PM ਮੋਦੀ ਦੀ ਵਿਦਿਆਰਥੀਆਂ ਨੂੰ ਅਪੀਲ, ਕਿਸਾਨਾਂ ਤੇ ਦਸਤਕਾਰਾਂ ਲਈ ਵਿਸ਼ਵ ਬਾਜ਼ਾਰ ਉਪਲਬਧ ਕਰਵਾਉਣ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਤੇ ਦਸਤਕਾਰਾਂ ਲਈ ਵਿਸ਼ਵ ਬਾਜ਼ਾਰ ਉਪਲਬਧ ਕਰਵਾਉਣ। ਉਨ੍ਹਾਂ ਕਿਹਾ ਕਿ ਜਦੋਂ ਉਹ ਪਿੰਡਾਂ ਦੇ ਕਿਸਾਨਾਂ ਤੇ ਦਸਤਕਾਰਾਂ ਦੇ ਉਤਪਾਦਾਂ ਲਈ ਵਿਸ਼ਵ ਬਾਜ਼ਾਰ ਉਪਲਬਧ ਕਰਵਾਉਣਗੇ, ਤਾਂ ਇਹ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਤੇ ਦਸਤਕਾਰਾਂ ਲਈ ਵਿਸ਼ਵ ਬਾਜ਼ਾਰ ਉਪਲਬਧ ਕਰਵਾਉਣ। ਉਨ੍ਹਾਂ ਕਿਹਾ ਕਿ ਜਦੋਂ ਉਹ ਪਿੰਡਾਂ ਦੇ ਕਿਸਾਨਾਂ ਤੇ ਦਸਤਕਾਰਾਂ ਦੇ ਉਤਪਾਦਾਂ ਲਈ ਵਿਸ਼ਵ ਬਾਜ਼ਾਰ ਉਪਲਬਧ ਕਰਵਾਉਣਗੇ, ਤਾਂ ਇਹ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।
ਉਨ੍ਹਾਂ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਇਤਿਹਾਸਕ ਤੇ ਪ੍ਰੇਰਣਾਦਾਇਕ ਵਿਰਾਸਤ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਗੋਦ ਲਏ ਪਿੰਡਾਂ ਦੇ ਕਿਸਾਨਾਂ ਤੇ ਦਸਤਕਾਰਾਂ ਦੇ ਉਤਪਾਦਾਂ ਲਈ ਵਿਸ਼ਵ ਬਾਜ਼ਾਰ ਉਪਲਬਧ ਕਰਵਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਗੁਰੂਦੇਵ ਰਵੀਂਦਰਨਾਥ ਟੈਗੋਰ ਲਈ ਵਿਸ਼ਵ ਭਾਰਤੀ ਸਿਰਫ਼ ਗਿਆਨ ਦੇਣ ਵਾਲੀ ਇੱਕ ਸੰਸਥਾ ਨਹੀਂ ਸੀ; ਸਗੋਂ ਭਾਰਤੀ ਸਭਿਆਚਾਰ ਦੇ ਸਿਖ਼ਰਲੇ ਟੀਚੇ ਤੱਕ ਪੁੱਜਣ ਦਾ ਮਾਧਿਅਮ ਵੀ ਸੀ।
ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਕੇਂਦਰੀ ਯੂਨੀਵਰਸਿਟੀਜ਼ ਵਿੱਚੋਂ ਇੱਕ ਵਿਸ਼ਵ ਭਾਰਤੀ ਦੇ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਸਿੱਧ ਯੂਨੀਵਰਸਿਟੀ ਆਪਣੇ ਆਪ ਵਿੱਚ ਹੀ ਗਿਆਨ ਦਾ ਉਹ ਅਥਾਹ ਸਾਗਰ ਹੈ, ਜਿਸ ਦੀ ਨੀਂਹ ਅਨੁਭਵ ਆਧਾਰਤ ਸਿੱਖਿਆ ਲਈ ਰੱਖੀ ਗਈ ਸੀ।