਤੇ ਇਕ ਵਾਰ ਫਿਰ ਹੰਗਾਮਾ ਹੋਣ ਦੀ ਸੰਭਾਵਨਾ ਹੈ।