ਪੜਚੋਲ ਕਰੋ
Advertisement
ਪਾਲਤੂ ਕੁੱਤੇ ਨੇ ਬਚਾਈ 35 ਲੋਕਾਂ ਦੀ ਜਾਨ, ਪਰ ਆਪਣੀ ਖ਼ੁਦ ਸਦਾ ਦੀ ਨੀਂਦ ਸੁੱਤਾ
ਬਾਂਦਾ ਜ਼ਿਲ੍ਹੇ ਦੇ ਅਤਰਾਂ ਕਸਬੇ ‘ਚ ਲਖਨ ਕਾਲੌਨੀ ਦੀ ਬਸਤੀ ‘ਚ ਇੱਕ ਫਰਨੀਚਰ ਸ਼ੋਅਰੂਮ ਨੂੰ ਅੱਗ ਲੱਗ ਗਈ। ਇਸ ਹਾਦਸੇ ਦੌਰਾਨ ਸ਼ੋਅਰੂਮ ਮਾਲਕ ਦੇ ਪਾਲਤੂ ਕੁੱਤੇ ਨੇ ਭੌਂਕ-ਭੌਂਕ ਕੇ 35 ਲੋਕਾਂ ਦੀ ਜਾਨ ਬਚਾ ਲਈ ਪਰ ਉਹ ਖੁਦ ਨੂੰ ਬਚਾ ਨਹੀਂ ਸਕਿਆ।
ਉੱਤਰ ਪ੍ਰਦੇਸ਼: ਇੱਥੇ ਦੇ ਬਾਂਦਾ ਜ਼ਿਲ੍ਹੇ ਦੇ ਅਤਰਾਂ ਕਸਬੇ ‘ਚ ਲਖਨ ਕਾਲੌਨੀ ਦੀ ਬਸਤੀ ‘ਚ ਇੱਕ ਫਰਨੀਚਰ ਸ਼ੋਅਰੂਮ ਨੂੰ ਅੱਗ ਲੱਗ ਗਈ। ਸ਼ੋਅਰੂਮ ‘ਚ ਵੀਰਵਾਰ ਨੂੰ ਅੱਧੀ ਰਾਤ ਨੂੰ ਬਿਜਲੀ ਸ਼ਾਰਟ ਸਰਕਿਟ ਕਰਕੇ ਅੱਗ ਲੱਗੀ ਜਿਸ ‘ਚ ਕਰੀਬ ਪੰਜ ਕਰੋੜ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ‘ਚ ਗੈਸ ਸਿਲੰਡਰਾਂ ਨਾਲ ਹੋਏ ਧਮਾਕੇ ਨਾਲ ਗੁਆਂਢ ਦੇ ਵੀ ਚਾਰ ਪੱਕੇ ਮਕਾਨ ਵੀ ਢਹਿ ਗਏ।
ਇਸ ਹਾਦਸੇ ਦੌਰਾਨ ਸ਼ੋਅਰੂਮ ਮਾਲਕ ਦੇ ਪਾਲਤੂ ਕੁੱਤੇ ਨੇ ਭੌਂਕ-ਭੌਂਕ ਕੇ 35 ਲੋਕਾਂ ਦੀ ਜਾਨ ਬਚਾ ਲਈ ਪਰ ਉਹ ਖੁਦ ਨੂੰ ਬਚਾ ਨਹੀਂ ਸਕਿਆ। ਸ਼ੋਅਰੂਮ ਮਾਲਕ ਰਾਕੇਸ਼ ਚੌਰਸੀਆ ਨੇ ਦੱਸਿਆ, ‘ਫਰਨੀਚਰ ਦਾ ਸ਼ੋਅਰੂਮ ਉਹ ਆਪਣੀ ਬਹੁਮੰਜ਼ਿਲਾ ਇਮਾਰਤ ‘ਚ ਚਲਾ ਰਹੇ ਸੀ। ਵੀਰਵਾਰ ਅੱਧੀ ਰਾਤ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਉਸ ਸਮੇਂ ਅੱਗ ਲੱਗੀ ਜਦੋਂ ਸਾਰੇ ਲੋਕ ਗੂੜ੍ਹੀ ਨੀਂਦ ‘ਚ ਸੀ। ਅੱਗ ਲੱਗਣ ਤੋਂ ਬਾਅਦ ਪਾਲਤੂ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ, ਜਿਸ ਨਾਲ ਸਭ ਦੀ ਨੀਂਦ ਖੁੱਲ੍ਹ ਗਈ। ਪਰ ਕੁੱਤਾ ਬੰਨ੍ਹਿਆ ਹੋਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ।
ਉੱਧਰ, ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸ਼ੋਅਰੂਮ ਬਗ਼ੈਰ ਰਜਿਸਟ੍ਰੇਸ਼ਨ ਦੇ ਚਲ ਰਿਹਾ ਸੀ ਅਤੇ ਹੁਣ ਤਕ ਦੀ ਜਾਂਚ ‘ਚ ਅੱਗ ਤੋਂ ਬਚਾਅ ਦੇ ਕੋਈ ਉਪਕਰਣ ਵੀ ਨਹੀਂ ਮਿਲੇ। ਇਸ ਅੱਗ ਦੀ ਘਟਨਾ ‘ਚ ਕਰੀਬ ਪੰਜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨਾਲ ਹੀ ਬਿਨਾਂ ਰਜਿਸਟ੍ਰੇਸ਼ਨ ਸ਼ੋਅਰੂਮ ਚਲਾਉਣ ਕਰਕੇ ਸ਼ੋਅਰੂਮ ਮਾਲਕ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।Banda: Domestic dog saves life of more than 30 people by alerting them about fire in the building. An eyewitness says, "The dog kept barking at the fire which alerted everyone and allowed them to escape safely. The dog later died when a cylinder blasted." (12.4.19) pic.twitter.com/ywi7NTLH6P
— ANI UP (@ANINewsUP) April 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement