ਬੇਰੁਜ਼ਗਾਰੀ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ, 600 ਨੌਕਰੀਆਂ ਲਈ ਪਹੁੰਚ ਗਏ 25 ਹਜ਼ਾਰ ਤੋਂ ਵੱਧ ਨੌਜਵਾਨ
ਏਅਰ ਇੰਡੀਆ ਏਅਰਪੋਰਟ ਸਰਵਿਸਿਜ਼ ਲਿਮਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਵਿਚ ਹਜ਼ਾਰਾਂ ਲੋਕ ਪਹੁੰਚ ਗਏ। ਇੱਥੇ 25 ਹਜ਼ਾਰ ਲੋਕ ਨੌਕਰੀ ਲਈ ਆਏ ਸਨ।
ਏਅਰ ਇੰਡੀਆ ਏਅਰਪੋਰਟ ਸਰਵਿਸਿਜ਼ ਲਿਮਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਵਿਚ ਹਜ਼ਾਰਾਂ ਲੋਕ ਪਹੁੰਚ ਗਏ। ਇੱਥੇ 25 ਹਜ਼ਾਰ ਲੋਕ ਨੌਕਰੀ ਲਈ ਆਏ ਸਨ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਬਿਨੈਕਾਰਾਂ ਨੂੰ ਸਿਰਫ਼ ਆਪਣੇ ਰਿਜ਼ਿਊਮ ਜਮ੍ਹਾਂ ਕਰਾਉਣ ਅਤੇ ਵਾਪਸ ਜਾਣ ਲਈ ਕਿਹਾ ਗਿਆ।
ਬੇਰੁਜ਼ਗਾਰੀ ਦੀ ਅਜਿਹੀ ਤਸਵੀਰ ਮੁੰਬਈ ਤੋਂ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਕਲੀਨਾ ਵਿਚ ਹਜ਼ਾਰਾਂ ਲੋਕਾਂ ਦੀ ਭੀੜ ਕੁਝ ਪੋਸਟਾਂ ਲਈ ਇੰਟਰਵਿਊ ਦੇਣ ਲਈ ਇਕੱਠੀ ਹੋ ਗਈ। ਇੰਟਰਵਿਊ ਵਾਲੀ ਥਾਂ ਉਤੇ ਉਮੀਦਵਾਰਾਂ ਦੀ ਭਾਰੀ ਭੀੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਭੀੜ ਕਾਰਨ ਪੂਰੇ ਇਲਾਕੇ ਵਿੱਚ ਜਾਮ ਲੱਗ ਗਿਆ।
ਮੁੰਬਈ ਨਾਰਥ ਸੈਂਟਰਲ ਦੀ ਸੰਸਦ ਮੈਂਬਰ ਵੰਦਨਾ ਗਾਇਕਵਾੜ ਨੇ ਹਵਾਈ ਅੱਡੇ ਦੇ ਬਾਹਰ ਨੌਕਰੀ ਲਈ ਆਈ ਵੱਡੀ ਭੀੜ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਦੀ ਗੰਭੀਰਤਾ 'ਤੇ ਵੀ ਸਵਾਲ ਉਠਾਏ ਗਏ।
ਗਾਇਕਵਾੜ ਨੇ 'ਐਕਸ' 'ਤੇ ਆਪਣੀ ਪੋਸਟ 'ਚ ਲਿਖਿਆ ਕਿ ਮੁੰਬਈ ਹਵਾਈ ਅੱਡੇ 'ਤੇ 600 ਅਸਾਮੀਆਂ ਲਈ 25 ਹਜ਼ਾਰ ਤੋਂ ਵੱਧ ਉਮੀਦਵਾਰ ਇੰਟਰਵਿਊ ਦੇਣ ਆਏ ਸਨ। ਉਨ੍ਹਾਂ ਕਿਹਾ, ‘ਨੌਜਵਾਨ ਰੁਜ਼ਗਾਰ ਚਾਹੁੰਦੇ ਹਨ, ਖਾਲੀ ਵਾਅਦੇ ਅਤੇ ਝੂਠੇ ਅੰਕੜੇ ਨਹੀਂ। ਆਖ਼ਰ ਇਹ ਸਰਕਾਰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਕਦੋਂ ਗੰਭੀਰ ਹੋਵੇਗੀ?
ਇਸ ਤੋਂ ਪਹਿਲਾਂ ਗੁਜਰਾਤ ਦੇ ਭਰੂਚ ਜ਼ਿਲੇ 'ਚ ਵੀ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਸੀ, ਜਿੱਥੇ ਇਕ ਪ੍ਰਾਈਵੇਟ ਕੰਪਨੀ 'ਚ ਸਿਰਫ 10 ਅਸਾਮੀਆਂ ਲਈ ਲਈ ਗਈ ਇੰਟਰਵਿਊ ਲਈ ਕਰੀਬ 1800 ਉਮੀਦਵਾਰ ਲਾਈਨ 'ਚ ਖੜ੍ਹੇ ਸਨ। ਇਸ ਭੀੜ ਕਾਰਨ ਉੱਥੇ ਲੱਗੀ ਰੇਲਿੰਗ ਵੀ ਟੁੱਟ ਗਈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।