ਪੜਚੋਲ ਕਰੋ
Advertisement
ਗੁਜਰਾਤ ਹਾਈ ਕੋਰਟ ਦੀ ਡਾਈਮੰਡ ਜੁਬਲੀ ਮੌਕੇ ਮੋਦੀ ਨੇ ਗਿਣਵਾਈ ਨਿਆਂਪਾਲਿਕਾ ਦੀਆਂ ਤਾਕਤਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਹਾਈਕੋਰਟ ਦੀ ਡਾਈਮੰਡ ਜੁਬਲੀ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਸਭ ਤੋਂ ਪੁਰਾਣੇ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਚੰਗੇ ਸ਼ਾਸਨ ਦੀ ਜੜ੍ਹ ਨਿਆਂ ਵਿੱਚ ਹੈ।
ਨਵੀਂ ਦਿੱਲੀ: ਗੁਜ਼ਰਾਤ ਹਾਈ ਕੋਰਟ ਦੇ 61 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਡਾਈਮੰਡ ਜੁਬਲੀ ਸਮਾਗਮ (Diamond Jubilee celebrations) ਦੀ ਸ਼ੁਰੂਆਤ ਕੀਤ। ਇਸ ਮੌਕੇ ਵੀਡੀਓ ਕਾਨਫਰਸਿੰਗ ਰਾਹੀਂ ਉਨ੍ਹਾਂ ਨੇ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਜਰੀਤ ਹਾਈਕੋਰਟ (Gujarat High Court) ਨੇ ਸੱਚਾਈ ਅਤੇ ਨਿਆਂ ਦੇ ਲਈ ਜਿਸ ਫਰਜ਼ ਅਤੇ ਸ਼ਰਧਾ ਨਾਲ ਕੰਮ ਕੀਤਾ ਹੈ, ਆਪਣੇ ਸੰਵਿਧਾਨਕ ਫਰਜ਼ਾਂ ਲਈ ਜੋ ਤਤਪਰਤਾ ਦਿਖਾਈ ਹੈ ਉਸ ਨੇ ਭਾਰਤੀ ਨਿਆਂਇਕ ਪ੍ਰਣਾਲੀ ਅਤੇ ਭਾਰਤ ਦੇ ਲੋਕਤੰਤਰ ਦੋਹਾਂ ਨੂੰ ਮਜ਼ਬੂਤ ਕੀਤਾ ਹੈ।
ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਕਾਰਜਕਾਰੀ, ਵਿਧਾਨ ਸਭਾ ਅਤੇ ਨਿਆਂਪਾਲਿਕਾ ਨੂੰ ਦਿੱਤੀ ਜ਼ਿੰਮੇਵਾਰੀ ਸਾਡੇ ਸੰਵਿਧਾਨ ਲਈ ਪ੍ਰਾਣਵਾਯੂ ਵਰਗੀ ਹੈ। ਸਾਡੀ ਨਿਆਂਪਾਲਿਕਾ ਨੇ ਸੰਵਿਧਾਨ ਦੇ ਪ੍ਰਾਣਵਾਯੂ ਦੀ ਜ਼ਿੰਮੇਵਾਰੀ ਨਿਭਾਈ ਹੈ।
ਇਹ ਵੀ ਪੜ੍ਹੋ: ਚੱਕਾ ਜਾਮ ਨੂੰ ਰਾਹੁਲ ਗਾਂਧੀ ਦਾ ਸਮਰਥਨ, ਕਿਹਾ 'ਕਿਸਾਨਾਂ ਤੋਂ ਇਲਾਵਾ ਦੇਸ਼ ਲਈ ਵੀ ਘਾਤਕ ਖੇਤੀ ਕਾਨੂੰਨ'
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਨਿਆਂਪਾਲਿਕਾ ਪ੍ਰਤੀ ਯਕੀਨ ਨੇ ਆਮ ਨਾਗਰਿਕਾਂ ਦੇ ਦਿਲਾਂ 'ਚ ਇੱਕ ਆਤਮ ਵਿਸ਼ਵਾਸ਼ ਜਗਾਇਆ ਹੈ। ਸੱਚਾਈ ਲਈ ਖੜ੍ਹੇ ਹੋਣ ਦੀ ਤਾਕਤ ਦਿੱਤੀ ਹੈ। ਆਜ਼ਾਦੀ ਤੋਂ ਹੁਣ ਤੱਤ ਦੇ ਸਫ਼ਰ 'ਚ ਅਸੀਂ ਨਿਆਂਪਾਲਿਕਾ ਦੇ ਯੋਗਦਾਨ ਦੀ ਚਰਚਾ ਕਰਦੇ ਹਾਂ।
ਆਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਸਾਡੀ ਨਿਆਂ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਕਿ ਇਹ ਸਮਾਜ ਦੇ ਆਖਰੀ ਕਿਨਾਰੇ 'ਤੇ ਖੜੇ ਵਿਅਕਤੀ ਤੱਕ ਵੀ ਪਹੁੰਚਯੋਗ ਹੋਵੇ, ਜਿੱਥੇ ਹਰ ਵਿਅਕਤੀ ਲਈ ਨਿਆਂ ਦੀ ਗਰੰਟੀ ਹੁੰਦੀ ਹੈ ਅਤੇ ਸਮੇਂ ਸਿਰ ਨਿਆਂ ਦੀ ਗਰੰਟੀ ਹੁੰਦੀ ਹੈ। ਸਰਕਾਰ ਵੀ ਇਸ ਦਿਸ਼ਾ ਵਿਚ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਆਂ ਦੇ ਜੋ ਅਦਰਸ਼ ਭਾਰਤੀ ਸੰਸਕਾਰਾਂ ਦਾ ਹਿੱਸਾ ਰਹੇ ਹਨ, ਉਹ ਨਿਆਂ ਹਰ ਭਾਰਤੀ ਦਾ ਅਧਿਕਾਰ ਹੈ। ਇਸ ਲਈ, ਨਿਆਂਪਾਲਿਕਾ ਅਤੇ ਸਰਕਾਰ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਵਿਸ਼ਵ ਪੱਧਰੀ ਨਿਆਂ ਪ੍ਰਣਾਲੀ ਨੂੰ ਖੜ੍ਹਾਂ ਕਰ ਸਕਣ।
ਇਹ ਵੀ ਪੜ੍ਹੋ: Flowers at Ghazipur Border: ਗਾਜ਼ੀਪੁਰ ਸਰਹੱਦ 'ਤੇ ਜਿੱਥੇ ਪੁਲਿਸ ਨੇ ਲਗਾਇਆਂ ਸੀ ਕਿਲਾਂ, ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement