ਅੰਡੇਮਾਨ-ਨਿਕੋਬਾਰ ਦੇ ਲੋਕਾਂ ਨੂੰ ਮੋਦੀ ਦਾ ਖ਼ਾਸ ਤੋਹਫ਼ਾ
ਮੋਦੀ ਨੇ ਕਿਹਾ 'ਜਿੰਨਾ ਵੱਡਾ ਪ੍ਰੋਜੈਕਟ ਸੀ ਉਨੀਆਂ ਹੀ ਵੱਡੀਆਂ ਚੁਣੌਤੀਆਂ ਸਨ। ਇਹ ਵੀ ਇਕ ਵਜ੍ਹਾ ਸੀ ਕਿ ਸਾਲਾਂ ਤੋਂ ਇਸ ਸੁਵਿਧਾ ਦੀ ਲੋੜ ਮਹਿਸੂਸ ਹੁੰਦਿਆਂ ਵੀ ਇਸ 'ਤੇ ਕੰਮ ਸ਼ੁਰੂ ਨਹੀਂ ਹੋਇਆ ਸੀ।' ਮੋਦੀ ਨੇ ਹਾਈ ਸਪੀਡ ਇੰਟਰਨੈੱਟ ਦੇ ਫਾਇਦੇ ਵੀ ਗਿਣਵਾਏ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੰਡੇਮਾਨ ਨਿਕੋਬਾਰ ਨੂੰ ਬੇਹੱਦ ਖ਼ਾਸ ਤੋਹਫ਼ਾ ਦਿੱਤਾ ਹੈ। ਮੋਦੀ ਦੇ ਇਸ ਤੋਹਫੇ ਦੇ ਨਾਲ ਹੀ ਅੰਡੇਮਾਨ-ਨਿਕੋਬਾਰ ਦੀਪ ਸਮੂਹ 'ਚ ਅੱਜ ਤੋਂ ਇੰਟਰਨੈੱਟ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਮੋਦੀ ਨੇ ਤੇਜ਼ ਰਫ਼ਤਾਰ ਇੰਟਰਨੈੱਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ।
ਇਸ ਪ੍ਰੋਜੈਕਟ ਦਾ ਨੀਂਹ ਪੱਥਰ 20 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਹੀ ਕੀਤਾ ਸੀ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਯੋਜਨਾ ਦੀ ਸ਼ੁਰੂਆਤ ਕੀਤੀ। ਮੋਦੀ ਨੇ ਕਿਹਾ 'ਕਰੀਬ ਡੇਢ ਸਾਲ ਪਹਿਲਾਂ ਮੈਨੂੰ Submarine Optical Fibre Cable Connectivity ਯੋਜਨਾ ਸ਼ੁਰੂ ਕਰਨ ਦਾ ਮੌਕਾ ਮਿਲਿਆ ਸੀ। ਮੈਨੂੰ ਖੁਸ਼ੀ ਹੈ ਕਿ ਹੁਣ ਇਸ ਦਾ ਕੰਮ ਮੁਕੰਮਲ ਹੋ ਗਿਆ ਹੈ।' ਉਨ੍ਹਾਂ ਅੰਡੇਮਾਨ-ਨਿਕੋਬਾਰ ਦੇ ਲੋਕਾਂ ਨੂੰ ਇਸ ਕਨੈਕਟੀਵਿਟੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੋਦੀ ਨੇ ਕਿਹਾ 'ਜਿੰਨਾ ਵੱਡਾ ਪ੍ਰੋਜੈਕਟ ਸੀ ਉਨੀਆਂ ਹੀ ਵੱਡੀਆਂ ਚੁਣੌਤੀਆਂ ਸਨ। ਇਹ ਵੀ ਇਕ ਵਜ੍ਹਾ ਸੀ ਕਿ ਸਾਲਾਂ ਤੋਂ ਇਸ ਸੁਵਿਧਾ ਦੀ ਲੋੜ ਮਹਿਸੂਸ ਹੁੰਦਿਆਂ ਵੀ ਇਸ 'ਤੇ ਕੰਮ ਸ਼ੁਰੂ ਨਹੀਂ ਹੋਇਆ ਸੀ।' ਮੋਦੀ ਨੇ ਹਾਈ ਸਪੀਡ ਇੰਟਰਨੈੱਟ ਦੇ ਫਾਇਦੇ ਵੀ ਗਿਣਵਾਏ। ਉਨ੍ਹਾਂ ਕਿਹਾ ਆਨਲਾਈਨ ਪੜ੍ਹਾਈ ਹੋਵੇ, ਟੂਰਿਜ਼ਮ ਤੋਂ ਕਮਾਈ ਹੋਵੇ, ਬੈਂਕਿੰਗ ਹੋਵੇ, ਸ਼ਾਪਿੰਗ ਹੋਵੇ ਜਾਂ Tele-medicine ਦਵਾਈ ਹੋਵੇ ਹੁਣ ਅੰਡੇਮਾਨ-ਨਿਕੋਬਾਰ ਦੇ ਹਜ਼ਾਰਾਂ ਲੋਕਾਂ ਨੂੰ ਇਹ ਆਨਲਾਈਨ ਮਿਲ ਸਕੇਗੀ।
WHO ਦੀ ਚੇਤਾਵਨੀ, ਕੋਰੋਨਾ ਵੈਕਸੀਨ ਅੱਖ ਝਪਕਦਿਆਂ ਖਤਮ ਨਹੀਂ ਕਰੇਗੀ ਵਾਇਰਸ
ਇਸ ਯੋਜਨਾ ਤੋਂ ਬਾਅਦ ਅੰਡੇਮਾਨ-ਨਿਕੋਬਾਰ ਦੇ ਲੋਕਾਂ ਨੂੰ ਤੇਜ਼ ਰਫ਼ਤਾਰ ਇੰਟਰਨੈੱਟ ਮਿਲੇਗਾ। ਪਿਛਲੇ ਕੁਝ ਸਾਲਾਂ ਤੋਂ ਅੰਡੇਮਾਨ-ਨਿਕੋਬਾਰ ਦੀ ਅਹਿਮੀਅਤ ਵਧੀ ਹੈ। ਸਮੁੰਦਰ 'ਚ ਚੀਨ ਨੂੰ ਰੋਕਣ ਲਈ ਅੰਡੇਮਾਨ-ਨਿਕੋਬਾਰ ਇਕ ਮਹੱਤਵਪੂਰਨ ਕੇਂਦਰ ਬਣ ਗਿਆ ਹੈ।
ਸਾਵਧਾਨ! ਕੋਰੋਨਾ ਦੀ ਰਫ਼ਤਾਰ 'ਚ ਭਾਰਤ ਨੇ ਅਮਰੀਕਾ ਤੇ ਬ੍ਰਾਜ਼ੀਲ ਨੂੰ ਪਛਾੜਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ