ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰੁਜ਼ਗਾਰ ਮੇਲੇ ਦੇ ਦੂਸਰੇ ਦਿਨ ਪੀਐਮ ਮੋਦੀ ਨੇ 71,000 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
PM Modi Rojgar Mela 2022 : ਕੇਂਦਰ ਸਰਕਾਰ ਨੇ ਅੱਜ ਮੰਗਲਵਾਰ (22 ਨਵੰਬਰ) ਨੂੰ ਦੂਜਾ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਹੈ। ਇਸ ਮੌਕੇ 'ਤੇ ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 71,000 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
![ਰੁਜ਼ਗਾਰ ਮੇਲੇ ਦੇ ਦੂਸਰੇ ਦਿਨ ਪੀਐਮ ਮੋਦੀ ਨੇ 71,000 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ PM Modi handover Appointment letter to 71000 Candidates in Rojgar Mela ਰੁਜ਼ਗਾਰ ਮੇਲੇ ਦੇ ਦੂਸਰੇ ਦਿਨ ਪੀਐਮ ਮੋਦੀ ਨੇ 71,000 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ](https://feeds.abplive.com/onecms/images/uploaded-images/2022/11/22/37e8263c1667fc5102eda6667b41a0b11669100569544345_original.jpg?impolicy=abp_cdn&imwidth=1200&height=675)
Rojgar Mela
PM Modi Rojgar Mela 2022 : ਕੇਂਦਰ ਸਰਕਾਰ ਨੇ ਅੱਜ ਮੰਗਲਵਾਰ (22 ਨਵੰਬਰ) ਨੂੰ ਦੂਜਾ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਹੈ। ਇਸ ਮੌਕੇ 'ਤੇ ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 71,000 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਤੋਂ ਬਾਅਦ ਪੀਐਮ ਨੇ ਵੀ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਵਰਗੇ ਨੌਜਵਾਨ ਦੇਸ਼ ਵਿੱਚ ਸਾਡੇ ਕਰੋੜਾਂ ਨੌਜਵਾਨ ਇਸ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਸਾਡੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਦਾ ਰਾਸ਼ਟਰ ਨਿਰਮਾਣ ਵਿੱਚ ਵੱਧ ਤੋਂ ਵੱਧ ਉਪਯੋਗ ਕੀਤਾ ਜਾਵੇ। ਕੇਂਦਰ ਸਰਕਾਰ ਇਸ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਅੱਜ ਦਾ ਵਿਸ਼ਾਲ ਰੁਜ਼ਗਾਰ ਮੇਲਾ ਦਰਸਾਉਂਦਾ ਹੈ ਕਿ ਕਿਵੇਂ ਸਰਕਾਰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ।

ਕਰਮਯੋਗੀ ਭਾਰਤ ਟੈਕਨਾਲੋਜੀ ਪਲੇਟਫਾਰਮ ਕੀਤਾ ਲਾਂਚ
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਰਮਯੋਗੀ ਭਾਰਤ ਟੈਕਨਾਲੋਜੀ ਪਲੇਟਫਾਰਮ ਵੀ ਲਾਂਚ ਕੀਤਾ। ਇਸ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਇੱਥੇ ਕਈ ਤਰ੍ਹਾਂ ਦੇ ਔਨਲਾਈਨ ਕੋਰਸ ਉਪਲਬਧ ਹਨ। ਇਹ ਤੁਹਾਡੇ ਹੁਨਰ ਨੂੰ ਵੀ ਅਪਗ੍ਰੇਡ ਕਰੇਗਾ ਅਤੇ ਭਵਿੱਖ ਵਿੱਚ ਤੁਹਾਨੂੰ ਆਪਣੇ ਕਰੀਅਰ ਵਿੱਚ ਬਹੁਤ ਫਾਇਦਾ ਹੋਵੇਗਾ ।
ਸੇਵਾ ਨਿਰਯਾਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ
ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਸੇਵਾ ਨਿਰਯਾਤ ਦੇ ਮਾਮਲੇ ਵਿੱਚ ਦੁਨੀਆ ਦੀ ਇੱਕ ਵੱਡੀ ਤਾਕਤ ਬਣ ਗਿਆ ਹੈ। ਹੁਣ ਮਾਹਿਰਾਂ ਵੱਲੋਂ ਭਰੋਸਾ ਪ੍ਰਗਟਾਇਆ ਜਾ ਰਿਹਾ ਹੈ ਕਿ ਭਾਰਤ ਵੀ ਵਿਸ਼ਵ ਦਾ ਨਿਰਮਾਣ ਸ਼ਕਤੀ ਘਰ ਬਣ ਜਾਵੇਗਾ। ਸਾਡੀ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਵਰਗੀਆਂ ਸਕੀਮਾਂ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ ਪਰ ਇਸਦਾ ਮੁੱਖ ਅਧਾਰ ਭਾਰਤ ਦੇ ਹੁਨਰਮੰਦ ਨੌਜਵਾਨ ਹੋਣਗੇ। ਸਟਾਰਟਅੱਪ ਤੋਂ ਲੈ ਕੇ ਸਵੈ-ਰੁਜ਼ਗਾਰ ਤੱਕ, ਪੁਲਾੜ ਤੋਂ ਡਰੋਨ ਤੱਕ ਅੱਜ ਭਾਰਤ ਵਿੱਚ ਨੌਜਵਾਨਾਂ ਲਈ ਹਰ ਪਾਸੇ ਨਵੇਂ ਮੌਕੇ ਪੈਦਾ ਹੋ ਰਹੇ ਹਨ।
ਪਹਿਲੇ 75000 ਉਮੀਦਵਾਰਾਂ ਨੂੰ ਸੌਂਪੇ ਗਏ ਪੱਤਰ

ਇਸ ਤੋਂ ਪਹਿਲਾਂ 22 ਅਕਤੂਬਰ 2022 ਨੂੰ ਪਹਿਲਾ ਰੁਜ਼ਗਾਰ ਮੇਲਾ ਲਗਾਇਆ ਗਿਆ ਸੀ। ਉਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 75,000 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੀਐਮ ਮੋਦੀ ਨੇ ਕੁਝ ਸਮਾਂ ਪਹਿਲਾਂ 10 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਇਸ ਵਿੱਚ ਅਧਿਆਪਕ, ਲੈਕਚਰਾਰ, ਨਰਸ, ਨਰਸਿੰਗ ਅਫਸਰ, ਡਾਕਟਰ, ਫਾਰਮਾਸਿਸਟ, ਰੇਡੀਓਗ੍ਰਾਫਰ ਅਤੇ ਹੋਰ ਤਕਨੀਕੀ ਅਤੇ ਪੈਰਾਮੈਡੀਕਲ ਅਸਾਮੀਆਂ ਲਈ ਭਰਤੀ ਕੀਤੀ ਗਈ ਹੈ।
45 ਥਾਵਾਂ 'ਤੇ ਵੰਡੇ ਨਿਯੁਕਤੀ ਪੱਤਰ
ਰੋਜ਼ਗਾਰ ਮੇਲੇ ਤਹਿਤ ਦੇਸ਼ ਭਰ ਵਿੱਚ ਕੁੱਲ 45 ਥਾਵਾਂ ’ਤੇ ਪ੍ਰੋਗਰਾਮ ਤਹਿਤ ਨਿਯੁਕਤੀ ਪੱਤਰ ਸੌਂਪੇ ਗਏ। ਉੱਤਰ ਪ੍ਰਦੇਸ਼ ਦੇ ਲਖਨਊ, ਪ੍ਰਯਾਗਰਾਜ, ਗ੍ਰੇਟਰ ਨੋਇਡਾ, ਬੰਗਾਲ ਦੇ ਕੋਲਕਾਤਾ ਅਤੇ ਸਿਲੀਗੁੜੀ ਸਮੇਤ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਮੰਤਰੀਆਂ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)