Agni 5 MIRV: MIRV ਤਕਨੀਕ ਨਾਲ ਬਣੀ ਅਗਨੀ ਮਿਜ਼ਾਈਲ ਦੇ ਸਫਲ ਪ੍ਰੀਖਣ 'ਤੇ ਬੋਲੇ PM ਮੋਦੀ, ਜਾਣੋ ਕੀ ਕਿਹਾ ?
PM Modi on Agni-5: ਭਾਰਤ ਨੇ ਅਗਨੀ-5 ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਦੀ ਰੇਂਜ 5000 ਕਿਲੋਮੀਟਰ ਹੈ, ਜਿਸ ਕਾਰਨ ਇਹ ਅੱਧੀ ਦੁਨੀਆ ਨੂੰ ਕਵਰ ਕਰਦਾ ਹੈ। ਪੀਐਮ ਮੋਦੀ ਨੇ ਇਸ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।
PM Modi on Agni-5: ਭਾਰਤ ਨੇ ਸੋਮਵਾਰ (11 ਮਾਰਚ) ਨੂੰ ਨਿਊਕਲੀਅਰ ਬੈਲਿਸਟਿਕ ਮਿਜ਼ਾਈਲ ਅਗਨੀ-5 ਦੀ ਪਹਿਲੀ ਫਲਾਈਟ ਟੈਸਟਿੰਗ ਕੀਤੀ, ਜੋ ਕਿ ਸਫਲ ਰਹੀ। ਇਸ ਮਿਜ਼ਾਈਲ ਦੇ ਸਫਲ ਪ੍ਰੀਖਣ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਹੀ ਨਹੀਂ ਸਗੋਂ ਅੱਧੀ ਦੁਨੀਆ ਭਾਰਤ ਦੇ ਕਬਜ਼ੇ 'ਚ ਆ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਕ ਇਨ ਇੰਡੀਆ ਪ੍ਰੋਜੈਕਟ ਦੇ ਤਹਿਤ ਵਿਕਸਿਤ ਅਗਨੀ-5 ਮਿਜ਼ਾਈਲ ਦੇ ਪਹਿਲੇ ਸਫਲ ਉਡਾਣ ਪ੍ਰੀਖਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।
ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਮਿਸ਼ਨ ਦਿਵਿਆਸਤਰ ਲਈ ਸਾਨੂੰ ਡੀਆਰਡੀਓ ਵਿਗਿਆਨੀਆਂ 'ਤੇ ਮਾਣ ਹੈ, ਮਲਟੀਪਲ ਇੰਡੀਪੈਂਡੇਂਟਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ (MIRV) ਤਕਨਾਲੌਜੀ ਨਾਲ ਸਵਦੇਸ਼ੀ ਤੌਰ 'ਤੇ ਵਿਕਸਤ ਅਗਨੀ-5 ਮਿਜ਼ਾਈਲ ਦਾ ਪਹਿਲਾ ਉਡਾਣ ਟੈਸਟ ਕੀਤਾ।"
Proud of our DRDO scientists for Mission Divyastra, the first flight test of indigenously developed Agni-5 missile with Multiple Independently Targetable Re-entry Vehicle (MIRV) technology.
— Narendra Modi (@narendramodi) March 11, 2024
ਕੀ ਹੈ ਅਗਨੀ ਮਿਜ਼ਾਈਲਾਂ ਵਿੱਚ ਭਾਰਤ ਦੀ ਤਾਕਤ?
ਦੱਸ ਦੇਈਏ ਕਿ ਭਾਰਤ ਕੋਲ ਅਗਨੀ ਸੀਰੀਜ਼ ਦੀਆਂ 1 ਤੋਂ 5 ਮਿਜ਼ਾਈਲਾਂ ਹਨ। ਇਨ੍ਹਾਂ 'ਚੋਂ ਅਗਨੀ-5 ਸਭ ਤੋਂ ਖ਼ਾਸ ਹੈ। ਇਹ ਮਿਜ਼ਾਈਲ 5 ਹਜ਼ਾਰ ਤੋਂ ਜ਼ਿਆਦਾ ਦੂਰ ਦੇ ਟੀਚੇ ਨੂੰ ਹਿਟ ਕਰ ਸਕਦੀ ਹੈ। ਇਸ ਦੇ ਟੈਸਟਿੰਗ ਦੀਆਂ ਤਿਆਰੀਆਂ ਕਾਫੀ ਸਮੇਂ ਤੋਂ ਹੋ ਰਹੀਆਂ ਸਨ। ਇਸ ਦੇ ਲਈ ਓਡੀਸ਼ਾ ਤੱਟ ਨੇੜੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ 3500 ਕਿਲੋਮੀਟਰ ਤੱਕ ਦੇ ਖੇਤਰ ਨੂੰ 'ਨੋ ਫਲਾਈ ਜ਼ੋਨ' ਘੋਸ਼ਿਤ ਕੀਤਾ ਗਿਆ ਸੀ।
ਕੀ ਹੈ MIRV ਤਕਨਾਲੌਜੀ?
ਇੱਕ ਮਿਜ਼ਾਈਲ ਇੱਕ ਵਾਰ ਵਿੱਚ ਕਈ ਪ੍ਰਮਾਣੂ ਹਥਿਆਰਾਂ ਨੂੰ ਲਿਜਾਣ ਦੀ ਸਮਰੱਥਾ ਰੱਖਦੀ ਹੈ।
ਇਨ੍ਹਾਂ ਹਥਿਆਰਾਂ ਨਾਲ ਵੱਖ-ਵੱਖ ਟੀਚਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਇਸ ਨੂੰ ਸੜਕ ਰਾਹੀਂ ਕਿਤੇ ਵੀ ਲਿਜਾਇਆ ਜਾ ਸਕਦਾ ਹੈ।
ਪਹਿਲਾਂ ਅਗਨੀ ਮਿਜ਼ਾਈਲਾਂ ਕੋਲ ਇਹ ਸਹੂਲਤ ਨਹੀਂ ਸੀ।
ਇਹ ਵੀ ਪੜ੍ਹੋ: ਦੇਸ਼ 'ਚ ਲਾਗੂ ਹੋਇਆ CAA, ਨੋਟੀਫਿਕੇਸ਼ਨ ਜਾਰੀ, ਜਾਣੋ ਕਿਸ ਨੂੰ ਮਿਲੇਗੀ ਭਾਰਤੀ ਨਾਗਰਿਕਤਾ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।