ਪੜਚੋਲ ਕਰੋ
Advertisement
Global Leader Approval Ratings : ਗਲੋਬਲ ਲੀਡਰ ਅਪਰੂਵਲ ਰੇਟਿੰਗ 'ਚ PM ਮੋਦੀ ਸਭ ਤੋਂ ਪਸੰਦੀਦਾ ਲੀਡਰ , 76 ਪ੍ਰਤੀਸ਼ਤ ਨਾਲ ਟੌਪ 'ਤੇ
PM Modi has Top GLAR : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ 21 ਨੇਤਾਵਾਂ ਨੂੰ ਪਿੱਛੇ ਛੱਡਦੇ ਹੋਏ ਗਲੋਬਲ ਲੀਡਰ ਅਪਰੂਵਲ ਰੇਟਿੰਗ ਵਿੱਚ ਟੌਪ 'ਤੇ ਹਨ। ਦੁਨੀਆ ਦੇ ਨੇਤਾਵਾਂ 'ਚ ਸਭ ਤੋਂ ਵਧੀਆ ਕੰਮ
PM Modi has Top GLAR : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ 21 ਨੇਤਾਵਾਂ ਨੂੰ ਪਿੱਛੇ ਛੱਡਦੇ ਹੋਏ ਗਲੋਬਲ ਲੀਡਰ ਅਪਰੂਵਲ ਰੇਟਿੰਗ ਵਿੱਚ ਟੌਪ 'ਤੇ ਹਨ। ਦੁਨੀਆ ਦੇ ਨੇਤਾਵਾਂ 'ਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਨੇਤਾ ਦੇ ਰੂਪ 'ਚ ਪੀਐੱਮ ਮੋਦੀ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ। ਉਨ੍ਹਾਂ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੂਜੇ ਨੰਬਰ 'ਤੇ ਹਨ, ਜਦੋਂ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੀਜੇ ਨੰਬਰ 'ਤੇ ਹਨ। ਇਹ ਰੇਟਿੰਗ ਮਾਰਚ ਦੇ ਆਖਰੀ ਇੱਕ ਹਫ਼ਤੇ ਦੀ ਹੈ।
75 ਫੀਸਦੀ ਲੋਕਾਂ ਦਾ ਮੰਨਣਾ ਸੀ ਕਿ ਮੋਦੀ ਚੋਟੀ ਦੇ ਸਿਆਸਤਦਾਨ
22 ਤੋਂ 28 ਮਾਰਚ ਤੱਕ ਗਲੋਬਲ ਲੀਡਰ ਅਪਰੂਵਲ ਰੇਟਿੰਗ ਵਿੱਚ ਪੀਐਮ ਮੋਦੀ ਨੂੰ ਦੁਨੀਆ ਦੇ 76 ਫੀਸਦੀ ਸਰਵੋਤਮ ਰਾਜਨੇਤਾਵਾਂ ਨੇ ਮਾਨਤਾ ਦਿੱਤੀ ਹੈ। 100 ਫੀਸਦੀ ਲੋਕਾਂ 'ਚੋਂ 5 ਫੀਸਦੀ ਨੇ ਉਸ ਬਾਰੇ ਕੋਈ ਰਾਏ ਨਹੀਂ ਜ਼ਾਹਰ ਕੀਤੀ, ਜਦਕਿ 19 ਫੀਸਦੀ ਲੋਕਾਂ ਨੇ ਉਸ ਨੂੰ ਨਾ-ਮਨਜ਼ੂਰ ਕੀਤਾ ਹੈ।
ਦੂਜੇ ਪਾਸੇ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੂੰ 61 ਫੀਸਦੀ ਲੋਕਾਂ ਨੇ ਚੰਗੇ ਸਿਆਸਤਦਾਨ ਵਜੋਂ ਪਸੰਦ ਕੀਤਾ ਹੈ ਅਤੇ 4 ਫੀਸਦੀ ਨੇ ਉਸ ਬਾਰੇ ਕੋਈ ਰਾਏ ਨਹੀਂ ਜ਼ਾਹਰ ਕੀਤੀ ਹੈ। ਉਸ ਨੂੰ 34 ਫੀਸਦੀ ਲੋਕਾਂ ਨੇ ਨਾਪਸੰਦ ਕੀਤਾ ਹੈ। ਤੀਜੇ ਨੰਬਰ 'ਤੇ 55 ਫੀਸਦੀ ਲੋਕਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਤਾਰੀਫ ਕੀਤੀ ਹੈ ਕਿ ਉਹ ਇਕ ਚੰਗੇ ਸਿਆਸਤਦਾਨ ਹਨ, ਜਦਕਿ 12 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਉਨ੍ਹਾਂ ਬਾਰੇ ਕੁਝ ਨਹੀਂ ਜਾਣਦੇ। 32 ਫੀਸਦੀ ਲੋਕਾਂ ਨੇ ਉਨ੍ਹਾਂ ਨੂੰ ਚੰਗਾ ਨੇਤਾ ਦੇ ਤੌਰ 'ਤੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ।
ਮੋਦੀ ਨੇ ਬ੍ਰਿਟੇਨ ਅਤੇ ਅਮਰੀਕਾ ਨੂੰ ਵੀ ਛੱਡਿਆ ਪਿੱਛੇ
ਪੀਐਮ ਮੋਦੀ ਨੇ ਇੱਕ ਹਫ਼ਤੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਕੈਨੇਡੀਅਨ ਪੀਐਮ ਜਸਟਿਨ ਟਰੂਡੋ ਵਰਗੇ ਮਸ਼ਹੂਰ ਨੇਤਾਵਾਂ ਨੂੰ ਵੀ ਆਪਣੇ ਚਹੇਤੇ ਸਿਆਸਤਦਾਨ ਵਜੋਂ ਪਿੱਛੇ ਛੱਡ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਇਸ ਅਪਰੂਵਲ ਰੇਟਿੰਗ ਵਿੱਚ 41 ਫੀਸਦੀ ਲਾਈਕ ਦੇ ਨਾਲ 6ਵੇਂ ਨੰਬਰ 'ਤੇ ਹਨ, ਜਦਕਿ ਜਸਟਿਨ ਟਰੂਡੋ 39 ਫੀਸਦੀ ਦੇ ਨਾਲ ਸੱਤਵੇਂ ਨੰਬਰ 'ਤੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 34 ਫੀਸਦੀ ਨਾਲ 10ਵੇਂ ਨੰਬਰ 'ਤੇ ਹਨ।

ਇਹ ਵੀ ਪੜ੍ਹੋ : ਜਲੰਧਰ ਉਪ ਚੋਣ ਤੋਂ ਪਹਿਲਾਂ ਸਿਆਸੀ ਟਕਰਾਅ ਤੇਜ਼, ਭਾਜਪਾ ਨੇ ਪੰਜਾਬ ਸਰਕਾਰ 'ਤੇ ਲਾਏ ਦੋਸ਼
ਮਾਰਚ ਦੇ ਆਖਰੀ ਹਫ਼ਤੇ ਦੀ ਰੇਟਿੰਗ
ਇਹ ਨਵੀਆਂ ਮਨਪਸੰਦ ਜਾਂ ਮਨਜ਼ੂਰੀ ਰੇਟਿੰਗਾਂ 22-28 ਮਾਰਚ 2023 ਤੱਕ ਇਕੱਤਰ ਕੀਤੇ ਡੇਟਾ 'ਤੇ ਆਧਾਰਿਤ ਹਨ। ਪ੍ਰਵਾਨਗੀ ਰੇਟਿੰਗ ਹਰੇਕ ਦੇਸ਼ ਵਿੱਚ ਬਾਲਗ ਨਿਵਾਸੀਆਂ ਦੀ ਸੱਤ-ਦਿਨ ਦੀ ਮੂਵਿੰਗ ਔਸਤ 'ਤੇ ਆਧਾਰਿਤ ਹੈ। ਇਸਦੇ ਨਮੂਨੇ ਦਾ ਆਕਾਰ ਦੇਸ਼ ਤੋਂ ਦੇਸ਼ ਵਿੱਚ ਵੱਖਰਾ ਹੁੰਦਾ ਹੈ।
ਵਾਸ਼ਿੰਗਟਨ ਦੀ ਆਨਲਾਈਨ ਸਰਵੇਖਣ ਅਤੇ ਖੋਜ ਕੰਪਨੀ ਮਾਰਨਿੰਗ ਕੰਸਲਟ ਪੋਲੀਟਿਕਲ ਇੰਟੈਲੀਜੈਂਸ ਨੇ ਇਹ ਰੇਟਿੰਗ ਜਾਰੀ ਕੀਤੀ ਹੈ। ਮੌਜੂਦਾ ਸਮੇਂ ਵਿੱਚ ਇਹ ਕੰਪਨੀ ਕਿਸੇ ਵੀ ਸਰਕਾਰ ਵਿੱਚ ਨੇਤਾਵਾਂ ਦੇ ਅਕਸ ਨੂੰ ਲੋਕਾਂ ਵਿੱਚ ਇੱਕ ਰਾਜਨੇਤਾ ਦੇ ਰੂਪ ਵਿੱਚ (ਵੋਟਰਾਂ ਵਜੋਂ) ਉੱਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਉਹ ਦੁਨੀਆ ਦੇ ਦੇਸ਼ਾਂ ਦੀ ਤਰੱਕੀ ਦੇ ਰਸਤੇ ਨੂੰ ਵੀ ਟ੍ਰੈਕ ਕਰ ਰਹੀ ਹੈ।
ਇਸ ਦੀ ਅਪਰੂਵਲ ਰੇਟਿੰਗ ਦੇ ਦਾਇਰੇ ਵਿੱਚ ਆਸਟ੍ਰੇਲੀਆ, ਆਸਟ੍ਰੀਆ, ਬੈਲਜੀਅਮ, ਬ੍ਰਾਜ਼ੀਲ, ਕੈਨੇਡਾ, ਫਰਾਂਸ, ਜਰਮਨੀ, ਭਾਰਤ, ਆਇਰਲੈਂਡ, ਇਟਲੀ, ਜਾਪਾਨ, ਮੈਕਸੀਕੋ, ਨੀਦਰਲੈਂਡ, ਨਾਰਵੇ, ਪੋਲੈਂਡ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਵਰਗੇ 20 ਦੇਸ਼ ਸ਼ਾਮਲ ਹਨ। ਇਸ ਦੇ ਵੈੱਬਸਾਈਟ ਪੇਜ ਨੂੰ ਸਾਰੇ 20 ਪ੍ਰਵਾਨਗੀ ਰੇਟਿੰਗ ਦੇਸ਼ਾਂ ਦੇ ਨਵੀਨਤਮ ਡੇਟਾ ਦੇ ਨਾਲ ਹਫ਼ਤਾਵਾਰੀ ਅੱਪਡੇਟ ਕੀਤਾ ਜਾਵੇਗਾ। ਇਹ ਦੁਨੀਆ ਭਰ ਵਿੱਚ ਬਦਲਦੇ ਸਿਆਸੀ ਹਾਲਾਤਾਂ ਦਾ ਯਥਾਰਥਵਾਦੀ ਦ੍ਰਿਸ਼ ਪੇਸ਼ ਕਰੇਗਾ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement