EXCLUSIVE- 30 ਦਿਨਾਂ ਦੀ ਸਿਆਸਤ 'ਤੇ ਭਾਰੀ ਪਈ ਮੋਦੀ ਤੇ ਸ਼ਰਦ ਪਵਾਰ ਦੀ 45 ਮਿੰਟ ਦੀ ਮੁਲਾਕਾਤ
ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਜਿਸ ਵੇਲੇ ਸ਼ਰਦ ਪਵਾਰ ਕਾਂਗਰਸ ਤੇ ਸ਼ਿਵਸੇਨਾ ਦੇ ਲੀਡਰਾਂ ਦੇ ਨਾਲ ਬੈਠਕ ਕਰ ਰਹੇ ਸੀ ਉਸੀ ਵੇਲੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਬੀਜੇਪੀ ਨਾਲ ਗਠਜੋੜ ਦੇ ਰਾਹ ਵਿੱਚ ਆ ਰਹੇ ਕੰਢਿਆਂ ਨੂੰ ਹਟਾਉਣ ਵਿੱਚ ਜੁਟੇ ਹੋਏ ਸੀ। ਬੀਜੇਪੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਪਾਰਟੀ ਦੀ ਤਰਜੀਹ ਮਹਾਰਾਸ਼ਟਰ ਵਿੱਚ ਮਜਬੂਤ ਤੇ ਸਥਾਈ ਸਰਕਾਰ ਦੇਣਾ ਹੈ।
ਨਵੀਂ ਦਿੱਲੀ: ਬੀਜੇਪੀ ਲੀਡਰ ਦੇਵੇਂਦਰ ਫੜਨਵੀਸ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਅਹੁਦੇ ਤੇ ਗੁਪਤਤਾ ਦੀ ਸਹੁੰ ਚੁੱਕੀ। ਇਹ ਇਤਫ਼ਾਕ ਹੈ ਕਿ ਦੇਵੇਂਦਰ ਫੜਨਵੀਸ ਨੇ ਅੱਜ ਭਾਗਵਤ ਅਕਾਦਸ਼ੀ ਦੇ ਦਿਨ ਅਹੁਦੇ ਦੀ ਸਹੁੰ ਚੁੱਕੀ ਤੇ 15 ਦਿਨ ਪਹਿਲਾਂ ਜਦੋਂ ਉਨ੍ਹਾਂ ਨੇ 8 ਨਵੰਬਰ ਨੂੰ ਅਸਤੀਫਾ ਦਿੱਤਾ ਸੀ, ਉਸ ਦਿਨ ਵੀ ਕਾਰਤਿਕ ਏਕਾਦਸ਼ੀ ਸੀ। ਦੋਵੇਂ ਦਿਨ ਹਿੰਦੂ ਕੈਲੰਡਰ ਦੇ ਅਨੁਸਾਰ ਸ਼ੁੱਭ ਮੰਨੇ ਜਾਂਦੇ ਹਨ, ਪਰ ਇਸ ਸ਼ੁਭ ਦਿਹਾੜੇ ਦਾ ਮਾਰਗ 45 ਮਿੰਟ ਦੀ ਉਸ ਮੁਲਾਕਾਤ ਨੇ ਪ੍ਰਗਟ ਕੀਤਾ, ਜੋ ਸੰਸਦ ਭਵਨ ਵਿੱਚ ਪੀਐਮ ਨਰੇਂਦਰ ਮੋਦੀ ਤੇ ਐਨਸੀਪੀ ਚੀਫ ਸ਼ਰਦ ਵਪਾਰ ਵਿਚਾਲੇ ਹੋਈ ਸੀ।
ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਸ਼ਰਦ ਪਵਾਰ ਤੇ ਪ੍ਰਧਾਨਮੰਤਰੀ ਮੋਦੀ ਦਰਮਿਆਨ ਹੋਈ 45 ਮਿੰਟ ਦੀ ਬੈਠਕ ਪਿਛਲੇ 30 ਦਿਨਾਂ ਦੀ ਦੀ ਸਿਆਸਤ 'ਤੇ ਭਾਰੀ ਪਈ। ਮਹਾਰਾਸ਼ਟਰ ਵਿੱਚ ਚੱਲ ਰਹੇ ਸਿਆਸੀ ਸੰਕਟ ਨੂੰ ਖਤਮ ਕਰਨ ਦਾ ਤਰੀਕਾ ਵੀ ਇਸ ਮੀਟਿੰਗ ਤੋਂ ਬਾਹਰ ਆਇਆ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆਏ ਸੀ ਤੇ ਉਸ ਤੋਂ ਇੱਕ ਮਹੀਨੇ ਬਾਅਦ 23 ਨਵੰਬਰ ਨੂੰ ਮਹਾਰਾਸ਼ਟਰ ਵਿੱਚ ਸਰਕਾਰ ਬਣ ਗਈ।
ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਜਿਸ ਵੇਲੇ ਸ਼ਰਦ ਪਵਾਰ ਕਾਂਗਰਸ ਤੇ ਸ਼ਿਵਸੇਨਾ ਦੇ ਲੀਡਰਾਂ ਦੇ ਨਾਲ ਬੈਠਕ ਕਰ ਰਹੇ ਸੀ ਉਸੀ ਵੇਲੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਬੀਜੇਪੀ ਨਾਲ ਗਠਜੋੜ ਦੇ ਰਾਹ ਵਿੱਚ ਆ ਰਹੇ ਕੰਢਿਆਂ ਨੂੰ ਹਟਾਉਣ ਵਿੱਚ ਜੁਟੇ ਹੋਏ ਸੀ। ਬੀਜੇਪੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਪਾਰਟੀ ਦੀ ਤਰਜੀਹ ਮਹਾਰਾਸ਼ਟਰ ਵਿੱਚ ਮਜਬੂਤ ਤੇ ਸਥਾਈ ਸਰਕਾਰ ਦੇਣਾ ਹੈ।
ਸੂਬੇ 'ਚ ਪਾਵਰ ਸ਼ੇਅਰਿੰਗ ਦਾ ਫਾਰਮੂਲਾ ਕੀ ਹੋਵੇਗਾ, ਇਸ ਦਾ ਫ਼ੈਸਲਾ 30 ਨਵੰਬਰ ਤੋਂ ਬਾਅਦ ਕੀਤਾ ਜਾਵੇਗਾ। ਪਰ ਇਹ ਨਿਸ਼ਚਤ ਹੈ ਕਿ ਐਨਸੀਪੀ ਨੂੰ ਵਿਧਾਇਕਾਂ ਦੀ ਸੰਖਿਆ ਬਲ ਦੇ ਅਨੁਸਾਰ ਮੰਤਰੀ ਦੇ ਅਹੁਦੇ ਦਿੱਤੇ ਜਾਣਗੇ। ਜੇ ਐਨਸੀਪੀ ਕੇਂਦਰ ਸਰਕਾਰ ਵਿੱਚ ਹਿੱਸੇਦਾਰੀ ਮੰਗਦੀ ਹੈ ਤਾਂ ਇਸ ਦਾ ਫੈਸਲਾ ਕੇਂਦਰੀ ਲੀਡਰਸ਼ਿਪ ਹੀ ਕਰੇਗੀ।
ਸੂਤਰਾਂ ਅਨੁਸਾਰ ਐਨਸੀਪੀ ਤੇ ਬੀਜੇਪੀ ਦਰਮਿਆਨ ਗੱਲਬਾਤ ਉਸ ਸਮੇਂ ਤੋਂ ਚੱਲ ਰਹੀ ਸੀ ਜਦੋਂ ਐਨਸੀਪੀ ਨੇ ਵੀ ਢਾਈ-ਢਾਈ ਸਾਲ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕਰਨਾ ਸ਼ੁਰੂ ਕੀਤਾ ਸੀ। ਇਹ ਗੱਲਬਾਤ ਕਈ ਦੌਰਾਂ ਤੇ ਕਈ ਥਾਵਾਂ 'ਤੇ ਹੋਈ। ਇਸ ਵਿੱਚ ਪੀਐਮ ਮੋਦੀ ਦੇ ਨਿਰਦੇਸ਼ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ਵਿੱਚ ਬੀਜੇਪੀ ਲੀਡਰ ਦੇਵੇਂਦਰ ਫੜਨਵੀਸ ਤੇ ਬੀਜੇਪੀ ਜਨਰਲ ਸਕੱਤਰ ਭੁਪੇਂਦਰ ਯਾਦਵ ਨੇ ਅਹਿਮ ਰੋਲ ਨਿਭਾਇਆ।