ਪਾਕਿਸਤਾਨ ਤੋਂ ਆਏ ਕਬੂਤਰ ਨੇ ਉੱਡਾਈ ਬੀਐਸਐਫ ਦੀ ਨੀਂਦ, ਖੰਭਾਂ ‘ਤੇ ਨੰਬਰਾਂ ਦੀ ਜਾਂਚ ਕਰੀ ਟੀਮ
ਜੋ ਕਬੂਤਰ ਫੜਿਆ ਗਿਆ ਹੈ ਉਸ ਦੇ ਪੈਰਾਂ 'ਤੇ ਟੈਗ ਹਨ, ਜਿਨ੍ਹਾਂ ਦੀ ਗਿਣਤੀ 15 ਅਤੇ 32 ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਅਜਿਹੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਮੰਨਿਆ ਜਾ ਰਿਹਾ ਹੈ ਕਿ ਇਹ ਕਬੂਤਰ ਸਰਹੱਦ ਪਾਰੋਂ ਭੇਜਿਆ ਗਿਆ ਹੋ ਸਕਦਾ ਹੈ।
ਨਵੀਂ ਦਿੱਲੀ: ਇੱਕ ਵਾਰ ਫੇਰ ਤੋਂ ਪਾਕਿਸਤਾਨ (Pakistan) ਦੀਆਂ ਹਰਕੱਤਾਂ ਬੇਨਕਾਬ ਹੋ ਰਹੀਆਂ ਹਨ। ਹੁਣ ਭਾਰਤ ਪਾਕਿਸਤਾਨ ਦੀ ਅੰਤਰਾਸ਼ਟਰੀ ਸਰਹੱਦ (India-Pakistan international border) ਜ਼ਿਲ੍ਹਾ ਜੈਸਲਮੇਰ (Jaisalmer) ‘ਤੇ BSF ਜਵਾਨਾਂ ਹੱਥ ਇੱਕ ਕਬੂਤਰ ਲੱਗਿਆ ਹੈ। ਦੱਸ ਦਈਏ ਕਿ ਬੀਐਸਐਫ ਜਵਾਨਾਂ ਮੁਤਾਬਕ ਇਹ ਕਬੂਤਰ (Pigeons) ਸਰਹੱਦ ਪਾਰੋਂ ਆਇਆ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਦੇ ਖੰਭਾਂ ‘ਤੇ ਟੈਗਿੰਗ (Number on Pigeon wings) ਕੀਤੀ ਹੋਈ ਹੈ ਨਾਲ ਹੀ ਖੰਭਾਂ ‘ਤੇ ਨੰਬਰ ਲਿੱਖੇ ਹੋਏ ਹਨ। ਅਜਿਹੇ ‘ਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਬੂਤਰ ਨੂੰ ਕਿਸੇ ਸਾਜ਼ਿਸ਼ ਤਹਿਤ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਬੀਐਸਐਫ ਜਵਾਨ ਅਲਰਟ ‘ਤੇ ਹਨ।
ਜਾਣਕਾਰੀ ਮੁਤਾਬਕ ਜੈਸਲਮੇਰ ਦੇ ਸ਼ਾਹਗੜ੍ਹ ਬੁਲਜ ਖੇਤਰ ਵਿੱਚ ਸਥਿਤ ਬਾਰਡਰ ਆਉਟ ਪੋਸਟ ਐਸਕੇਡੀ ਦੀ ਓਪੀ ਪਾਰਟੀ ਨੰਬਰ 2 ਨੇ ਬਾਰਡਰ ਦੇ ਪਾਰ ਪਾਕਿਸਤਾਨ ਤੋਂ ਇੱਕ ਕਬੂਤਰ ਨੂੰ ਝਾੜੀ ਵਿੱਚ ਬੈਠੇ ਵੇਖਿਆ। ਜਿਸ ਨੂੰ ਤੁਰੰਤ ਉੱਥੇ ਤਾਇਨਾਤ ਬੀਐਸਐਫ ਦੀ 18ਵੀਂ ਬਟਾਲੀਅਨ ਦੇ ਨੌਜਵਾਨਾਂ ਨੇ ਫੜ ਲਿਆ। ਕਬੂਤਰ ਦੇ ਦੋਵਾਂ ਪੈਰਾਂ 'ਤੇ ਟੈਗ ਹਨ ਜਿਸ 'ਤੇ 27, 32 ਅਤੇ Q15 ਨੰਬਰ ਲਿਖੇ ਹੋਏ ਹਨ। ਇਸ ਦੇ ਨਾਲ ਹੀ ਕਬੂਤਰ ਦੇ ਖੰਭਾਂ ਵਿੱਚ 230GPS, 150 GPS, @310 GPS ਟੈਗ ਕੀਤੇ ਹੋਏ ਹਨ। ਕਬੂਤਰ ਨੂੰ ਫੜਨ ਤੋਂ ਬਾਅਦ ਬੀਐਸਐਫ ਦੇ ਜਵਾਨ ਜਾਂਚ ਵਿਚ ਜੁਟੇ ਗਏ ਹਨ।
ਜਾਣਕਾਰੀ ਇਹ ਵੀ ਹੈ ਕਿ 230 ਜੀਪੀਐਸ, ਜਿਓਲੋਕੇਟਰਸ ਜਾਂ ਜੀਪੀਐਸ ਟਰੈਕਰ ਅਜਿਹੇ ਨੰਬਰ ਹਨ ਜੋ ਪੰਛੀਆਂ ਨੂੰ ਟ੍ਰੈਕ ਕਰਨ ਲਈ ਵਰਤੇ ਜਾਂਦੇ ਹਨ ਅਤੇ ਜੋ ਕਬੂਤਰ ਫੜਿਆ ਗਿਆ ਹੈ ਉਹ ਕੋਲੰਬੀਡਾ ਪਰਿਵਾਰ ਦਾ ਇੱਕ ਮੈਂਬਰ ਹੋ ਸਕਦਾ ਹੈ। ਦੱਸ ਦਈਏ ਕਿ ਸਰਦੀਆਂ ਦੌਰਾਨ ਉੱਤਰ-ਪੂਰਬੀ ਪਾਕਿਸਤਾਨ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਇਹ ਕਬੂਤਰ ਆ ਜਾਂਦੇ ਹਨ।
ਇਹ ਵੀ ਪੜ੍ਹੋ: ਤਰਨਤਾਰਨ ਸਰਹੱਦ ਨੇੜੇ ਨਸ਼ੇ ਦੀ ਖੇਪ ਬਰਾਮਦ, ਫਾਈਰਿੰਗ ਦੌਰਾਨ ਪਾਕਿ ਤਸਕਰ ਦੀ ਵੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin