ਪੜਚੋਲ ਕਰੋ
Advertisement
ਕਮਲਨਾਥ ਕਦੇ ਕਰਦੇ ਸੀ ਗਾਂਧੀ ਪਰਿਵਾਰ ਲਈ ਡਰਾਇਵਰੀ...?
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਕਮਲ ਨਾਥ ਨੇ 17 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਪਰ ਹੁਣ ਤਸਵੀਰ ਨਾਲ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਿਖਿਆ ਹੋਇਆ ਹੈ "ਰਾਜੀਵ ਜੀ ਦਾ ਡ੍ਰਾਈਵਰ ਕਮਲ ਨਾਥ ਅੱਜ ਐਮਪੀ ਦਾ ਮੁੱਖ ਮੰਤਰੀ ਬਣ ਗਿਆ। ਅੱਜ ਦੋ ਅਰਬ ਦਾ ਮਾਲਕ ਹੈ, ਹੋਰ ਕਿੰਨੇ ਅੱਛੇ ਦਿਨ ਚਾਹੀਦੇ ਨੇ ਭਰਾਓ। ਫ਼ੋਟੋ ਬਹੁਤ ਔਖਾ ਮਿਲਿਆ ਹੈ।"
ਤਸਵੀਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹਨ ਅਤੇ ਉਨ੍ਹਾਂ ਨਾਲ ਗੱਡੀ ਦੀ ਡ੍ਰਾਈਵਿੰਗ ਸੀਟ 'ਤੇ ਕਮਲ ਨਾਥ ਬੈਠੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫ਼ੋਟੋ ਬੜੀ ਮੁਸ਼ਕਿਲ ਨਾਲ ਮਿਲਿਆ ਹੈ, ਪਰ ਅਸਲੀਅਤ ਕੁਝ ਹੋਰ ਹੈ। 'ਏਬੀਪੀ ਨਿਊਜ਼' ਵੱਲੋਂ ਕੀਤੀ ਪੜਤਾਲ ਵਿੱਚ ਪਤਾ ਲੱਗਾ ਹੈ ਕਿ ਤਸਵੀਰ ਵਿੱਚ ਡਰਾਇਵਰ ਸੀਟ 'ਤੇ ਕਮਲ ਨਾਥ ਹੀ ਹੈ, ਪਰ ਇਸ ਤਸਵੀਰ ਨੂੰ ਉਨ੍ਹਾਂ ਖ਼ੁਦ ਹੀ ਬੀਤੀ 20 ਅਗਸਤ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜੈਅੰਤੀ ਮੌਕੇ ਸ਼ੇਅਰ ਕੀਤਾ ਸੀ।
ਜਿੱਥੋਂ ਤਕ ਕਮਲ ਨਾਥ ਦੇ ਡਰਾਇਵਰ ਹੋਣ ਦਾ ਸਵਾਲ ਹੈ, ਤਾਂ ਇਹ ਗੱਲ ਲੁਕੀ ਹੋਈ ਨਹੀਂ ਹੈ ਕਿ ਕਮਲ ਨਾਥ ਗਾਂਧੀ ਪਰਿਵਾਰ ਦੇ ਕਿੰਨੇ ਕਰੀਬੀ ਹਨ। ਖ਼ੁਦ ਇੰਦਰਾ ਗਾਂਧੀ ਨੇ 13 ਦਸੰਬਰ 1979 ਨੂੰ ਛਿੰਦਵਾੜਾ ਦੀ ਜਨਤਾ ਸਾਹਮਣੇ ਉਨ੍ਹਾਂ ਨੂੰ ਆਪਣਾ ਤੀਜਾ ਪੁੱਤਰ ਦੱਸਿਆ ਸੀ। ਕਮਲ ਨਾਥ ਸੰਜੇ ਗਾਂਧੀ ਦੇ ਵੀ ਕਾਫੀ ਕਰੀਬੀ ਸਨ।आईटी और संचार क्रांति के जनक, पंचायती राज के प्रणेता, भारतरत्न पूर्व प्रधानमंत्री स्व.राजीव गांधी जी की जयंती पर उन्हें शत् शत् नमन। #RememberingRajiv #SadbhavanaDiwas pic.twitter.com/ff08fy0M94
— Office Of Kamal Nath (@OfficeOfKNath) August 20, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement