PM Modi Video: ਕਾਸ਼ੀ ਵਿਸ਼ਵਨਾਥ ਮੰਦਰ ਤੋਂ ਪੀਐੱਮ ਮੋਦੀ ਦਾ ਵੀਡੀਓ ਆਇਆ ਸਾਹਮਣੇ, ਤ੍ਰਿਸ਼ੂਲ ਦਿਖਾ ਵਜਾਇਆ ਚੋਣ ਬਿਗਲ
PM Modi from Kashi Vishwanath temple: ਕਾਸ਼ੀ ਵਿਸ਼ਵਨਾਥ ਮੰਦਰ ਤੋਂ ਪੀਐੱਮ ਮੋਦੀ ਦਾ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਤ੍ਰਿਸ਼ੂਲ ਦਿਖਾ ਉਨ੍ਹਾਂ ਨੇ ਲੋਕ ਸਭਾ ਚੋਣ 2024 ਦਾ ਬਿਗਲ ਵਜਾ ਦਿੱਤਾ ਹੈ।
PM Modi from Kashi Vishwanath temple: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਰੀਬ 30 ਕਿਲੋਮੀਟਰ ਦਾ ਲੰਬਾ ਰੋਡ ਸ਼ੋਅ ਕੀਤਾ। ਬਾਬਤਪੁਰ ਹਵਾਈ ਅੱਡੇ ਤੋਂ ਲੈ ਕੇ ਕਾਸ਼ੀ ਵਿਸ਼ਵਨਾਥ ਮੰਦਰ ਤੱਕ 34 ਥਾਵਾਂ 'ਤੇ ਹਜ਼ਾਰਾਂ ਵਰਕਰਾਂ ਨੇ ਪ੍ਰਧਾਨ ਮੰਤਰੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਿਸ਼ਵਨਾਥ ਮੰਦਰ ਦੇ ਬਾਹਰ ਤ੍ਰਿਸ਼ੂਲ ਦਿਖਾ ਕੇ ਚੋਣ ਬਿਗਲ ਵਜਾਇਆ (Lok Sabha Elections 2024)।
Prayed at the Kashi Vishwanath Temple. Har Har Mahadev! pic.twitter.com/sDeJIDioYF
— Narendra Modi (@narendramodi) March 9, 2024
ਪੀਐਮ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਬਾਹਰ ਤ੍ਰਿਸ਼ੂਲ ਦਿਖਾ ਕੇ ਚੋਣ ਬਿਗਲ ਵਜਾਇਆ। ਇਹ ਦੇਖ ਕੇ ਵਰਕਰਾਂ ਦਾ ਜੋਸ਼ ਅਤੇ ਉਤਸ਼ਾਹ ਕਈ ਗੁਣਾ ਵੱਧ ਗਿਆ।
Modi before 2024 Battle, the easiest battle of his life. pic.twitter.com/s3aTOCPcjt
— Times Algebra (@TimesAlgebraIND) March 9, 2024
ਪੀਐਮ ਮੋਦੀ ਨੇ ਪਵਿੱਤਰ ਅਸਥਾਨ ਵਿੱਚ ਬਾਬਾ ਵਿਸ਼ਵਨਾਥ ਦੀ ਵਿਸ਼ਾਲ ਸ਼ੋਡਸ਼ੋਪਚਾਰ ਵਿਧੀ ਨਾਲ ਪੂਜਾ ਕੀਤੀ। 30 ਮਿੰਟ ਤੱਕ ਪੂਜਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਤ੍ਰਿਸ਼ੂਲ ਚੁੱਕਿਆ ਅਤੇ 'ਹਰ ਹਰ ਮਹਾਦੇਵ' ਦਾ ਨਾਅਰਾ ਲਗਾਇਆ। ਕਾਸ਼ੀ ਵਿਸ਼ਵਨਾਥ ਧਾਮ ਪਹੁੰਚ ਕੇ 2024 ਦੀ ਜਿੱਤ ਦਾ ਆਸ਼ੀਰਵਾਦ ਮੰਗਿਆ।
ਬਾਬਾ ਦੇ ਪਾਵਨ ਅਸਥਾਨ 'ਚ ਹੋਈ ਆਰਤੀ, ਪ੍ਰਧਾਨ ਮੰਤਰੀ ਨੇ ਤੀਜੀ ਵਾਰ ਸਰਕਾਰ ਬਣਾਉਣ ਦੀ ਕਾਮਨਾ ਕੀਤੀ। ਪੀਐਮ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਵਿਸ਼ੇਸ਼ ਪੂਜਾ ਕੀਤੀ ਅਤੇ ਲੋਕ ਸਭਾ ਚੋਣਾਂ ਵਿੱਚ ਜਿੱਤ ਲਈ ਆਸ਼ੀਰਵਾਦ ਮੰਗਿਆ।
ਬਾਬਾ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਉਨ੍ਹਾਂ ਮੰਦਰ ਦੇ ਪੁਜਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਤ੍ਰਿਸ਼ੂਲ ਦਿਖਾਇਆ ਅਤੇ ਚੋਣ ਬਿਗਲ ਵਜਾਇਆ। ਧਾਮ ਪਹੁੰਚਣ 'ਤੇ ਮੰਦਰ ਟਰੱਸਟ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਮਹੰਤ ਨੇ ਉਨ੍ਹਾਂ ਨੂੰ ਇੱਕ ਸਜਾਇਆ ਤਾਜ ਭੇਟ ਕੀਤਾ ਅਤੇ PM ਮੋਦੀ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।