(Source: ECI/ABP News/ABP Majha)
ਟੈਕਸ ਅਦਾ ਕਰਨ ਵਾਲਿਆਂ ਲਈ ਨਵਾਂ ਟੈਕਸ ਸਿਸਟਮ ਕਿਸ ਤਰ੍ਹਾਂ ਲਾਹੇਵੰਦ, ਮੋਦੀ ਨੇ ਕੀਤਾ ਸਪਸ਼ਟ
ਮੋਦੀ ਨੇ ਕਿਹਾ 6-7 ਸਾਲ 'ਚ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਸੰਖਿਆਂ 'ਚ ਕਰੀਬ ਢਾਈ ਕਰੋੜ ਦਾ ਵਾਧਾ ਹੋਇਆ ਹੈ। ਪਰ ਇਹ ਵੀ ਸਹੀ ਹੈ ਕਿ 130 ਕਰੋੜ 'ਚੋਂ ਸਿਰਫ਼ ਡੇਢ ਕਰੋੜ ਲੋਕ ਹੀ ਇਨਕਮ ਟੈਕਸ ਅਦਾ ਕਰਦੇ ਹਨ।
ਨਵੀਂ ਦਿੱਲੀ: ਅੱਜ ਤੋਂ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲਿਆਂ ਲਈ 21ਵੀਂ ਸਦੀ ਦੇ ਟੈਕਸ ਸਿਸਟਮ ਦੀ ਨਵੀਂ ਵਿਵਸਥਾ ਦੀ ਸ਼ੁਰੂਆਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 'ਟਰਾਂਸਪੇਰੈਂਟ ਟੈਕਸੇਸ਼ਨ-ਆਨਰਿੰਗ ਦ ਆਨੈਸਟ' ਨੂੰ ਲੌਂਚ ਕਰਦਿਆਂ ਕਿਹਾ ਟੈਕਸ ਵਿਭਾਗ ਨੂੰ ਹੁਣ ਕਰ ਦਾਤਾ ਦੇ ਸਨਮਾਨ ਦਾ ਸਵੇਦਨਸ਼ੀਲਤਾ ਨਾਲ ਖਿਆਲ ਰੱਖਣਾ ਪਵੇਗਾ।
ਮੋਦੀ ਨੇ ਕਿਹਾ ਟੈਕਸਪੇਅਰ ਦੀ ਗੱਲ 'ਤੇ ਵਿਸ਼ਵਾਸ ਕਰਨਾ ਹੋਵੇਗਾ। ਵਿਭਾਗ ਉਸ ਨੂੰ ਬਿਨਾਂ ਕਿਸੇ ਆਧਾਰ ਦੇ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖ ਸਕਦਾ। ਉਨ੍ਹਾਂ ਕਿਹਾ ਨਵੀਂ ਵਿਵਸਥਾ ਸੀਮਲੈਸ, ਫੇਸਲੈਸ ਅਤੇ ਪੇਨਲੈਸ ਹੈ।
ਮੋਦੀ ਨੇ ਕਿਹਾ 6-7 ਸਾਲ 'ਚ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਸੰਖਿਆਂ 'ਚ ਕਰੀਬ ਢਾਈ ਕਰੋੜ ਦਾ ਵਾਧਾ ਹੋਇਆ ਹੈ। ਪਰ ਇਹ ਵੀ ਸਹੀ ਹੈ ਕਿ 130 ਕਰੋੜ 'ਚੋਂ ਸਿਰਫ਼ ਡੇਢ ਕਰੋੜ ਲੋਕ ਹੀ ਇਨਕਮ ਟੈਕਸ ਅਦਾ ਕਰਦੇ ਹਨ।
ਇਮਾਨਦਾਰ ਦਾ ਸਨਮਾਨ:
ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਦਾ ਇਮਾਨਦਾਰ ਟੈਕਸਪੇਅਰ ਰਾਸ਼ਟਰ ਨਿਰਮਾਣ 'ਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਜਦੋਂ ਦੇਸ਼ ਦੇ ਇਮਾਨਦਾਰ ਟੈਕਸਪੇਅਰ ਦੀ ਜ਼ਿੰਦਗੀ ਆਸਾਨ ਹੁੰਦੀ ਹੈ ਤਾਂ ਉਹ ਅੱਗੇ ਵਧਦਾ ਹੈ ਤਾਂ ਦੇਸ਼ ਦਾ ਵਿਕਾਸ ਹੁੰਦਾ ਹੈ। ਇਸ ਨਾਲ ਦੇਸ਼ ਵੀ ਅੱਗੇ ਵਧਦਾ ਹੈ
ਮੋਦੀ ਵੱਲੋਂ 21ਵੀਂ ਸਦੀ ਦਾ ਪਾਰਦਰਸ਼ੀ ਟੈਕਸ ਸਿਸਟਮ ਅੱਜ ਤੋਂ ਲਾਗੂ
ਮੋਦੀ ਨੇ ਕਿਹਾ ਭਾਰਤ 'ਚ ਟੈਕਸ ਸਿਸਟਮ ਸੁਧਾਰ ਦੀ ਲੋੜ ਇਸ ਲਈ ਸੀ ਕਿਉਂਕਿ ਸਾਡਾ ਅੱਜ ਦਾ ਸਿਸਟਮ ਗੁਲਾਮੀ ਦੇ ਦੌਰ 'ਚ ਬਣਿਆ ਤੇ ਫਿਰ ਹੌਲ਼ੀ-ਹੌਲ਼ੀ ਵਿਕਸਤ ਹੋਇਆ। ਆਜ਼ਾਦੀ ਤੋਂ ਬਾਅਦ ਇਸ 'ਚ ਥੋੜ੍ਹਾ ਬਹੁਤ ਬਦਲਾਅ ਕੀਤਾ ਗਿਆ ਪਰ ਜ਼ਿਆਦਾਤਰ ਸਿਸਟਮ ਦਾ ਰੂਪ ਪਹਿਲਾਂ ਵਾਂਗ ਹੀ ਰਿਹਾ।
H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ