Morbi Bridge Incidence: ਗੁਜਰਾਤ 'ਚ ਪੁਲ ਡਿੱਗਣ ਮਗਰੋਂ ਭਾਵੁਕ ਹੋਏ ਪੀਐਮ ਮੋਦੀ, ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ ਵੱਡੀ ਗੱਲ
ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਜੀਵਨ ਵਿੱਚ ਕਦੇ ਵੀ ਅਜਿਹੀ ਪੀੜ ਤੇ ਦੁੱਖ ਮਹਿਸੂਸ ਨਹੀਂ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹਾਦਸੇ ਦੇ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀਆਂ ਹਨ।
Morbi Bridge Incidence: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਹੋਏ ਪੁਲ ਹਾਦਸੇ ਦੇ ਹਵਾਲੇ ਨਾਲ ਅੱਜ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਵਿੱਚ ਕਦੇ ਵੀ ਅਜਿਹੀ ਪੀੜ ਤੇ ਦੁੱਖ ਮਹਿਸੂਸ ਨਹੀਂ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹਾਦਸੇ ਦੇ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀਆਂ ਹਨ।
ਕੇਵੜੀਆ ਵਿੱਚ ਬੋਲਦਿਆਂ ਮੋਦੀ ਨੇ ਕਿਹਾ, ‘‘ਮੈਂ ਏਕਤਾ ਨਗਰ ਵਿੱਚ ਹਾਂ, ਪਰ ਮੇਰਾ ਮਨ ਮੋਰਬੀ ਦੇ ਪੀੜਤਾਂ ਨਾਲ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਪੀੜ ਪਹਿਲਾਂ ਮਹਿਸੂਸ ਨਹੀਂ ਕੀਤੀ। ਭਾਵੁਕ ਹੋਏ ਮੋਦੀ ਨੇ ਕਿਹਾ, ‘‘ਇਕ ਪਾਸੇ ਦਰਦ ਨਾਲ ਭਰਿਆ ਦਿਲ ਤੇ ਦੂਜੇ ਪਾਸੇ ਫ਼ਰਜ਼ ਹੈ।’’ ਰਾਸ਼ਟਰੀ ਏਕਤਾ ਦਿਵਸ ਮੌਕੇ ਕੇਵੜੀਆ ਵਿੱਚ ਮੌਜੂਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
PM @narendramodi spoke to Gujarat CM @Bhupendrapbjp and other officials regarding the mishap in Morbi. He has sought urgent mobilisation of teams for rescue ops. He has asked that the situation be closely and continuously monitored, and extend all possible help to those affected.
— PMO India (@PMOIndia) October 30, 2022
ਮੋਰਬੀ ਪੁਲ ਹਾਦਸੇ ਨੂੰ ਲੈ ਕੇ ਇਹ ਪੰਜ ਸਵਾਲ ਖੜ੍ਹੇ ਹੋ ਰਹੇ ਹਨ
ਪੁਲ ਦੀ ਸਮਰੱਥਾ ਲਗਭਗ 100 ਲੋਕਾਂ ਦੀ ਸੀ ਪਰ ਇਸ 'ਤੇ 250 ਤੋਂ ਵੱਧ ਲੋਕ ਪਹੁੰਚ ਗਏ। ਪੁਲ ਇੰਨੇ ਲੋਕਾਂ ਦਾ ਭਾਰ ਨਹੀਂ ਝੱਲ ਸਕਦਾ ਸੀ। ਇੰਨੀ ਭੀੜ ਅਚਾਨਕ ਪੁਲ 'ਤੇ ਕਿੱਥੋਂ ਆ ਗਈ?
ਪੁਲ 'ਤੇ ਪਹੁੰਚਣ ਵਾਲੇ ਲੋਕਾਂ ਨੂੰ ਕਿਉਂ ਨਹੀਂ ਰੋਕਿਆ ਗਿਆ?
ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਨੇ ਪੁਲ ਦੀ ਮੁਰੰਮਤ ਦਾ ਕੰਮ 7 ਮਹੀਨੇ ਤੱਕ ਕਰਵਾਇਆ ਪਰ ਨਗਰ ਪਾਲਿਕਾ ਤੋਂ ਫਿਟਨੈੱਸ ਸਰਟੀਫਿਕੇਟ ਲਏ ਬਿਨਾਂ ਹਾਦਸੇ ਤੋਂ ਚਾਰ ਦਿਨ ਪਹਿਲਾਂ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਆਖਿਰ ਫਿਟਨੈੱਸ ਸਰਟੀਫਿਕੇਟ ਤੋਂ ਬਿਨਾਂ ਹੀ ਕਿਉਂ ਖੋਲ੍ਹਿਆ ਗਿਆ ਪੁਲ?
ਚਸ਼ਮਦੀਦਾਂ ਅਨੁਸਾਰ ਜਦੋਂ ਪੁਲ ਖੋਲ੍ਹਿਆ ਗਿਆ ਤਾਂ ਮੁਲਾਜ਼ਮਾਂ ਦਾ ਧਿਆਨ ਭੀੜ ਵੱਲ ਨਹੀਂ ਸੀ, ਉਹ ਵੱਧ ਤੋਂ ਵੱਧ ਟਿਕਟਾਂ ਵੇਚਣ ਵਿੱਚ ਰੁੱਝੇ ਹੋਏ ਸਨ। ਕੀ ਕੰਪਨੀ ਨੇ ਸਿਰਫ਼ ਮੁਨਾਫ਼ਾ ਕਮਾਉਣ ਲਈ ਉਸ ਤੋਂ ਵੱਧ ਟਿਕਟਾਂ ਵੇਚੀਆਂ?
ਪੁਲ ਨੂੰ ਦੁਬਾਰਾ ਖੋਲ੍ਹਣ ਲਈ ਕੰਪਨੀ ਨੂੰ ਕੋਈ ਸਰਟੀਫਿਕੇਟ ਨਹੀਂ ਮਿਲਿਆ। ਇਸ ਤੋਂ ਬਾਅਦ ਵੀ ਪੁਲ ਨੂੰ ਖੋਲ੍ਹਣ ਦਾ ਜੋਖਮ ਕਿਉਂ ਉਠਾਇਆ ਗਿਆ?