ਕੋਰੋਨਾ ਕਾਲ 'ਚ ਆਟੋ ਇੰਡਸਟਰੀ ਪਹਿਲਾਂ ਦੀ ਸਥਿਤੀ ਵੱਲ ਵਧ ਰਹੀ ਹੈ। ਮਾਰਚ ਵਿਚ ਲੌਕਡਾਊਨ ਤੋਂ ਬਾਅਦ ਪਹਿਲੀ ਵਾਰ ਸਤੰਬਰ 'ਚ ਪੈਟਰੋਲ ਦੀ ਵਿਕਰੀ 'ਚ ਇਜ਼ਾਫਾ ਦੇਖਣ ਨੂੰ ਮਿਲਿਆ। ਸਤੰਬਰ 'ਚ ਪੈਟਰੋਲ ਦੀ ਵਿਕਰੀ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ ਦੋ ਫੀਸਦ ਜ਼ਿਆਦਾ ਰਹੀ।
ਇਸ ਸਾਲ ਮਾਰਚ ਤੋਂ ਬਾਅਦ ਪਹਿਲੀ ਵਾਰ ਪੈਟਰੋਲ ਦੀ ਖਪਤ 'ਚ ਏਨਾ ਵਾਧਾ ਹੋਇਆ ਹੈ। ਸਤੰਬਰ 'ਚ ਡੀਜ਼ਲ ਦੀ ਵਿਕਰੀ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਸੱਤ ਫੀਸਦ ਘੱਟ ਰਹੀ ਹੈ। ਪਰ ਅਗਸਤ 2020 ਦੇ ਮੁਕਾਬਲੇ ਡੀਜ਼ਲ ਦੀ ਵਿਕਰੀ 22 ਫੀਸਦ ਜ਼ਿਆਦਾ ਹੋਈ ਹੈ।
ਖੇਤੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰਨਗੇ ਕਾਂਗਰਸ ਸ਼ਾਸਤ ਸੂਬੇ, ਇਕ ਦਿਨਾਂ ਵਿਸ਼ੇਸ਼ ਸੈਸ਼ਨ ਸੱਦਣ ਦੀ ਤਿਆਰੀ
ਕੋਵਿਡ ਤੋਂ ਪਹਿਲਾਂ ਦੀ ਸਥਿਤੀ 'ਚ ਆਈ ਵਿਕਰੀ:
ਸਤੰਬਰ 'ਚ ਵਧੀ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਤੋਂ ਪਤਾ ਲੱਗਿਆ ਹੈ ਕਿ ਫਿਊਲ ਦੀ ਮੰਗ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਈ ਹੈ। ਇਹ ਜਾਣਕਾਰੀ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੇ ਸ਼ੁਰੂਆਤੀ ਅੰਕੜਿਆਂ ਤੋਂ ਮਿਲਦੀ ਹੈ। ਜਿੰਨ੍ਹਾਂ ਦੀ ਬਜ਼ਾਰ 'ਚ ਹਿੱਸੇਦਾਰੀ 90 ਫੀਸਦ ਤੋਂ ਜ਼ਿਆਦਾ ਹੈ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਸੰਗਰੂਰ ਤੋਂ ਸਮਾਣਾ ਤਕ ਟ੍ਰੈਕਟਰ ਮਾਰਚ ਦਾ ਰੂਟ
ਵਿਦੇਸ਼ਾਂ 'ਚ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਝੰਡਾ ਬਰਦਾਰ
ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਦੇ ਮੁਕਾਬਲੇ ਪੈਟਰੋਲ ਦੀ ਵਿਕਰੀ 'ਚ 10.5 ਫੀਸਦ ਦਾ ਵਾਧਾ ਹੋਇਆ ਹੈ। ਸਤੰਬਰ 'ਚ ਪੈਟਰੋਲ ਦੀ ਵਿਕਰੀ ਵਧ ਕੇ 22 ਲੱਖ ਟਨ 'ਤੇ ਪਹੁੰਚ ਗਈ। ਜਦਕਿ ਪਿਛਲੇ ਸਾਲ ਸਤੰਬਰ 'ਚ ਇਹ ਵਿਕਰੀ 21.6 ਲੱਖ ਟਨ ਸੀ। ਉੱਥੇ ਹੀ ਇਸ ਸਾਲ ਅਗਸਤ 'ਚ ਪੈਟਰੋਲ ਦੀ ਵਿਕਰੀ 19 ਲੱਖ ਟਨ ਰਹੀ। ਪਰ ਡੀਜ਼ਲ ਦੀ ਵਿਕਰੀ ਸਤੰਬਰ 2019 ਦੇ 52 ਲੱਖ ਟਨ ਦੇ ਮੁਕਾਬਲੇ ਇਸ ਸਾਲ ਸਤੰਬਰ 'ਚ ਘਟ ਕੇ 48.4 ਲੱਖ ਟਨ ਰਹਿ ਗਈ। ਅਗਸਤ 2020 'ਚ 39.7 ਲੱਖ ਟਨ ਡੀਜ਼ਲ ਦੀ ਵਿਕਰੀ ਹੋਈ ਸੀ।
ਰੇਲ ਰੋਕੋ ਅੰਦੋਲਨ 'ਚ ਕੀਤਾ ਵਾਧਾ, ਕਿਸਾਨਾਂ ਦਾ ਸੰਘਰਸ਼ ਤੇਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ