(Source: ECI/ABP News/ABP Majha)
ਭਾਰਤ 'ਚ ਸ਼ੇਰਾਂ ਦੀ ਗਿਣਤੀ 3000, ਮੋਦੀ ਦਾ ਵੱਡਾ ਦਾਅਵਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ 2018 ‘ਚ ਹੋਈ ਸ਼ੇਰਾਂ ਦੀ ਗਿਣਤੀ ਦੇ ਅੰਕੜਿਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ‘ਚ ਕਰੀਬ ਤਿੰਨ ਹਜ਼ਾਰ ਸ਼ੇਰ ਹਨ। ਅਸੀਂ ਦੁਨੀਆ ‘ਚ ਉਨ੍ਹਾਂ ਦੇ ਸਭ ਤੋਂ ਵੱਡੇ ਤੇ ਸੁਰੱਖਿਅਤ ਨਿਵਾਸ ਥਾਂ ਵਿੱਚੋਂ ਇੱਕ ‘ਤੇ ਹਾਂ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ 2018 ‘ਚ ਹੋਈ ਸ਼ੇਰਾਂ ਦੀ ਗਿਣਤੀ ਦੇ ਅੰਕੜਿਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ‘ਚ ਕਰੀਬ ਤਿੰਨ ਹਜ਼ਾਰ ਸ਼ੇਰ ਹਨ। ਅਸੀਂ ਦੁਨੀਆ ‘ਚ ਉਨ੍ਹਾਂ ਦੇ ਸਭ ਤੋਂ ਵੱਡੇ ਤੇ ਸੁਰੱਖਿਅਤ ਨਿਵਾਸ ਥਾਂ ਵਿੱਚੋਂ ਇੱਕ ‘ਤੇ ਹਾਂ। ਇਸ ਤੋਂ ਪਹਿਲਾਂ 2014 ‘ਚ ਦੇਸ਼ ‘ਚ ਸ਼ੇਰਾਂ ਦੀ ਗਿਣਤੀ 2226 ਸਾਹਮਣੇ ਆਈ ਸੀ। ਵਾਇਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ ਨੇ ਪਿਛਲੇ ਸਾਲ ਦੇਸ਼ ‘ਚ ਟਾਈਗਰ ਰਿਜ਼ਰਵ, ਨੈਸ਼ਨਲ ਪਾਰਕ, ਅਭਿਆਰਣ ਤੇ ਆਮ ਜੰਗਲਾਤ ਮੰਡਲਾਂ ‘ਚ 28 ਪੈਰਾਮੀਟਰ ’ਤੇ ਸ਼ੇਰਾਂ ਦੀ ਗਿਣਤੀ ਕੀਤੀ। ਮੋਦੀ ਨੇ ਕਿਹਾ ਕਿ 9 ਸਾਲ ਪਹਿਲਾਂ ਸੈਂਟ ਪੀਟਸਬਰਗ ਦੇ ਸਮਾਗਮ ‘ਚ 2022 ਤਕ ਸ਼ੇਰਾਂ ਦੀ ਗਿਣਤੀ ਦੁੱਗਣੀ ਕਰਨ ਦਾ ਟੀਚਾ ਰੱਖਿਆ ਸੀ ਜਿਸ ਨੂੰ ਬੀਤੇ ਚਾਰ ਸਾਲ ‘ਚ ਹੀ ਹਾਸਲ ਕਰ ਲਿਆ ਗਿਆ। ਮੋਦੀ ਨੇ ਕਿਹਾ, “ਸਾਡਾ ਦੇਸ਼ ਅਜਿਹਾ ਹੈ ਜਿੱਥੇ ਸਹਿ-ਮੌਜੂਦਗੀ ਦੀ ਰੀਤ ਰਹੀ ਹੈ। ਅੱਜ ਸੌਣ ਮਹੀਨੇ ਦਾ ਸੋਮਵਾਰ ਹੈ, ਸ਼ਿਵਜੀ ਦੇ ਗਲ ‘ਚ ਸੱਪ ਹੈ, ਉਨ੍ਹਾਂ ਦੇ ਬੇਟੇ ਦਾ ਵਾਹਨ ਚੂਹਾ ਹੈ। ਸੱਪ ਚੂਹੇ ਨੂੰ ਖਾਂਦਾ ਹੈ, ਪਰ ਸ਼ਿਵਜੀ ਦੇ ਪਰਿਵਾਰ ‘ਚ ਸਹਿ-ਮੌਜੂਦਗੀ ਹੈ। ਕੋਈ ਕਿਸੇ ਨੂੰ ਨੁਕਸਾਨ ਨਹੀ ਪਹੁੰਚਾਉਂਦਾ।”
ਵਾਇਲਡ ਲਾਈਫ ਪ੍ਰੋਟੈਕਸ਼ਨ ਸੁਸਾਇਟੀ ਆਫ਼ ਇੰਡੀਆ ਦੀ ਸੈਂਟ੍ਰਲ ਇੰਡੀਆ ਬ੍ਰਾਂਚ ਦੇ ਡਾਇਰੈਕਟਰ ਨਿਤਿਨ ਦੇਸਾਈ ਨੇ ਕਿਹਾ ਕਿ ਇਸ ਤੋਂ ਪਹਿਲਾਂ 2006, 2010, 2014 ‘ਚ ਟਾਈਗਰ ਸੈਂਸੈਕਸ ਜਾਰੀ ਕੀਤਾ ਜਾ ਚੁੱਕਿਆ ਹੈ। ਤਿੰਨਾਂ ਸਾਲਾ ‘ਚ ਹੀ ਸ਼ੇਰਾਂ ਦੀ ਗਿਣਤੀ ‘ਚ ਵਾਧਾ ਹੋਇਆ ਸੀ। 12 ਸਾਲਾਂ ‘ਚ ਇੰਝ ਵਧੀ ਸ਼ੇਰਾਂ ਦੀ ਗਿਣਤੀ
ਸਾਲ ਸ਼ੇਰਾਂ ਦੀ ਗਿਣਤੀ
2018 3000
2014 2226
2010 1706
2006 1411