ਕੋਰੋਨਾ ਬਾਰੇ PM Modi ਨੇ ਸਮੀਖਿਆ ਬੈਠਕ 'ਚ ਲਏ ਅਹਿਮ ਫੈਸਲੇ
ਕੋਵਿਡ ਡਿਊਟੀ ਕਰਨ ਵਾਲੇ ਮੈਡੀਕਲ ਕਰਮਚਾਰੀਆਂ ਨੂੰ ਸਰਕਾਰੀ ਭਰਤੀ ਵਿੱਚ ਸੀਨੀਆਰਤਾ ਦੇ ਨਾਲ-ਨਾਲ ਵਿੱਤੀ ਪ੍ਰੋਤਸਾਹਨ ਵੀ ਦਿੱਤਾ ਜਾਵੇਗਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ਼ੰਰਸਿੰਗ ਰਾਹੀਂ ਮਾਹਿਰਾਂ ਨਾਲ ਆਕਸੀਜਨ ਤੇ ਦਵਾਈਆਂ ਦੀ ਉਪਲਬਧਤਾ ਦੀ ਸਮੀਖਿਆ ਕੀਤੀ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਬੈਠਕ ਵਿੱਚ ਕਈ ਵੱਡੇ ਫ਼ੈਸਲੇ ਲਏ ਗਏ ਹਨ। ਕੋਵਿਡ ਡਿਊਟੀ ’ਚ ਐਮਬੀਬੀਐਸ ਤੇ ਨਰਸਿੰਗ ਦੇ ਵਿਦਿਆਰਥੀਆਂ ਦੇ ਆਖ਼ਰੀ ਸਾਲ ਦੀਆਂ ਸੇਵਾਵਾਂ ਦਾ ਉਪਯੋਗ ਕਰਨਾ ਵੀ ਸ਼ਾਮਲ ਹੋ ਸਕਦਾ ਹੈ।
ਕੋਵਿਡ ਡਿਊਟੀ ਕਰਨ ਵਾਲੇ ਮੈਡੀਕਲ ਕਰਮਚਾਰੀਆਂ ਨੂੰ ਸਰਕਾਰੀ ਭਰਤੀ ਵਿੱਚ ਸੀਨੀਆਰਤਾ ਦੇ ਨਾਲ-ਨਾਲ ਵਿੱਤੀ ਪ੍ਰੋਤਸਾਹਨ ਵੀ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਤੇ ਕੋਵਿਡ ਡਿਊਟੀ ’ਚ ਸ਼ਾਮਲ ਹੋਣ ਲਈ ਮੈਡੀਕਲ ਤੇ ਨਰਸਿੰਗ ਪਾਠਕ੍ਰਮਾਂ ਦੇ ਪਾਸ ਆਊਟ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ ਗਏ, ਜਿਨ੍ਹਾਂ ਦੇ ਵੇਰਵੇ ਕੱਲ੍ਹ ਸਾਹਮਣੇ ਆਉਣਗੇ।
ਸੂਤਰਾਂ ਮੁਤਾਬਕ ਫ਼ੈਸਲੇ ਵਿੱਚ NEET ’ਚ ਦੇਰੀ ਕਰਨਾ ਅਤੇ MBBS ਪਾਸ ਆਊਟ ਪੜ੍ਹਾਈ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੋ ਸਕਦਾ ਹੈ, ਤਾਂਜੋ ਕੋਵਿਡ ਡਿਊਟੀ ਵਿੱਚ ਸ਼ਾਮਲ ਹੋ ਸਕਣ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਵਿਡ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਐਤਵਾਰ ਨੂੰ ਇੱਕ ਦਿਨ ’ਚ 3 ਲੱਖ 92 ਹਜ਼ਾਰ 488 ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਕੁੱਲ ਮਾਮਲੇ 1 ਕਰੋੜ 95 ਲੱਖ 57 ਹਜ਼ਾਰ 457 ਹੋ ਗਏ, ਜਦ ਕਿ ਪਿਛਲੇ 24 ਘੰਟਿਆਂ ਵਿੱਚ 3,689 ਵਿਅਕਤੀਆਂ ਦੀ ਮੌਤ ਹੋ ਗਈ।
ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਗਾਤਾਰ ਮੀਟਿੰਗ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀਆਂ, ਅਧਿਕਾਰੀਆਂ, ਆਕਸੀਜਨ ਨਿਰਮਾਤਾਵਾਂ ਸਮੇਤ ਹੋਰ ਹਿੱਤ ਧਾਰਕਾਂ ਨਾਲ ਬੈਠਕਾਂ ਕੀਤੀਟਾਂ ਹਨ। ਬੀਤੇ ਦਿਨੀਂ ਫ਼ੌਜ ਮੁਖੀ ਤੇ ਵਾਯੂ ਸੈਨਾ ਮੁਖੀ ਨੇ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਥਿਆਰਬੰਦ ਬਲਾਂ ਵੱਲੋਂ ਕੋਵਿਡ-19 ਵਿਰੁੱਧ ਲੜਾਈ ਲਈ ਚੁੱਕੇ ਗਏ ਕਦਮਾਂ ਤੋਂ ਜਾਣੂ ਕਰਵਾਇਆ ਸੀ।
ਇਹ ਵੀ ਪੜ੍ਹੋ: WB Election result: ਬੀਜੇਪੀ ਨਾਲ ਬੁਰੀ ਹੋਈ! ਪੱਛਮੀ ਬੰਗਾਲ ਦੇ ਦਲ ਬਦਲੂ ਵੀ ਨਹੀਂ ਲਾ ਸਕੇ ਬੇੜਾ ਪਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904