ਪੜਚੋਲ ਕਰੋ

Mann Ki Baat 104 Episode: 'ਮਿਸ਼ਨ ਚੰਦਰਯਾਨ ਨਵੇਂ ਭਾਰਤ ਦੀ ਸਪ੍ਰਿਟ ਦਾ ਪ੍ਰਤੀਕ', 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪੀਐਮ ਮੋਦੀ

Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ 104ਵਾਂ ਐਪੀਸੋਡ ਹੈ। ਇਸ ਦੌਰਾਨ ਪੀਐਮ ਮੋਦੀ ਨੇ ਮਿਸ਼ਨ ਚੰਦਰਯਾਨ-3 ਦੀ ਸਫਲਤਾ ਅਤੇ ਜੀ-20 ਬਾਰੇ ਗੱਲ ਕੀਤੀ।

PM Modi Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਮਨ ਕੀ ਬਾਤ ਪ੍ਰੋਗਰਾਮ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ਅੱਜ 27 ਅਗਸਤ ਨੂੰ ਪ੍ਰੋਗਰਾਮ ਦਾ 104ਵਾਂ ਐਪੀਸੋਡ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਮਿਸ਼ਨ ਚੰਦਰਯਾਨ ਨਵੇਂ ਭਾਰਤੀ ਸਪ੍ਰਿਟ ਦੀ ਭਾਵਨਾ ਦਾ ਪ੍ਰਤੀਕ ਹੈ। ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਆਪਣੀ ਕਵਿਤਾ ਵੀ ਪੜ੍ਹੀ।

ਪੀਐਮ ਮੋਦੀ ਨੇ ਕਿਹਾ ਕਿ ਚੰਦਰਯਾਨ ਦੀ ਸਫਲਤਾ ਬਹੁਤ ਵੱਡੀ ਹੈ। ਇਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਚੰਦਰਯਾਨ ਦੀ ਸਫਲਤਾ ਨੇ ਦੱਸ ਦਿੱਤਾ ਹੈ ਕਿ ਸਫਲਤਾ ਦੇ ਕੁਝ ਸੂਰਜ ਚੰਦਰਮਾ 'ਤੇ ਵੀ ਚੜ੍ਹਦੇ ਹਨ। ਚੰਦਰਯਾਨ ਨਵੇਂ ਭਾਰਤ ਦੀ ਉਸ ਸਪ੍ਰਿਟ ਦਾ ਪ੍ਰਤੀਕ ਬਣ ਗਿਆ ਹੈ, ਜੋ ਹਰ ਹਾਲ ਵਿੱਚ ਜਿੱਤਣਾ ਚਾਹੁੰਦਾ ਹੈ ਅਤੇ ਹਰ ਹਾਲ ਵਿੱਚ ਜਿੱਤਣਾ ਜਾਣਦਾ ਵੀ ਹੈ।

'ਚੰਦਰਯਾਨ ਨਾਰੀ ਸ਼ਕਤੀ ਦੀ ਜਿਉਂਦੀ ਜਾਗਦੀ ਮਿਸਾਲ'

ਉਨ੍ਹਾਂ ਕਿਹਾ ਕਿ ਇਹ ਮਿਸ਼ਨ ਨਾਰੀ ਸ਼ਕਤੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸ ਪੂਰੇ ਮਿਸ਼ਨ ਵਿਚ ਕਈ ਮਹਿਲਾ ਵਿਗਿਆਨੀ ਅਤੇ ਇੰਜੀਨੀਅਰ ਸਿੱਧੇ ਤੌਰ 'ਤੇ ਸ਼ਾਮਲ ਹੋਏ ਹਨ। ਪੀਐਮ ਮੋਦੀ ਨੇ ਕਿਹਾ, ਭਾਰਤ ਦੀਆਂ ਧੀਆਂ ਹੁਣ ਅਨੰਤ ਸਮਝੇ ਜਾਣ ਵਾਲੇ ਸਪੇਸ ਨੂੰ ਵੀ ਚੁਣੌਤੀ ਦੇ ਰਹੀਆਂ ਹਨ। ਜਦੋਂ ਕਿਸੇ ਦੇਸ਼ ਦੀਆਂ ਧੀਆਂ ਇੰਨੀਆਂ ਉਤਸ਼ਾਹੀ ਹੋ ਜਾਣ ਤਾਂ ਉਸ ਦੇਸ਼ ਨੂੰ ਵਿਕਸਤ ਹੋਣ ਤੋਂ ਕੌਣ ਰੋਕ ਸਕਦਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਆਪਣੀ ਕਵਿਤਾ ਪੜ੍ਹੀ...

ਇਹ ਵੀ ਪੜ੍ਹੋ: Punjab news: ਅਲਵਿਦਾ! ਮਾਸਟਰ ਬਾਰੂ ਸਤਵਰਗ...ਤੁਰ ਗਿਆ ਇਨਕਲਾਬ ਦੇ ਰਾਹ ਦਾ ਪਾਂਧੀ

ਚੀਰਕਰ

ਰੋਸ਼ਨੀ ਕਾ ਸੰਕਲਪ ਲੇ

ਅਭੀ ਤੋ ਸੂਰਜ ਉਗਾ ਹੈ

ਦ੍ਰਿਢ ਨਿਸ਼ਚੈ ਕੇ ਸਾਥ ਚੱਲਕਰ

ਹਰ ਮੁਸ਼ਕਿਲ ਕੋ ਪਾਰ ਕਰ

ਘੋਰ ਅੰਧੇਰੇ ਕੋ ਮਿਟਾਨੇ

ਅਭੀ ਤੋ ਸੂਰਜ ਉਗਾ ਹੈ

ਪੀਐਮ ਮੋਦੀ ਨੇ ਕਿਹਾ- ਭਾਰਤ ਜੀ-20 ਲਈ ਤਿਆਰ ਹੈ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਤੰਬਰ ਦਾ ਮਹੀਨਾ ਭਾਰਤ ਦੀ ਸਮਰੱਥਾ ਦਾ ਗਵਾਹ ਬਣਨ ਜਾ ਰਿਹਾ ਹੈ। ਭਾਰਤ ਅਗਲੇ ਮਹੀਨੇ ਹੋਣ ਵਾਲੇ ਜੀ-20 ਨੇਤਾਵਾਂ ਦੇ ਸੰਮੇਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜੀ-20 ਸੰਮੇਲਨ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸ਼ਮੂਲੀਅਤ ਹੋਵੇਗੀ।

ਪੀਐਮ ਮੋਦੀ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਭਾਰਤ ਨੇ ਜੀ-20 ਨੂੰ ਵਧੇਰੇ ਸਮਾਵੇਸ਼ੀ ਮੰਚ ਬਣਾਇਆ ਹੈ। ਭਾਰਤ ਦੇ ਸੱਦੇ 'ਤੇ ਹੀ ਅਫਰੀਕੀ ਸੰਘ ਵੀ ਜੀ-20 'ਚ ਸ਼ਾਮਲ ਹੋਇਆ ਅਤੇ ਅਫਰੀਕਾ ਦੇ ਲੋਕਾਂ ਦੀ ਆਵਾਜ਼ ਦੁਨੀਆ ਦੇ ਇਸ ਮਹੱਤਵਪੂਰਨ ਮੰਚ 'ਤੇ ਪਹੁੰਚੀ।

ਵਰਲਡ ਯੂਨੀਵਰਸਿਟੀ ਗੇਮਸ ਦੀ ਸਫ਼ਲਤਾ ਦਾ ਕੀਤਾ ਜ਼ਿਕਰ

ਪੀਐਮ ਮੋਦੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਚੀਨ ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ ਹੋਈਆਂ ਸਨ। ਇਸ ਵਾਰ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਸਾਡੇ ਖਿਡਾਰੀਆਂ ਨੇ ਕੁੱਲ 26 ਤਮਗੇ ਜਿੱਤੇ, ਜਿਨ੍ਹਾਂ ਵਿੱਚੋਂ 11 ਸੋਨ ਤਗਮੇ ਸਨ। ਉਨ੍ਹਾਂ ਕਿਹਾ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਜੇਕਰ 1959 ਤੋਂ ਲੈ ਕੇ ਹੁਣ ਤੱਕ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਜਿੱਤੇ ਗਏ ਸਾਰੇ ਤਮਗਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਗਿਣਤੀ ਸਿਰਫ਼ 18 ਤੱਕ ਪਹੁੰਚ ਜਾਂਦੀ ਹੈ।

ਇਹ ਵੀ ਪੜ੍ਹੋ: Nabha jail break case: ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰੋਮੀ ਦੀ ਹੋਏਗੀ ਭਾਰਤ ਹਵਾਲਗੀ, ਹਾਂਗਕਾਂਗ ਹਾਈ ਕੋਰਟ ਨੇ ਦਿੱਤਾ ਝਟਕਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Advertisement
ABP Premium

ਵੀਡੀਓਜ਼

Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp SanjhaMC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Embed widget